ਸਿੰਗਾਪੁਰ : ਇਤਰਾਜ਼ਯੋਗ ਟਿੱਪਣੀ ਕਰਨ ''ਤੇ ਭਾਰਤੀ ਮੂਲ ਦੇ ਵਿਅਕਤੀ ਨੂੰ ਦਿੱਤੀ ਗਈ ਚਿਤਾਵਨੀ

Wednesday, Aug 18, 2021 - 06:17 PM (IST)

ਸਿੰਗਾਪੁਰ : ਇਤਰਾਜ਼ਯੋਗ ਟਿੱਪਣੀ ਕਰਨ ''ਤੇ ਭਾਰਤੀ ਮੂਲ ਦੇ ਵਿਅਕਤੀ ਨੂੰ ਦਿੱਤੀ ਗਈ ਚਿਤਾਵਨੀ

ਸਿੰਗਾਪੁਰ (ਭਾਸ਼ਾ): ਭਾਰਤੀ ਮੂਲ ਦੇ ਇਕ ਸਿੰਗਾਪੁਰੀ ਨੂੰ ਇਸ ਸਾਲ 2 ਮਈ ਨੂੰ ਇੱਥੇ ਇਕ ਤਟੀ ਪਾਰਕ ਵਿਚ ਭਾਰਤੀ ਨਾਗਰਿਕਾਂ ਦੇ ਇਕ ਪਰਿਵਾਰ ਪ੍ਰਤੀ ਇਤਰਾਜ਼ਯੋਗ ਟਿੱਪਣੀ ਕਰਨ 'ਤੇ ਪੁਲਸ ਤੋਂ ਸਖ਼ਤ ਚਿਤਾਵਨੀ ਮਿਲੀ ਹੈ। ਚੈਨਲ ਨਿਊਜ਼ ਏਸ਼ੀਆ ਨੇ ਪੁਲਸ ਦੀ ਚਿਤਾਵਨੀ ਦਾ ਹਵਾਲਾ ਦਿੰਦੇ ਹੋਏ ਬੁੱਧਵਾਰ ਨੂੰ ਕਿਹਾ ਕਿ 47 ਸਾਲਾ ਵਿਅਕਤੀ ਖ਼ਿਲਾਫ਼ ਜਨਤਕ ਹੰਗਾਮਾ ਅਤੇ ਦੂਜਿਆਂ ਦੀਆਂ ਨਸਲੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਗਲਤ ਸ਼ਬਦ ਬੋਲਣ ਨੂੰ ਲੈਕੇ ਜਾਂਚ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਅਹਿਮ ਖਬਰ -ਇਟਲੀ ਕਾਨੂੰਨ ਨੂੰ ਟਿੱਚ ਸਮਝਣ ਵਾਲੇ ਪੁਲਸ ਵਾਲਿਆਂ ਨੂੰ ਕੱਢਿਆ ਗਿਆ ਰੈਸਟੋਰੈਂਟ ਚੋਂ ਬਾਹਰ

ਭਾਰਤੀ ਪਰਿਵਾਰ ਨੇ ਇਕ ਸਥਾਨਕ ਆਨਲਾਈਨ ਮੀਡੀਆ 'ਤੇ ਇਕ ਵੀਡੀਓ ਜਾਰੀ ਕੀਤਾ ਸੀ ਜਿਸ ਵਿਚ ਉਕਤ ਵਿਅਕਤੀ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ 'ਇਹ ਮੇਰਾ ਦੇਸ਼ ਹੈ' ਅਤੇ 'ਤੁਸੀਂ ਵਾਇਰਸ ਫੈਲਾ ਰਹੇ ਹੋ'। ਉਸ ਨੇ ਭਾਰਤੀ ਨਾਗਰਿਕ ਦੇ ਪਰਿਵਾਰ 'ਤੇ ਮਾਸਕ ਨਾ ਪਾਉਣ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਤੋੜਨ ਦਾ ਵੀ ਦੋਸ਼ ਲਗਾਇਆ। ਪੁਲਸ ਨੇ ਕਿਹਾ,''ਜਾਂਚ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਕਈ ਲੋਕਾਂ ਦੀ ਦਖਲ ਅੰਦਾਜ਼ੀ ਦੇ ਬਾਅਦ ਉਸ ਵਿਅਕਤੀ ਨੇ ਆਪਣਾ ਵਿਵਹਾਰ ਬੰਦ ਕਰ ਦਿੱਤਾ।'' ਜਾਂਚ ਦੇ ਨਤੀਜੇ 'ਤੇ ਅਤੇ ਅਟਾਰਨੀ ਜਨਰਲ ਦੇ ਚੈਂਬਰਸ ਦੀ ਸਲਾਹ ਨਾਲ ਪੁਲਸ ਨੇ ਕਿਹਾ ਕਿ ਉਸ ਨੇ 22 ਜੂਨ ਨੂੰ ਉਸ ਵਿਅਕਤੀ ਨੂੰ ਸ਼ੋਸ਼ਣ ਤੋਂ ਸੁਰੱਖਿਆ ਐਕਟ ਦੀ ਧਾਰਾ 4 (2) ਦੇ ਤਹਿਤ ਅਪਰਾਧ ਲਈ ਸਖ਼ਤ ਚਿਤਾਵਨੀ ਦਿੱਤੀ ਸੀ।


author

Vandana

Content Editor

Related News