UK ''ਚ ਲਾਪਤਾ ਹੋਇਆ ਸਿੱਖ ਵਿਦਿਆਰਥੀ, ਭਾਜਪਾ ਆਗੂ ਨੇ ਵਿਦੇਸ਼ ਮੰਤਰਾਲੇ ਤੋਂ ਕੀਤੀ ਮਦਦ ਦੀ ਅਪੀਲ

Sunday, Dec 17, 2023 - 06:12 AM (IST)

UK ''ਚ ਲਾਪਤਾ ਹੋਇਆ ਸਿੱਖ ਵਿਦਿਆਰਥੀ, ਭਾਜਪਾ ਆਗੂ ਨੇ ਵਿਦੇਸ਼ ਮੰਤਰਾਲੇ ਤੋਂ ਕੀਤੀ ਮਦਦ ਦੀ ਅਪੀਲ

ਲੰਡਨ (ਏ.ਐੱਨ.ਆਈ): ਯੂਨਾਈਟਿਡ ਕਿੰਗਡਮ ਦੀ ਲੌਫਬਰੋ ਯੂਨੀਵਰਸਿਟੀ ਵਿਚ ਪੜ੍ਹਾਈ ਕਰ ਰਿਹਾ ਜੀ.ਐੱਸ. ਭਾਟੀਆ ਨਾਂ ਦਾ ਇਕ ਭਾਰਤੀ ਵਿਦਿਆਰਥੀ 15 ਦਸੰਬਰ ਤੋਂ ਪੂਰਬੀ ਲੰਡਨ ਤੋਂ ਲਾਪਤਾ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) 'ਤੇ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਇਸ ਨੂੰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਧਿਆਨ ਵਿਚ ਲਿਆਂਦਾ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਅਨੋਖ਼ੀ ਚੋਰੀ! ਰਾਤੋ-ਰਾਤ 'ਗਾਇਬ' ਹੋਇਆ Reliance Jio ਦਾ ਟਾਵਰ

ਸਿਰਸਾ ਮੁਤਾਬਕ ਭਾਟੀਆ ਨੂੰ ਆਖ਼ਰੀ ਵਾਰ 15 ਦਸੰਬਰ ਨੂੰ ਪੂਰਬੀ ਲੰਡਨ ਦੇ ਕੈਨਰੀ ਵਾਰਫ ਵਿਚ ਦੇਖਿਆ ਗਿਆ ਸੀ। ਉਨ੍ਹਾਂ ਨੇ ਲੌਫਬਰੋ ਯੂਨੀਵਰਸਿਟੀ ਅਤੇ ਭਾਰਤੀ ਹਾਈ ਕਮਿਸ਼ਨ ਨੂੰ ਵੀ ਉਸ ਨੂੰ ਲੱਭਣ ਦੀ ਕੋਸ਼ਿਸ਼ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਨੇ ਭਾਟੀਆ ਦਾ ਰਿਹਾਇਸ਼ੀ ਪਰਮਿਟ ਅਤੇ ਕਾਲਜ ਪਛਾਣ ਪੱਤਰ ਵੀ ਐਕਸ 'ਤੇ ਪੋਸਟ ਕੀਤਾ। ਭਾਜਪਾ ਆਗੂ ਨੇ ਲੋਕਾਂ ਨੂੰ ਖ਼ਬਰ ਸਾਂਝੀ ਕਰਨ ਲਈ ਕਿਹਾ ਅਤੇ ਭਾਰਤੀ ਵਿਦਿਆਰਥੀ ਬਾਰੇ ਕੋਈ ਵੀ ਜਾਣਕਾਰੀ ਦੇਣ ਲਈ ਦੋ ਸੰਪਰਕ ਨੰਬਰ ਸਾਂਝੇ ਕੀਤੇ।

ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਟਰੱਕ ਡਰਾਈਵਰ ਨੂੰ ਕੈਨੇਡਾ ਤੋਂ ਕੀਤਾ ਜਾਵੇਗਾ ਡਿਪੋਰਟ! 16 ਖਿਡਾਰੀਆਂ ਦੀ ਜਾਨ ਲੈਣ ਦਾ ਦੋਸ਼

ਮਨਜਿੰਦਰ ਸਿੰਘ ਸਿਰਸਾ ਨੇ ਟਵਿਟਰ 'ਤੇ ਲਿਖਿਆ, "ਲੌਫਬਰੋ ਯੂਨੀਵਰਸਿਟੀ ਦਾ ਵਿਦਿਆਰਥੀ, ਜੀ.ਐੱਸ. ਭਾਟੀਆ, 15 ਦਸੰਬਰ ਤੋਂ ਲਾਪਤਾ ਹੈ। ਉਹ ਆਖ਼ਰੀ ਵਾਰ ਕੈਨਰੀ ਵਾਰਫ, ਈਸਟ ਲੰਡਨ ਵਿੱਚ ਦੇਖਿਆ ਗਿਆ ਸੀ। ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਜੀ ਦੇ ਧਿਆਨ ਵਿਚ ਲਿਆਉਂਦੇ ਹੋਏ ਅਸੀਂ ਲੌਫਬਰੋ ਯੂਨੀਵਰਸਿਟੀ ਅਤੇ ਭਾਰਤੀ ਹਾਈ ਕਮਿਸ਼ਨ ਨੂੰ ਉਸ ਨੂੰ ਲੱਭਣ ਦੇ ਯਤਨਾਂ ਵਿਚ ਸ਼ਾਮਲ ਹੋਣ ਦੀ ਬੇਨਤੀ ਕਰਦੇ ਹਾਂ। ਸਹਾਇਤਾ ਮਹੱਤਵਪੂਰਨ ਹੈ। ਕਿਰਪਾ ਕਰਕੇ ਇਸ ਨੂੰ ਸਾਂਝਾ ਕਰੋ ਅਤੇ ਫੈਲਾਓ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News