ਭਾਰਤ 'ਚ ਬੇਕਾਬੂ ਹੋ ਰਹੇ ਕੋਰੋਨਾ ਤੋਂ ਡਰਿਆ ਸਿੰਗਾਪੁਰ, ਆਉਣ ਵਾਲੀਆਂ 'ਫਲਾਈਟਾਂ' 'ਤੇ ਲਾਇਆ ਬੈਨ

Friday, Apr 23, 2021 - 04:54 AM (IST)

ਭਾਰਤ 'ਚ ਬੇਕਾਬੂ ਹੋ ਰਹੇ ਕੋਰੋਨਾ ਤੋਂ ਡਰਿਆ ਸਿੰਗਾਪੁਰ, ਆਉਣ ਵਾਲੀਆਂ 'ਫਲਾਈਟਾਂ' 'ਤੇ ਲਾਇਆ ਬੈਨ

ਸਿੰਗਾਪੁਰ - ਭਾਰਤ ਵਿਚ ਕੋਰੋਨਾ ਦੀ ਦੂਜੀ ਲਹਿਰ ਦਰਮਿਆਨ ਭਾਰਤੀ ਯਾਤਰੀਆਂ ਨੂੰ ਲੈ ਕੇ ਹਰ ਇਕ ਮੁਲਕ ਸਖ਼ਤੀ ਅਪਣਾ ਰਿਹਾ ਹੈ। ਸਿੰਗਾਪੁਰ ਦੇ ਅਧਿਕਾਰੀਆਂ ਮੁਤਾਬਕ ਕੋਰੋਨਾ ਦੇ ਵੱਧਦੇ ਪ੍ਰਕੋਪ ਵਿਚਾਲੇ ਭਾਰਤ ਨਾਲ ਸੀਮਾ ਕੰਟਰੋਲ ਨੂੰ ਹੋਰ ਸਖ਼ਤ ਕਰਦੇ ਹੋਏ ਭਾਰਤੀ ਉਡਾਣਾਂ 'ਤੇ ਬੈਨ ਲਾਉਣ ਦਾ ਫੈ਼ਸਲਾ ਕੀਤਾ ਹੈ। ਸਿੰਗਾਪੁਰ ਨੇ ਭਾਰਤ ਵਿਚ ਤੇਜ਼ੀ ਨਾਲ ਵਿਗੜਦੇ ਹਾਲਾਤ ਸਬੰਧੀ ਉਕਤ ਫੈ਼ਸਲਾ ਕੀਤਾ ਹੈ। ਉਥੇ 25 ਅਪ੍ਰੈਲ ਤੋਂ 10 ਦਿਨਾਂ ਲਈ ਦੁਬਈ ਅਤੇ ਭਾਰਤ ਵਿਚਾਲੇ ਚੱਲਣ ਵਾਲੀ ਫਲਾਈਟ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ।

ਇਹ ਵੀ ਪੜੋ - ਕੋਰੋਨਾ ਦਾ ਇਹ ਟੀਕਾ ਲੁਆਉਣ ਤੋਂ ਬਾਅਦ ਕੁੜੀ ਦੀ ਵਿਗੜੀ ਹਾਲਤ, 3 ਵਾਰ ਕਰਾਉਣੀ ਪਈ 'ਬ੍ਰੇਨ ਸਰਜਰੀ'

ਭਾਰਤ ਵਿਚ ਵਿਗੜਦੇ ਕੋਰੋਨਾ ਦੇ ਹਾਲਾਤਾਂ ਵਿਚਾਲੇ ਕਈ ਮੁਲਕਾਂ ਵੱਲੋਂ ਯਾਤਰਾ ਪਾਬੰਦੀਆਂ ਕਰਨ 'ਤੇ ਵਿਚਾਰ ਕੀਤਾ ਹੈ, ਜਿਸ ਤੋਂ ਬਾਅਦ ਹੁਣ ਸਿੰਗਾਪੁਰ ਨੇ ਵੀ ਭਾਰਤੀ ਉਡਾਣਾਂ 'ਤੇ ਬੈਨ ਲਾਉਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਇਸਤੋਂ ਪਹਿਲਾਂ ਸਥਾਨਕ ਅਧਿਕਾਰੀਆਂ ਦੀ ਮੰਨੀਏ ਤਾਂ ਸਿੰਗਾਪੁਰ ਅੰਦਰ ਕੋਰੋਨਾ ਦੇ ਪ੍ਰਕੋਪ ਨੂੰ ਰੋਕਣ ਲਈ ਜਿਹੜੇ ਲੋਕ ਪਿਛਲੇ 14 ਦਿਨੋ ਤੋਂ ਭਾਰਤ ਵਿਚ ਹਨ, ਉਨ੍ਹਾਂ ਨੂੰ ਸਿੰਗਾਪੁਰ ਵਿਚ ਦਾਖਲ ਹੋਣ ਜਾਂ ਸ਼ਹਿਰ-ਸੂਬੇ ਵਿਚ ਦਾਖਲ ਹੋਣ ਦੀ ਇਜਾਜ਼ਤ ਨਾ ਦੇਣ ਗੱਲ ਕਹੀ ਸੀ।

ਇਹ ਵੀ ਪੜੋ ਪਾਕਿਸਤਾਨ ਦੇ ਇਕ ਵੱਡੇ ਹੋਟਲ 'ਚ ਜਬਰਦਸ਼ਤ ਧਮਾਕਾ, 5 ਲੋਕਾਂ ਦੀ ਤੇ 33 ਜ਼ਖਮੀ

ਹਾਲਾਂਕਿ ਸਿਹਤ ਮੰਤਰਾਲਾ ਭਾਰਤ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਆਪਣਾ 14 ਦਿਨ ਦਾ ਕੁਆਰੰਟਾਈਨ ਪੀਰੀਅਡ ਪੂਰਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਘਰਾਂ ਦੀ ਬਜਾਏ 7 ਦਿਨ ਹੋਰ ਅਲੱਗ ਤੋਂ ਰਹਿਣ ਦਾ ਨਿਯਮ ਲਾਗੂ ਕੀਤਾ ਸੀ। ਦਰਅਸਲ ਸਿੰਗਾਪੁਰ ਆਉਣ ਵਾਲੇ ਯਾਤਰੀਆਂ ਵਿਚਾਲੇ ਪਾਏ ਗਏ 46 ਲੋਕਾਂ ਵਿਚਾਂ ਕੋਰੋਨਾ ਵਾਇਰਸ ਦਾ ਭਾਰਤੀ ਵੇਰੀਐਂਟ ਮਿਲਿਆ ਸੀ, ਜਿਸ ਨੂੰ 'ਡਬਲ ਮਿਊਟੈਂਟ' ਕਰਾਰ ਦਿੱਤਾ ਗਿਆ ਹੈ। ਵੀਰਵਾਰ ਇਕ ਬਿਆਨ ਵਿਚ ਕਿਹਾ ਗਿਆ ਕਿ ਸਾਰੇ ਲੋਕਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ।

ਇਹ ਵੀ ਪੜੋ ਕੋਰੋਨਾ ਕਾਲ 'ਚ ਸੈਲਾਨੀਆਂ ਲਈ ਜਲਦ ਹੀ ਆਪਣੇ ਦਰਵਾਜ਼ੇ ਖੋਲ੍ਹਣ ਜਾ ਰਿਹੈ ਇਹ ਮੁਲਕ

ਦੱਸ ਦਈਏ ਕਿ ਭਾਰਤ ਵਿਚ ਵੱਧਦੇ ਕੋਰੋਨਾ ਦੇ ਕਹਿਰ ਨੂੰ ਦੇਖਦੇ ਹੋਏ ਕੁਝ ਦਿਨਾਂ ਕਈ ਮੁਲਕਾਂ ਵੱਲੋਂ ਭਾਰਤੀਆਂ ਅਤੇ ਇਥੋਂ ਆਉਣ ਵਾਲੀਆਂ ਉਡਾਣਾਂ 'ਤੇ ਬੈਨ ਲਾ ਦਿੱਤਾ ਗਿਆ ਸੀ। ਸਭ ਤੋਂ ਪਹਿਲਾਂ ਬ੍ਰਿਟੇਨ ਨੇ ਸ਼ੁਰੂਆਤ ਕਰਦੇ ਹੋਏ ਆਪਣੇ ਮੁਲਕ ਵਿਚ ਭਾਰਤੀਆਂ ਦੀ ਐਂਟਰੀ 'ਤੇ ਬੈਨ ਲਾ ਦਿੱਤਾ ਸੀ ਅਤੇ ਇਸ ਤੋਂ ਬਾਅਦ ਹੀ ਯੂਰਪ ਦੇ ਮੁਲਕ ਫਰਾਂਸ ਨੇ ਵੀ 2 ਹਫਤਿਆਂ ਲਈ ਭਾਰਤੀਆਂ ਦੀ ਆਪਣੇ ਮੁਲਕ ਵਿਚ ਐਂਟਰੀ 'ਤੇ ਪਾਬੰਦੀ ਲਾ ਦਿੱਤੀ ਸੀ, ਹੁਣ ਸਿੰਗਾਪੁਰ ਵੱਲੋਂ ਭਾਰਤੀ ਫਲਾਈਟਾਂ ਨੂੰ ਲੈ ਕੇ ਉਕਤ ਫੈਸਲਾ ਕੀਤਾ ਗਿਆ ਹੈ।

ਇਹ ਵੀ ਪੜੋ ਫਰਾਂਸ ਜਾਣ ਵਾਲਿਆਂ ਲਈ ਅਹਿਮ ਖਬਰ, ਸਰਕਾਰ ਨੇ ਕੀਤਾ ਇਹ ਵੱਡਾ ਐਲਾਨ


author

Khushdeep Jassi

Content Editor

Related News