ਸਿੰਗਾਪੁਰ ''ਚ ਭਾਰਤੀ ਮੂਲ ਦੇ ਸੀਨੀਅਰ ਸਰਕਾਰੀ ਵਕੀਲ ਜੀ ਕੰਨਾਨ ਦਾ ਦੇਹਾਂਤ
Wednesday, Jun 15, 2022 - 05:32 PM (IST)
ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਵਿਚ ਭਾਰਤੀ ਮੂਲ ਦੇ ਸੀਨੀਅਰ ਵਕੀਲ ਜੀ ਕੰਨਾਨ ਦਾ ਥਾਈਲੈਂਡ ਦੇ ਫੁਕੇਟ ਟਾਪੂ ‘ਤੇ ਦਿਹਾਂਤ ਹੋ ਗਿਆ। 52 ਸਾਲਾ ਸਰਕਾਰੀ ਵਕੀਲ ਉੱਥੇ ਛੁੱਟੀਆਂ ਮਨਾਉਣ ਗਿਆ ਸੀ। ਡਿਪਟੀ ਸਰਕਾਰੀ ਵਕੀਲ ਕੰਨਾਨ ਦੀ ਮੰਗਲਵਾਰ ਨੂੰ ਮੌਤ ਹੋ ਗਈ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਪੁੱਤਰ ਛੱਡ ਗਏ ਹਨ। ਉਨ੍ਹਾਂ ਦੇ ਪਰਿਵਾਰ ਦੇ ਇਕ ਬੁਲਾਰੇ ਨੇ ਕਿਹਾ ਕਿ ਪਰਿਵਾਰ ਨੇ ਦੁੱਖ ਦੀ ਇਸ ਘੜੀ ਵਿੱਚ ਨਿੱਜਤਾ ਦੀ ਬੇਨਤੀ ਕੀਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੂੰ ਮਿਲ ਰਹੀਆਂ ਧਮਕੀਆਂ, ਲੋਕਾਂ ਵੱਲੋਂ ਤਾਲਾਬੰਦੀ ਅਤੇ ਟੀਕਾਕਰਨ ਦਾ ਵਿਰੋਧ (ਤਸਵੀਰਾਂ)
ਕੰਨਾਨ ਸੀਨੀਅਰ ਸਰਕਾਰੀ ਵਕੀਲ ਵੀ ਸਨ। ਉਹ ਅਟਾਰਨੀ ਜਨਰਲ ਚੈਂਬਰਜ਼ (ਏਜੀਸੀ) ਵਿਖੇ ਅਪਰਾਧ ਵਿਭਾਗ ਦੇ ਸੀਨੀਅਰ ਡਾਇਰੈਕਟਰ ਵੀ ਸਨ। ਸਾਲ 2018 ਵਿੱਚ ਉਨ੍ਹਾਂ ਨੂੰ ਰਾਸ਼ਟਰੀ ਦਿਵਸ ਅਵਾਰਡ ਵਜੋਂ ‘ਲੌਂਗ ਸਰਵਿਸ ਮੈਡਲ’ ਵੀ ਦਿੱਤਾ ਗਿਆ। ਕਾਨੂੰਨੀ ਜਗਤ ਦੇ ਲੋਕ ਉਹਨਾਂ ਦੀ ਮੌਤ ਤੋਂ ਸਦਮੇ ਵਿੱਚ ਹਨ ਅਤੇ ਉਹਨਾਂ ਨੇ ਕੰਨਾਨ ਦੀ ਤਾਰੀਫ਼ ਕੀਤੀ ਹੈ। ਅਪਰਾਧ ਦੇ ਮੁਕੱਦਮੇ ਲੜਨ ਵਾਲੇ ਸ਼ਸ਼ੀ ਨਾਥਨ ਨੇ ਕਿਹਾ ਕਿ ਇਹ ਨਾ ਸਿਰਫ ਏਜੀਸੀ ਲਈ ਨੁਕਸਾਨ ਹੈ, ਸਗੋਂ ਇਹ 'ਅਪਰਾਧਿਕ ਬਾਰ' ਲਈ ਵੀ ਨੁਕਸਾਨ ਹੈ, ਕਿਉਂਕਿ ਕੰਨਾਨ ਨਾਲ ਕੰਮ ਕਰਨ ਵਾਲੇ ਉਹਨਾਂ ਦਾ ਬਹੁਤ ਸਨਮਾਨ ਕਰਦੇ ਹਨ।