ਸਿੱਖਸ ਆਫ ਅਮਰੀਕਾ ਸੰਸਥਾ ਨੇ ਰਾਮ ਮੰਦਿਰ ਦਾ ਨੀਂਹ ਪੱਥਰ ਰੱਖੇ ਜਾਣ ''ਤੇ ਰਾਮ ਭਗਤਾਂ ਨੂੰ ਦਿੱਤੀਆਂ ਵਧਾਈਆਂ
Thursday, Aug 06, 2020 - 06:34 PM (IST)
ਵਾਸ਼ਿੰਗਟਨ (ਰਾਜ ਗੋਗਨਾ): ਸਿੱਖਸ ਆਫ ਅਮਰੀਕਾ ਦੇ ਅਹੁਦੇਦਾਰਾਂ ਵੱਲੋਂ ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਦੀ ਅਗਵਾਈ ਵਿਚ ਰਾਮ ਮੰਦਿਰ ਦੇ ਨਿਰਮਾਣ, ਭੂਮੀ ਪੂਜਨ ਤੇ ਨੀਂਹ ਪੱਥਰ ਸਮਾਗਮ 'ਤੇ ਸੰਸਾਰ ਭਰ ਦੇ ਰਾਮ ਭਗਤਾਂ ਨੂੰ ਵਧਾਈ ਦਿੱਤੀ ਗਈ ਹੈ। ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਕਿਹਾ ਸਾਨੂੰ ਖ਼ੁਸ਼ੀ ਹੈ ਕਿ ਸਾਡੇ ਹਿੰਦੂ ਭਰਾਵਾਂ ਦਾ ਸੁਪਨਾ ਪੂਰਾ ਹੋਇਆ ਹੈ ਜੋ ਕਦੀ ਸਾਲਾ ਤੋਂ ਲਟਕਿਆ ਹੋਇਆ ਸੀ। ਭਾਰਤ ਧਰਮ ਨਿਰਪੱਖ ਦੇਸ ਹੈ ਜਿੱਥੇ ਸਭ ਮਿਲ-ਜੁਲ ਕੇ ਰਹਿੰਦੇ ਹਨ।ਸੁਪਰੀਮ ਕੋਰਟ ਨੇ ਧਰਮ ਨਿਰਪੱਖ ਫੈਸਲਾ ਕੀਤਾ ਹੈ।
ਇਹ ਫੈਸਲਾ 9 ਨੰਵਬਰ, 2019 ਨੂੰ ਕੀਤਾ ਗਿਆ ਸੀ। ਸਾਡੇ ਮੁਸਲਮਾਨ ਭਰਾਵਾਂ ਨੂੰ ਵੀ ਪੰਜ ਏਕੜ ਜ਼ਮੀਨ ਅਲਾਟ ਕੀਤੀ ਹੈ। ਮੈਨੂੰ ਖ਼ੁਸ਼ੀ ਹੈ ਕਿ, ਜੋ ਸੁੰਨੀ ਵਕਫ ਬੋਰਡ ਅਲਾਹਾਬਾਦ ਨੇ ਪ੍ਰਵਾਨ ਕੀਤੀ ਹੈ। ਅਲਾਹਾਬਾਦ ਇਸਲਾਮਕ ਇੰਡੋ ਰਿਸਰਚ ਇੰਸਟੀਚਿਊਟ ਨੇ ਇੱਕ ਮਸਜਿਦ ਤੇ ਲਾਇਬ੍ਰਰੇਰੀ ਬਣਾਉਣ ਦਾ ਫੈਸਲਾ ਕੀਤਾ ਹੈ।ਮੁਸਲਮਾਨ ਭਰਾਵਾਂ ਨੂੰ ਅਸੀ ਬੇਨਤੀ ਕਰਦੇ ਹਾਂ ਕਿ ਉਹ ਵੀ ਮਸਜਿਦ ਬਣਾਉਣ ਦਾ ਕੰਮ ਸ਼ੁਰੂ ਕਰਨ।ਅਸੀ ਉਹਨਾਂ ਦੇ ਨਾਲ ਹਾਂ। 2024 ਤੱਕ ਜਦੋਂ ਤੱਕ ਮੰਦਰ ਬਣੇਗਾ। ਉਸੇ ਸਮੇਂ ਦੌਰਾਨ ਮਸਜਿਦ ਵੀ ਬਣੇ। ਅਸੀ ਸਾਰੇ ਹਿੰਦੂ, ਸਿੱਖ, ਇਸਾਈ ਧਾਰਮਿਕ ਸਥਾਨਾਂ ਮੰਦਰ, ਮਸਜਿਦ, ਚਰਚ ਤੇ ਗੁਰੂਦੁਆਰੇ ਦੇ ਇਕ ਦਰਸ਼ਨ ਕਰ ਸਕੀਏੇ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਵੱਲੋਂ ਬੇਰੁੱਤ ਨੂੰ ਰਾਹਤ ਕਾਰਜਾਂ ਲਈ 1.4 ਮਿਲੀਅਨ ਡਾਲਰ ਦੇਣ ਦਾ ਵਾਅਦਾ
ਅਸੀ ਸਿਖਸ ਆਫ ਅਮਰੀਕਾ ਸੰਸਥਾ ਵਲੋਂ ਸਾਰਿਆਂ ਨੂੰ ਵਧਾਈ ਦਿੰਦੇ ਹਾਂ। ਜਿਸ ਵਿੱਚ ਵਿੱਚ ਕੰਵਲਜੀਤ ਸਿਘ ਸੋਨੀ ਪ੍ਰਧਾਨ, ਬਲਜਿੰਦਰ ਸਿੰਘ ਸ਼ੰਮੀ ਸਕੱਤਰ, ਡਾਇਰੈਕਟਰ ਡਾ: ਸੁਰਿੰਦਰ ਸਿਘ ਗਿੱਲ,ਮਨਿੰਦਰ ਸਿਘ ਸੇਠੀ ਤੇ ਗੁਰਿੰਦਰ ਸਿੰਘ ਸੇਠੀ ਵੀ ਹਾਜਰ ਸਨ। ਜਿੰਨਾਂ ਨੇ ਸਮੂਹਿਕ ਤੋਰ ਤੇ ਰਾਮ ਮੰਦਰ ਦਾ ਨੀਂਹ ਪੱਥਰ ਰੱਖੇ ਜਾਣ 'ਤੇ ਸਮੂੰਹ ਸੰਸਾਰ ਦੇ ਰਾਮ ਭਗਤਾਂ ਨੂੰ ਢੇਰ ਸਾਰੀਆਂ ਵਧਾਈਆਂ ਦਿੱਤੀਆਂ।