ਵਿਆਹ ਕਰਵਾ ਗਿਆ ਸੀ ਸਿੰਗਾਪੁਰ, ਲਾਸ਼ ਦੀ ਉਡੀਕ ਕਰ ਰਹੀ ਹੈ ਗਰਭਵਤੀ ਪਤਨੀ

Thursday, Nov 07, 2019 - 04:42 PM (IST)

ਵਿਆਹ ਕਰਵਾ ਗਿਆ ਸੀ ਸਿੰਗਾਪੁਰ, ਲਾਸ਼ ਦੀ ਉਡੀਕ ਕਰ ਰਹੀ ਹੈ ਗਰਭਵਤੀ ਪਤਨੀ

ਸਿੰਗਾਪੁਰ : ਸਿੰਗਾਪੁਰ 'ਚ ਕ੍ਰੇਨ ਡਿੱਗਣ ਕਾਰਨ ਸੋਮਵਾਰ ਨੂੰ ਹੋਏ ਹਾਦਸੇ 'ਚ ਮਾਰੇ ਗਏ 28 ਸਾਲਾ ਭਾਰਤੀ ਕਰਮਚਾਰੀ ਦੀ ਲਾਸ਼ ਨੂੰ ਭਾਰਤ ਦੇ ਤਾਮਿਲਨਾਡੂ ਭੇਜਿਆ ਜਾ ਰਿਹਾ ਹੈ। ਕਰਮਚਾਰੀ ਦੀ ਗਰਭਵਤੀ ਪਤਨੀ ਅਤੇ ਉਸ ਦੇ ਮਾਤਾ-ਪਿਤਾ ਲਾਸ਼ ਦਾ ਇੰਤਜ਼ਾਰ ਕਰ ਰਹੇ ਹਨ। ਜਾਣਕਾਰੀ ਅਨੁਸਾਰ ਭਾਰਤੀ ਕਰਮਚਾਰੀ ਵੇਲਮੁਰੂਗਨ ਮੁਥਿਅਨ ਦੀ ਗਰਭਵਤੀ ਪਤਨੀ, ਉਸ ਦੇ ਬਜ਼ੁਰਗ ਮਾਤਾ-ਪਿਤਾ ਅਤੇ ਛੋਟੇ ਭਰਾ ਦੀ ਆਰਥਿਕ ਸਹਾਇਤਾ ਲਈ ਪੈਸੇ ਇਕੱਠੇ ਕਰਨ ਦੀ ਖਾਤਰ ਇਕ ਸੰਸਥਾ ਵਲੋਂ 14 ਨਵੰਬਰ ਤੱਕ ਇਕ ਆਨਲਾਈਨ ਮੁਹਿੰਮ ਚਲਾਈ ਗਈ ਹੈ।

PunjabKesari
ਇਸ ਮੁਹਿੰਮ ਦੇ ਤਹਿਤ ਬੁੱਧਵਾਰ ਦੀ ਰਾਤ ਤੱਕ 57,000 ਸਿੰਗਾਪੁਰੀ ਡਾਲਰ ਇਕੱਠੇ ਕੀਤੇ ਗਏ ਹਨ। ਦੱਸ ਦੇਈਏ ਕਿ ਵੇਲਮੁਰੂਗਨ ਸਿੰਗਾਪੁਰ 'ਚ ਪਿਛਲੇ ਕਰੀਬ 5 ਸਾਲਾ ਤੋਂ ਕੰਮ ਕਰ ਰਿਹਾ ਸੀ, ਜੋ ਵਿਆਹ ਕਰਵਾਉਣ ਤੋਂ ਬਾਅਦ ਇਥੇ ਪਹਿਲੀ ਵਾਰ ਆਇਆ ਸੀ। ਮੀਡੀਆ ਰਿਪੋਰਟ ਮੁਤਾਬਕ ਵੇਲਮੁਰੂਗਨ ਦੀ ਉਸਾਰੀ ਵਾਲੀ ਥਾਂ 'ਤੇ ਇਕ ਕ੍ਰੇਨ ਤੋਂ ਡਿੱਗ ਜਾਣ ਕਾਰਨ ਹੋਏ ਹਾਦਸੇ ਦੌਰਾਨ ਮੌਤ ਹੋ ਗਈ ਸੀ।

PunjabKesari
ਸਿੰਗਾਪੁਰ 'ਚ ਪ੍ਰਵਾਸੀ ਕਰਮਚਾਰੀਆਂ ਲਈ ਕੰਮ ਕਰਨ ਵਾਲੀ ਸੰਸਥਾ 'ਰੇਨਿੰਗਰੇਨਕੋਰਟਸ'  ਦੇ ਸੰਸਥਾਪਕ ਦੀਪਾ ਸਵਾਮੀਨਾਥਨ ਨੇ ਦੱਸਿਆ ਕਿ ਵੇਲਮੁਰੂਗਨ ਦੇ ਰਿਸ਼ਤੇਦਾਰਾਂ 'ਚੋਂ ਉਸ ਦਾ ਇਕ ਭਰਾ ਵੀ ਇਥੇ ਕੰਮ ਕਰਦਾ ਹੈ। ਉਹ ਵੇਲਮੁਰੂਗਨ ਦੀ ਲਾਸ਼ ਤਾਮਿਲਨਾਡੂ ਲੈ ਕੇ ਜਾ ਰਿਹਾ ਹੈ। ਦੀਪਾ ਨੇ ਦੱਸਿਆ ਕਿ ਆਨਲਾਇਨ ਮੁਹਿੰਮ ਦੇ ਤਹਿਤ ਇਕੱਠਾ ਕੀਤਾ ਗਿਆ ਪੈਸਾ ਵੇਲਮੁਰੂਗਨ ਦੇ ਪਰਿਵਾਰ ਨੂੰ ਦਿੱਤਾ ਜਾਵੇਗਾ।


author

rajwinder kaur

Content Editor

Related News