ਸਿੰਗਾਪੁਰ ਨੇ ਦੱਖਣੀ ਕੋਰੀਆ ਦੇ 2 ਮੀਡੀਆ ਕਰਮਚਾਰੀਆਂ ਨੂੰ ਭੇਜਿਆ ਵਾਪਸ
Monday, Jun 11, 2018 - 11:04 AM (IST)

ਸਿੰਗਾਪੁਰ— ਉਤਰੀ ਕੋਰੀਆ ਦੇ ਰਾਜਦੂਤ ਦੇ ਆਵਾਸ ਵਿਚ ਗੈਰ ਪ੍ਰਵੇਸ਼ ਕਰਨ ਕਾਰਨ ਸਿੰਗਾਪੁਰ ਨੇ ਦੱਖਣੀ ਕੋਰੀਆ ਦੇ 2 ਮੀਡੀਆ ਕਰਮਚਾਰੀਆਂ ਨੂੰ ਵਾਪਸ ਦੇਸ਼ ਭੇਜ ਦਿੱਤਾ ਹੈ। ਪੁਲਸ ਨੇ ਕੱਲ ਬਿਆਨ ਵਿਚ ਦੱਸਿਆ ਕਿ ਇਹ ਦੋਵੇਂ ਮੀਡੀਆ ਕਰਮਚਾਰੀ ਕੋਰੀਆ ਦੀ ਇਕ ਨਿੱਜੀ ਨਿਊਜ਼ ਏਜੰਸੀ ਲਈ ਕੰਮ ਕਰਦੇ ਹਨ। ਉਨ੍ਹਾਂ ਨੇ ਰਾਜਦੂਤ ਦੇ ਘਰ ਵਿਚ ਗੈਰ ਪ੍ਰਵੇਸ਼ ਕਰਨ ਦਾ ਅਪਰਾਧਕ ਕੰਮ ਕੀਤਾ ਹੈ।
ਬਿਆਨ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਯਾਤਰਾ ਪਾਸ ਨੂੰ ਰੱਦ ਕਰ ਕੇ 9 ਜੂਨ ਨੂੰ ਉਨ੍ਹਾਂ ਨੂੰ ਵਾਪਸ ਦੱਖਣੀ ਕੋਰੀਆ ਭੇਜ ਦਿੱਤਾ ਗਿਆ। ਪੁਲਸ ਦੀ ਜਾਂਚ ਵਿਚ ਇਹ ਪਤਾ ਲੱਗਾ ਹੈ ਕਿ ਦੱਖਣੀ ਕੋਰੀਆ ਦੇ 2 ਹੋਰ ਮੀਡੀਆ ਕਰਮਚਾਰੀਆਂ ਨੇ ਇਸ ਤਰ੍ਹਾਂ ਦਾ ਕੋਈ ਅਪਰਾਧਕ ਕੰਮ ਨਹੀਂ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਆਪਣੇ-ਆਪਣੇ ਵਫਦ ਨਾਲ ਕੱਲ ਸਿੰਗਾਪੁਰ ਪਹੁੰਚ ਗਏ ਸਨ। ਦੋਵਾਂ ਨੇਤਾਵਾਂ ਦੀ 12 ਜੂਨ ਨੂੰ ਬਹੁਤ ਆਸ ਪੂਰਵਕ ਸਿਖਰ ਵਾਰਤਾ ਹੋਣੀ ਹੈ। ਇਸ ਇਤਿਹਾਸਕ ਸ਼ਿਖਰ ਵਾਰਤਾ ਦੀ ਕਵਰੇਜ ਲਈ ਕਰੀਬ 2500 ਪੱਤਰਕਾਰ ਸਿੰਗਾਪੁਰ ਪਹੁੰਚੇ ਹਨ।