ਸਿੰਗਾਪੁਰ ''ਚ ਇਕ ਭਾਰਤੀ ਨਾਗਰਿਕ ਕੋਰੋਨਾਵਾਇਰਸ ਨਾਲ ਪੀੜਤ

10/14/2020 6:29:45 PM

ਸਿੰਗਾਪੁਰ (ਭਾਸ਼ਾ): ਸਿੰਗਾਪੁਰ ਵਿਚ ਇਕ ਭਾਰਤੀ ਸਮੇਤ ਚਾਰ ਵਿਦੇਸ਼ੀ ਨਾਗਰਿਕ ਕੋਰੋਨਾਵਾਇਰਸ ਨਾਲ ਸੰਕ੍ਰਮਿਤ ਪਾਏ ਗਏ ਹਨ। ਭਾਰਤੀ ਨਾਗਰਿਕ ਦੇਸ਼ ਵਾਪਸੀ ਦੇ ਲਈ ਫਲਾਈਟ ਫੜਨ ਤੋ ਪਹਿਲਾਂ ਹੋਈ ਜਾਂਚ ਵਿਚ ਪੀੜਤ ਪਾਇਆ ਗਿਆ ਹੈ। ਬੁੱਧਵਾਰ ਨੂੰ ਮੀਡੀਆ ਖਬਰਾਂ ਵਿਚ ਇਹ ਜਾਣਕਾਰੀ ਦਿੱਤੀ ਗਈ।

ਦੀ ਸਟ੍ਰੇਟ ਟਾਈਮਜ਼ ਦੀ ਖਬਰ ਦੇ ਮੁਤਾਬਕ, ਸਿਖਲਾਈ ਰੋਜ਼ਗਾਰ ਪਾਸ ਧਾਰਕ ਨੂੰ ਘਰ ਵਿਚ ਰਹਿਣ ਲਈ ਨੋਟਿਸ ਜਾਰੀ ਕੀਤਾ ਗਿਆ ਸੀ। ਇਹ ਮਿਆਦ 9 ਅਕਤੂਬਰ ਨੂੰ ਖਤਮ ਹੋ ਗਈ ਅਤੇ 12 ਅਕਤੂਬਰ ਨੂੰ ਭਾਰਤ ਪਰਤਣ ਤੋਂ ਪਹਿਲਾਂ ਜਦੋਂ ਉਸ ਦੀ ਜਾਂਚ ਕੀਤੀ ਗਈ ਤਾਂ ਉਸ ਵਿਚ ਇਨਫੈਕਸ਼ਨ ਦੀ ਪੁਸ਼ਟੀ ਹੋਈ। ਖਬਰ ਵਿਚ ਕਿਹਾ ਗਿਆ ਹੈਕਿ ਉਹ 9 ਤੋਂ 12 ਅਕਤੂਬਰ ਦੇ ਵਿਚ ਹੋਸਟਲ ਡ੍ਰੀਮ ਲੌਜ ਵਿਚ ਹੀ ਰਿਹਾ ਪਰ ਉਹ ਨੈਸ਼ਨਲ ਯੂਨੀਵਰਸਿਟੀ ਹੈਲਥ ਸਿਸਟਮ ਗਿਆ ਸੀ। 

ਪੜ੍ਹੋ ਇਹ ਅਹਿਮ ਖਬਰ- ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ 2021 ਲਈ ਸਕੂਲਾਂ ਨੂੰ ਰਿਕਾਰਡ ਫੰਡਿੰਗ

ਸਿਹਤ ਮੰਤਰਾਲੇ ਦੀ ਰਿਪੋਰਟ ਦੇ ਮੁਤਾਬਕ, ਬਾਕੀ ਤਿੰਨ ਲੋਕਾਂ ਵਿਚ ਭਾਰਤ, ਫਰਾਂਸ ਅਤੇ ਬ੍ਰਿਟੇਨ ਤੋਂ ਆਏ ਵਿਅਕਤੀ ਸ਼ਾਮਲ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹਨਾਂ ਚਾਰਾਂ ਦੇ ਸਿੰਗਾਪੁਰ ਆਉਣ ਦੇ ਬਾਅਦ ਉਹਨਾਂ ਨੂੰ 14 ਦਿਨਾਂ ਤੱਕ ਘਰ ਵਿਚ ਰਹਿਣ ਦਾ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਮਿਆਦ ਦੇ ਪੂਰਾ ਹੋਣ ਦੇ ਬਾਅਦ ਚਾਰੇ ਪੀੜਤ ਪਾਏ ਗਏ ਹਨ। ਸਿੰਗਾਪੁਰ ਵਿਚ ਮੰਗਲਵਾਰ ਨੂੰ ਕੋਰੋਨਾਵਾਇਰਸ ਪੀੜਤਾਂ ਦੀ ਗਿਣਤੀ ਵੱਧ ਕੇ 57,884 ਹੋ ਗਈ।


Vandana

Content Editor

Related News