''ਸਿੱਖਸ ਫਾਰ ਟਰੰਪ'' ਸੰਸਥਾ ਵਲੋਂ ਵੱਖ-ਵੱਖ ਸੂਬਿਆਂ ''ਚ ''ਵਾਚ ਪਾਰਟੀ'' ਆਯੋਜਿਤ
Wednesday, Aug 26, 2020 - 01:34 AM (IST)
ਵਾਸ਼ਿੰਗਟਨ (ਰਾਜ ਗੋਗਨਾ)- ਸਿੱਖਸ ਫਾਰ ਟਰੰਪ ਚੋਣ ਪ੍ਰੀਕਿਰਿਆ ਦੇ ਮੁਖੀ ਜੱਸੀ ਸਿੰਘ ਵੱਲੋਂ ਜਿੱਥੇ ਸਿੱਖਾਂ ਨੂੰ ਵੋਟ ਰਜਿਸਟਰ ਕਰਨ ਲਈ ਉਤਸ਼ਾਹਿਤ ਕਰ ਰਹੇ ਹਨ, ਉੱਥੇ ਹੀ ਆਰ.ਐੱਨ.ਸੀ. ਟਰੰਪ ਵਾਚ ਪਾਰਟੀ ਦਾ ਆਯੋਜਿਤ ਕੀਤਾ ਗਿਆ ਹੈ। ਚੋਣ ਪ੍ਰੀਕਿਰਿਆ ਨੂੰ ਹੁਲਾਰਾ ਦੇਣ ਲਈ ਵੱਖ-ਵੱਖ ਡਾਇਰੈਕਟਰਾਂ ਵਲੋਂ ਰਜਿਸਟਰ ਕਰਨ ਲਈ ਗੁਰੂਘਰਾਂ, ਸਹਿਯੋਗੀਆਂ ਅਤੇ ਰਿਸ਼ਤੇਦਾਰਾਂ ਨੂੰ ਟਰੰਪ ਦੀਆਂ ਕਾਰਗੁਜ਼ਾਰੀਆਂ ਪ੍ਰਤੀ ਜਾਣੂ ਕਰਵਾ ਕੇ ਉਨ੍ਹਾਂ ਨੂੰ ਟਰੰਪ ਦੇ ਹੱਕ ਵਿੱਚ ਨਿੱਤਰਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਸੂਤਰਾਂ ਮੁਤਾਬਕ ਮੈਰੀਲੈਂਡ, ਵਰਜੀਨੀਆ, ਨਿਊਜਰਸੀ, ਨਿਊਯਾਰਕ ਅਤੇ ਕੈਲੀਫੋਰਨੀਆ ਵਿਚ ਸੈਂਕੜੇ ਸਿੱਖਾਂ ਵਲੋਂ ਨਿੱਜੀ ਤੌਰ 'ਤੇ 'ਸਿੱਖਸ ਫਾਰ ਟਰੰਪ' ਵੈੱਬ ਰਾਹੀਂ ਆਪਣੇ ਆਪ ਨੂੰ ਰਜਿਸਟਰ ਕੀਤਾ ਗਿਆ ਹੈ। 'ਵਾਚ ਪਾਰਟੀ' ਲਈ ਧੜਾਧੜ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਆਸ ਹੈ ਕਿ 25-26-27 ਅਗਸਤ ਨੂੰ 'ਵਾਚ ਪਾਰਟੀ' ਰਾਹੀਂ ਹਰੇਕ ਨੂੰ ਸੁਣਿਆ ਜਾਵੇਗਾ। 27 ਅਗਸਤ ਨੂੰ ਟਰੰਪ ਦੇ ਸੰਬੋਧਨ ਲਈ ਸਿੱਖ ਭਾਈਚਾਰੇ ਵਿਚ ਪੂਰਾ ਉਤਸ਼ਾਹ ਹੈ ਕਿ ਉਹ ਟਰੰਪ ਦੇ ਚਾਰ ਸਾਲ ਦੇ ਲੇਖੇ ਜੋਖੇ ਅਤੇ ਅਗਲੇ ਚਾਰ ਸਾਲਾਂ ਦੀਆਂ ਕਰਨ ਵਾਲੀਆਂ ਯੋਜਨਾਵਾਂ ਸਬੰਧੀ ਵਿਚਾਰ ਸੁਣਨਗੇ ਅਤੇ ਦੂਸਰੇ ਸਿੱਖਾਂ ਨੂੰ ਚੋਣ ਪ੍ਰਤੀ ਜਾਗਰੂਕ ਕਰਨਗੇ।