ਸਿੱਖਸ ਆਫ ਅਮਰੀਕਾ ਨੇ ਕਿਸਾਨੀ ਸੰਘਰਸ਼ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਕੀਤਾ ਫ਼ੈਸਲਾ

Saturday, Mar 27, 2021 - 12:48 PM (IST)

ਸਿੱਖਸ ਆਫ ਅਮਰੀਕਾ ਨੇ ਕਿਸਾਨੀ ਸੰਘਰਸ਼ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਕੀਤਾ ਫ਼ੈਸਲਾ

ਵਾਸ਼ਿੰਗਟਨ (ਰਾਜ ਗੋਗਨਾ) - ਸਿੱਖਸ ਫਾਰ ਅਮਰੀਕਾ ਦੇ ਮੁਖੀ ਅਤੇ ਅਮਰੀਕਾ ਦੇ ਪ੍ਰਮੁੱਖ ਸਿੱਖ ਆਗੂ ਜਸਦੀਪ ਸਿੰਘ ਜੱਸੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਿੱਖਸ ਆਫ ਅਮਰੀਕਾ ਨੇ ਭਾਰਤ ਵਿਚ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਫ਼ੈਸਲਾ ਕੀਤਾ ਹੈ। ਉਹਨਾਂ ਦੱਸਿਆ ਕਿ ਜ਼ਮੀਨੀ ਹਕੀਕਤ ਪਤਾ ਕਰਨ ਲਈ ਬਲਜਿੰਦਰ ਸਿੰਘ ਸ਼ੰਮੀ ਨੂੰ ਸਿੱਖਸ ਫਾਰ ਅਮਰੀਕਾ ਦਾ ਰਾਜਦੂਤ ਬਣਾ ਕੇ ਭਾਰਤ ਭੇਜਿਆ ਗਿਆ ਹੈ, ਜਿਨ੍ਹਾਂ ਨੇ ਯੂ.ਪੀ. ਦੇ ਧਾਕੜ ਕਿਸਾਨ ਆਗੂ ਰਾਕੇਸ਼ ਟਿਕੈਤ ਨਾਲ ਮੁਲਾਕਾਤ ਕੀਤੀ।

PunjabKesari

ਸ. ਜੱਸੀ ਨੇ ਦੱਸਿਆ ਕਿ ਸ. ਬਲਜਿੰਦਰ ਸਿੰਘ ਸ਼ੰਮੀ ਨੇ ਅੰਦੋਲਨ ਨੂੰ ਪੂਰੀ ਤਰ੍ਹਾਂ ਵਾਚਿਆ ਹੈ ਅਤੇ ਇਹ ਪਤਾ ਕੀਤਾ ਹੈ ਕਿ ਕਿੱਥੇ ਕਿੱਥੇ ਕੀ-ਕੀ ਲੋੜ ਹੈ? ਉਹਨਾਂ ਦੱਸਿਆ ਕਿ ਸਿੱਖਸ ਫਾਰ ਅਮਰੀਕਾ ਜਥੇਬੰਦੀ ਕਿਸਾਨੀ ਸੰਘਰਸ਼ ਦਾ ਮੁਕੰਮਲ ਸਮਰਥਨ ਕਰਦੀ ਹੈ ਅਤੇ ਅਸੀਂ ਆਉਣ ਵਾਲੇ ਸਮੇਂ ਵਿਚ ਕਿਸਾਨੀ ਧਰਨਿਆਂ ਦੀ ਹਰ ਲੋੜ ਪੂਰੀ ਕਰਾਂਗੇ। ਸ. ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀਆਂ ਮੰਗਾਂ ਉੱਪਰ ਗੌਰ ਕਰਨ ਅਤੇ ਜਿੰਨੀ ਵੀ ਜਲਦੀ ਹੋ ਸਕਦਾ ਹੈ ਕਿ ਕਾਨੂੰਨਾਂ ਨੂੰ ਰੱਦ ਕਰਕੇ ਕਿਸਾਨਾਂ ਦਾ ਸਤਿਕਾਰ ਹਾਸਲ ਕਰਕੇ ਉਹਨਾਂ ਨੂੰ ਆਪੋ-ਆਪਣੇ ਘਰਾਂ ਨੂੰ ਵਾਪਸ ਜਾਣ ਦਾ ਮੌਕਾ ਦੇਣ।


author

cherry

Content Editor

Related News