ਕੋਵਿਡ-19 : ਸਿੰਗਾਪੁਰ ''ਚ ਭਾਰਤੀ ਮੂਲ ਦੇ ਵਿਅਕਤੀ ਨੂੰ 7 ਮਹੀਨੇ ਦੀ ਕੈਦ

05/06/2020 3:55:44 PM

ਸਿੰਗਾਪੁਰ (ਭਾਸ਼ਾ): ਸਿੰਗਾਪੁਰ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ ਵਿਅਕਤੀ ਨੂੰ 7 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਭਾਰਤੀ ਮੂਲ ਦੇ ਵਿਅਕਤੀ ਨੂੰ ਇਹ ਸਜ਼ਾ ਸਿੰਗਾਪੁਰ ਵਿਚ ਕੋਵਿਡ-19 ਦੇ ਨਿਯਮਾਂ ਦੇ ਪਾਲਣ ਦੀ ਅਪੀਲ ਕਰ ਰਹੇ ਸਿਹਤ ਅਧਿਕਾਰੀਆਂ ਅਤੇ ਪੁਲਸ ਕਰਮੀਆਂ ਨਾਲ ਬਦਸਲੂਕੀ ਕਰਨ ਦੇ ਮਾਮਲੇ ਵਿਚ ਸੁਣਾਈ ਗਈ ਹੈ। ਸਮਾਚਾਰ ਚੈਨਲ ਨਿਊਜ਼ ਏਸ਼ੀਆ ਦੀਆਂ ਖਬਰਾਂ ਵਿਚ ਕਿਹਾ ਗਿਆ ਹੈ ਕਿ ਦੋਸ਼ੀ ਦੀ ਪਛਾਣ ਰਵੀ ਸਿਨਾਥਾਮਬੀ ਸੁਬਰਾਮਣੀਅਮ ਦੇ ਰੂਪ ਵਿਚ ਕੀਤੀ ਗਈ ਹੈ। ਵਕੀਲਾਂ ਨੇ ਉਸ ਦੇ ਬਾਰੇ ਵਿਚ ਕਿਹਾ ਕਿ ਬੀਤੇ ਕਈ ਸਾਲਾਂ ਵਿਚ ਉਸ ਦੇ ਅਪਰਾਧਾਂ ਦੀ ਲੰਬੀ ਸੂਚੀ ਹੈ ਅਤੇ ਇਹ ਸਮਾਜ ਲਈ ਖਤਰਾ ਬਣਿਆ ਹੋਇਆ ਹੈ।

ਵਕੀਲਾਂ ਨੇ ਕਿਹਾ ਕਿ ਉਸ ਨੇ ਪਿਛਲੇ ਪਿਛਲੇ ਮਹੀਨੇ ਅਪਰਾਧ ਨੂੰ ਅੰਜਾਮ ਦਿੱਤਾ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰਵੀ ਨੂੰ ਪੁਲਸ ਅਤੇ ਸਿਹਤ ਅਧਿਕਾਰੀਆਂ ਦੇ ਨਾਲ ਬਦਸਲੂਕੀ ਕਰਨ ਦੇ ਦੋ ਦੋਸ਼ਾਂ ਵਿਚ ਦੋਸ਼ੀ ਕਰਾਰ ਦਿੱਤਾ ਗਿਆ। ਇਸ ਵਿਚ ਕਿਹਾ ਗਿਆ ਹੈ ਕਿ ਉਸ ਵਿਰੁੱਧ ਇਕ ਤੀਜਾ ਦੋਸ਼ ਹੈ ਜਿਸ ਵਿਚ ਉਸ ਨੇ 3 ਸਿਹਤ ਅਧਿਕਾਰੀਆਂ ਨੂੰ ਮੂੰਹ ਤੋੜ ਦੇਣ ਦੀ ਧਮਕੀ ਦਿੱਤੀ ਸੀ। ਰਿਪੋਰਟ ਵਿਚ ਕਿਹਾ ਗਿਆ ਕਿ ਸਜ਼ਾ ਲਈ 5 ਹੋਰ ਦੋਸ਼ਾਂ 'ਤੇ ਵੀ ਵਿਚਾਰ ਕੀਤਾ ਗਿਆ। 

ਇਸ ਦੇ ਮੁਤਾਬਕ ਰਵੀ ਵਿਰੁੱਧ ਇਹ ਮਾਮਲਾ ਇਕ ਸਟੋਰ ਦਾ ਹੈ ਜਦੋਂ ਉਹ ਹੱਥ ਵਿਚ ਬੀਅਰ ਦੀ ਕੇਨ ਲੈ ਕੇ ਲਾਈਨ ਵਿਚ ਲੱਗਾ ਅਤੇ ਉਸ ਨੇ ਜ਼ੋਰ-ਜ਼ੋਰ ਨਾਲ ਬੋਲਦਿਆਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਸ ਲਾਈਨ ਨੂੰ ਸਹੀ ਢੰਗ ਨਾਲ ਕਿਉਂ ਨਹੀਂ ਲਗਾਇਆ ਗਿਆ। ਜਦੋਂ ਪੁਲਸ ਨੇ ਉਸ ਨਾਲ ਗੱਲ ਕੀਤੀ ਤਾਂ ਉਹ ਹਮਲਾਵਰ ਹੋ ਗਿਆ ਅਤੇ ਉਹਨਾਂ 'ਤੇ ਜ਼ੋਰ ਨਾਲ ਚੀਕਿਆ। ਉਹ ਉੱਥੋਂ ਜਾਣ ਲੱਗਾ ਅਤੇ ਸਹਿਯੋਗ ਕਰਨ ਤੋਂ ਇਨਕਾਰ ਕੀਤਾ ਜਿਸ ਦੇ ਬਾਅਦ ਉੱਥੇ ਭੀੜ ਇਕੱਠੀ ਹੋ ਗਈ। ਉਸ ਨੇ ਪੁਲਸ ਨੂੰ ਗਾਲਾਂ ਕੱਢੀਆਂ ਜਿਸ ਦੇ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। 4 ਦਿਨ ਬਾਅਦ ਉਸ ਨੇ ਇਕ ਕਾਫੀ ਸ਼ੌਪ ਵਿਚ ਫਿਰ ਅਪਰਾਧ ਕੀਤਾ। ਉੱਥੇ ਜਦੋਂ ਇਕ ਸਿਹਤ ਅਧਿਕਾਰੀ ਨੇ ਉਸ ਨੂੰ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਲਈ ਮਾਸਕ ਨਾਲ ਨੱਕ ਢੱਕਣ ਲਈ ਕਿਹਾ ਤਾਂ ਉਹ ਹਮਲਾਵਰ ਹੋ ਗਿਆ। 

ਪੜ੍ਹੋ ਇਹ ਅਹਿਮ ਖਬਰ- ਨੇਪਾਲ 'ਚ ਕੋਵਿਡ-19 ਪੌਜੀਟਿਵ ਆਏ 6 ਭਾਰਤੀ ਹੋਏ ਠੀਕ

ਇਸ ਦੌਰਾਨ ਉੱਥੇ ਸਿਹਤਕਰਮੀ ਦਾ ਇਕ ਹੋਰ ਸਾਥੀ ਵੀ ਆ ਗਿਆ। ਰਵੀ ਨੇ ਦੋਹਾਂ ਨੂੰ ਮੂੰਹ ਤੋੜਨ ਦੀ ਧਮਕੀ ਦਿੱਤੀ। ਅਦਾਲਤ ਵਿਚ ਸੁਣਵਾਈ ਦੌਰਾਨ ਵਕੀਲਾਂ ਨੇ ਉਸ ਨੂੰ 10 ਮਹੀਨੇ ਲਈ ਜੇਲ ਭੇਜ ਕੇ ਕੋਰੋਨਾਵਾਇਰਸ ਮਹਾਮਾਰੀ ਦੇ ਸਮੇਂ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਨੂੰ ਸਖਤ ਸੰਦੇਸ਼ ਦੇਣ ਦੀ ਮੰਗ ਕੀਤੀ। ਮਾਮਲੇ ਵਿਚ ਸੁਣਵਾਈ ਦੇ ਬਾਅਦ ਅਦਾਲਤ ਨੇ ਰਵੀ ਨੂੰ 7 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ।


Vandana

Content Editor

Related News