'ਸਿੱਖਸ ਆਫ ਅਮਰੀਕਾ' ਨੇ ਪੁਲਿਸ ਦੀ ਬੇਰਹਿਮੀ ਪ੍ਰਤੀ ਟਰੰਪ ਦੇ ਸਖ਼ਤ ਰਵੱਈਏ ਦੀ ਕੀਤੀ ਹਮਾਇਤ

06/01/2020 2:57:12 PM

ਵਾਸ਼ਿੰਗਟਨ, ਡੀ.ਸੀ (ਰਾਜ ਗੋਗਨਾ): ਸਿੱਖਸ ਆਫ ਅਮਰੀਕਾ ਨੇ ਸਖਤ ਸ਼ਬਦਾਂ ਵਿਚ ਕਿਹਾ ਕਿ ਮਿਨੀਸੋਟਾ ਸੂਬੇ ਦੇ ਸਿਟੀ ਮਿਨੀਐਪਲਿਸ ਨਿਵਾਸੀ ਜਾਰਜ ਫਲਾਈਡ ਨੂੰ ਚਾਰ ਪੁਲਿਸ ਅਧਿਕਾਰੀਆਂ ਨੇ ਬਹੁਤ ਜ਼ਿਆਦਾ ਤਾਕਤ ਦੀ ਵਰਤੋਂ ਕਰਦਿਆਂ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੇਸ਼ ਭਰ ਵਿੱਚ ਪ੍ਰਭਾਵਿਤ ਪਰਿਵਾਰਾਂ ਅਤੇ ਅਫ਼ਰੀਕੀ-ਅਮਰੀਕੀ ਭਾਈਚਾਰੇ ਪ੍ਰਤੀ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ,ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਜਾਤੀਵਾਦ, ਬੇਇਨਸਾਫ਼ੀ ਅਤੇ ਪੱਖਪਾਤੀ ਵਤੀਰੇ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਦੇਸ਼ ਭਰ ਵਿਚ ਫਿਰਕੂ ਅਤੇ ਨਸਲੀ ਸਦਭਾਵਨਾ ਲਈ ਰੱਖ-ਰਖਾਅ ਦੀ ਮੰਗ ਕੀਤੀ ਹੈ।

ਜੱਸੀ ਨੇ ਕਿਹਾ,''ਅਸੀਂ ਪੁਲਿਸ ਅਫ਼ਸਰਾਂ ਦੇ ਹੱਥੋਂ ਹੋਈ ਇਸ ਜਿਆਦਤੀ ਜਾਨੀ ਨੁਕਸਾਨ ਤੋਂ ਬਹੁਤ ਦੁੱਖੀ ਹਾਂ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਮਿੱਤਰਾਂ ਪ੍ਰਤੀ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ। ਸੋਗ ਦੀ ਇਸ ਘੜੀ ਵਿੱਚ ਅਫਰੀਕੀ-ਅਮਰੀਕੀ ਭਾਈਚਾਰੇ ਅਤੇ ਹੋਰਾਂ ਦੀ ਸਹਾਇਤਾ ਲਈ ਤਿਆਰ ਹਾਂ।''  ਜੱਸੀ ਸਿੰਘ ਨੇ ਗੁੰਡਾ ਅਤੇ ਮੌਕਾਪ੍ਰਸਤ ਲੋਕਾਂ 'ਤੇ ਭੜਾਸ ਕੱਢਦਿਆਂ, ਜੋ ਪ੍ਰਦਰਸ਼ਨਕਾਰੀਆਂ ਦੀ ਆੜ ਵਿੱਚ ਅੰਨ੍ਹੇਵਾਹ ਲੁੱਟ ਦੇ ਨਾਲ-ਨਾਲ ਛੋਟੇ ਅਤੇ ਵੱਡੇ ਕਾਰੋਬਾਰਾਂ ਤੇ ਤਬਾਹੀ ਮਚਾ ਰਹੇ ਹਨ, ਅਜਿਹੀਆਂ ਅਸਾਧਾਰਣ ਹਰਕਤਾਂ ਕਰਨ ਵਾਲੇ ਲੋਕਾਂ ਨੂੰ ਸਾਵਧਾਨ ਕੀਤਾ ਕਿ ਚੰਗੇ ਪੁਲਿਸ ਅਫਸਰਾਂ ਉੱਤੇ ਹਮਲਾ ਕਰਨਾ ਅਤੇ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣਾ ਉਨ੍ਹਾਂ ਉੱਤੇ ਭਾਰੂ ਪਵੇਗਾ।ਕਿਉਂਕਿ ਇਸ ਨਾਲ ਅਮਰੀਕੀ ਸਮਾਜ ਦਾ ਸਮਾਜਕ ਤਾਣਾ-ਬਾਣਾ ਕਮਜ਼ੋਰ ਹੋ ਜਾਂਦਾ ਹੈ।  

ਪੜ੍ਹੋ ਇਹ ਅਹਿਮ ਖਬਰ- ਨੇਪਾਲ 'ਚ ਵਾਪਰਿਆ ਸੜਕ ਹਾਦਸਾ, ਭਾਰਤ ਤੋਂ ਪਰਤੇ 12 ਪ੍ਰਵਾਸੀ ਮਜ਼ਦੂਰਾਂ ਦੀ ਮੌਤ

ਜੱਸੀ ਨੇ ਦਹਿਸ਼ਤਗਰਦਾਂ ਨਾਲ ਨਜਿੱਠਣ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਕੀਤੀ ਸਖ਼ਤ ਕਾਰਵਾਈ ਦੀ ਜ਼ੋਰਦਾਰ ਹਮਾਇਤ ਕੀਤੀ ਹੈ।ਜੱਸੀ ਨੇ ਕਿਹਾ,''ਇਹ ਕੁਝ ਪਾਲ਼ੇ ਅਪਰਾਧੀ ਹਨ, ਜੋ ਸਟੇਟ ਲਾਈਨਾਂ ਨੂੰ ਪਾਰ ਕਰਦੇ ਹਨ ਅਤੇ ਲੁੱਟ-ਖਸੁੱਟ ਵਿੱਚ ਸ਼ਾਮਲ ਹੁੰਦੇ ਹਨ। ਇਸ ਤਰ੍ਹਾਂ ਕੋਰੋਨਾਵਾਇਰਸ ਕਾਰਨ ਪੀੜ੍ਹਤ ਪਹਿਲਾਂ ਹੀ ਕਮਜ਼ੋਰ ਆਰਥਿਕਤਾ ਨੂੰ ਪ੍ਰਭਾਵਤ ਕਰਦੇ ਹਨ।'' ਸਿੱਖਸ ਆਫ਼ ਅਮਰੀਕਾ ਦੇ ਪ੍ਰਧਾਨ ਕੰਵਲਜੀਤ ਸਿੰਘ ਸੋਨੀ ਨੇ ਜੱਸੀ ਦੀਆਂ ਭਾਵਨਾਵਾਂ ਨੂੰ ਦਰਸਾਉਂਦਿਆਂ ਕਿਹਾ ਕਿ ਪੁਲਿਸ ਮਹਿਕਮੇ ਦੇ ਕੁਝ ਗੁੰਡਾ ਤੱਤ ਸਖਤ ਮਿਹਨਤ ਨਾਲ ਕਾਨੂੰਨ ਲਾਗੂ ਕਰਨ ਵਾਲੇ ਅਫਸਰਾਂ ਨੂੰ ਮਾੜਾ ਨਾਮ ਦੇ ਰਹੇ ਹਨ।ਜੋ ਨਾਗਰਿਕ ਆਪਣੇ ਕੰਮਾਂ ਨੂੰ ਨਿਰੰਤਰ ਸਮਰਪਣ ਤੇ ਹਮੇਸ਼ਾ ਕਾਨੂੰਨ ਦੀ ਪਾਲਣਾ ਕਰਦੇ ਹਨ, ਉਹਨਾਂ ਦਾ  ਵਿਸ਼ਵਾਸ ਇਹਨਾਂ ਮਾੜੇ ਪੁਲਸ ਅਫਸਰਾ ਕਰਕੇ ਉਠ ਜਾਵੇਗਾ।ਜੋ ਨਿਹੱਥੇ ਇਹਨਾਂ 'ਤੇ ਬੇ-ਤਹਾਸ਼ਾ ਵਿਸ਼ਵਾਸ ਰੱਖਦੇ ਹਨ। ਉਹਨਾਂ ਕਿਹਾ ਕਿ ਸਿੱਖਸ ਆਫ ਅਮਰੀਕਾ ਕਾਨੂੰਨ ਤੇ ਸ਼ਾਸਨ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਅਧਿਕਾਰੀਆਂ ਦੁਆਰਾ ਉੱਚਿਤ ਨਿਆਂਇਕ ਕਾਰਜਾਂ ਦਾ ਸਵਾਗਤ ਵੀ ਕਰਦਾ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਨੇ ਦਿੱਤੇ WHO ਨਾਲ ਜੁੜਨ ਦੇ ਸੰਕੇਤ, ਰੱਖੀ ਇਹ ਅਹਿਮ ਸ਼ਰਤ


Vandana

Content Editor

Related News