ਸਿੰਗਾਪੁਰ ਦੇ ਪ੍ਰਧਾਨ ਮੰਤਰੀ ਦੇ ਭਤੀਜੇ ''ਤੇ ਲੱਗਿਆ ਜ਼ੁਰਮਾਨਾ
Thursday, Jul 30, 2020 - 04:20 PM (IST)
ਸਿੰਗਾਪੁਰ (ਭਾਸ਼ਾ): ਸਿੰਗਾਪੁਰ ਦੀ ਇਕ ਅਦਾਲਤ ਨੇ ਪਰਿਵਾਰਕ ਝਗੜੇ ਨੂੰ ਲੈ ਕੇ ਫੇਸਬੁੱਕ 'ਤੇ ਨਿਆਂਪਾਲਿਕਾ ਦੀ ਆਲੋਚਨਾ ਕਰਨ ਦੇ ਮਾਮਲੇ ਵਿਚ ਪ੍ਰਧਾਨ ਮੰਤਰੀ ਲੀ ਸਿਯਨ ਲੂੰਗ ਦੇ ਭਤੀਜੇ 'ਤੇ ਜ਼ੁਰਮਾਨਾ ਲਗਾਇਆ ਹੈ। ਲੀ ਸ਼ੇਂਗਵੁ ਨੇ ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਹ ਸਿੰਗਾਪੁਰ ਵਿਚ ਪ੍ਰਗਟਾਵੇ ਦੀ ਆਜ਼ਾਦੀ ਦੇ ਦਮਨ ਸਬੰਧੀ ਚਿੰਤਤ ਹਨ। ਇਹ ਮਾਮਲਾ 2017 ਦਾ ਹੈ, ਜਦੋਂ ਲੀ ਸ਼ੇਂਗਵੁ ਨੇ ਆਪਣੇ ਪਿਤਾ ਅਤੇ ਇਕ ਰਿਸ਼ਤੇਦਾਰ ਦੇ ਵੱਡੇ ਭਰਾ ਤੇ ਪ੍ਰਧਾਨ ਮੰਤਰੀ ਲੀ ਸਿਯਨ ਨਾਲ ਪਰਿਵਾਰਕ ਘਰ ਨੂੰ ਲੈਕੇ ਹੋਏ ਝਗੜੇ 'ਤੇ ਇਹ ਟਿੱਪਣੀ ਕੀਤੀ ਸੀ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ, ਆਸਟ੍ਰੇਲੀਆ ਨੇ ਜਾਪਾਨ ਅਤੇ ਭਾਰਤ ਨਾਲ ਕਵਾਡ ਮਸ਼ਵਰੇ ਪ੍ਰਤੀ ਵਚਨਬੱਧਤਾ ਦੀ ਕੀਤੀ ਪੁਸ਼ਟੀ
ਉਹਨਾਂ ਨੇ ਲਿਖਿਆ ਸੀ,''ਸਿੰਗਾਪੁਰ ਬਹੁਤ ਵਿਵਾਦਮਈ ਹੈ ਅਤੇ ਇਸ ਦੀ ਨਿਆਂਪਾਲਿਕਾ ਬਹੁਤ ਜ਼ਿਆਦਾ ਅਧੀਨ ਹੈ।'' ਅਟਾਰਨੀ ਜਨਰਲ ਨੇ ਅਦਾਲਤ ਦੀ ਮਾਣਹਾਨੀ ਦੀ ਕਾਰਵਾਈ ਸ਼ੁਰੂ ਕੀਤੀ ਅਤੇ ਉੱਚ ਨਿਆਂਪਾਲਿਕਾ ਵਿਚ ਵਕੀਲਾਂ ਦੇ ਨਾਲ ਸਹਿਮਤੀ ਜ਼ਾਹਰ ਕੀਤੀ ਕਿ ਲੀ ਦੀ ਪੋਸਟ ਨਿਆਂਪਾਲਿਕਾ ਦੀ ਆਜ਼ਾਦੀ ਅਤੇ ਨਿਰਪੱਖਤਾ ਵਿਚ ਰੁਕਾਵਟ ਪਾਉਂਦੀ ਹੈ। ਅਦਾਲਤ ਨੇ ਲੀ ਨੂੰ 2 ਹਫਤਿਆਂ ਵਿਚ 15,000 ਸਿੰਗਾਪੁਰੀ ਡਾਲਰ ਦਾ ਜ਼ੁਰਮਾਨਾ ਅਦਾ ਕਰਨ ਲਈ ਕਿਹਾ ਹੈ। ਅਜਿਹਾ ਨਾ ਕਰਨ 'ਤੇ ਉਸ ਨੂੰ ਇਕ ਹਫਤੇ ਦੀ ਜੇਲ ਹੋ ਸਕਦੀ ਹੈ।