''ਇਟਲੀ ਦੀਆਂ ਸਿੱਖ ਸੰਗਤਾਂ ਇਟਾਲੀਅਨ ਲੋਕਾਂ ਨੂੰ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ''

Wednesday, Oct 30, 2024 - 04:19 PM (IST)

''ਇਟਲੀ ਦੀਆਂ ਸਿੱਖ ਸੰਗਤਾਂ ਇਟਾਲੀਅਨ ਲੋਕਾਂ ਨੂੰ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ''

ਰੋਮ (ਕੈਂਥ): ਇਹ ਦੇਖ ਕਿ ਬਹੁਤ ਖੁਸ਼ੀ ਹੁੰਦੀ ਜਦੋਂ ਵਿਦੇਸ਼ਾਂ ਵਿੱਚ ਮਹਾਨ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਿੱਖ ਸੰਗਤਾਂ ਗੁਰੂ ਸਾਹਿਬ ਲਈ ਆਲੀਸ਼ਾਨ ਗੁਰਦੁਆਰਾ ਸਾਹਿਬ ਬਣਾਉਂਦੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰੈੱਸ ਨਾਲ ਉੱਘੇ ਅਭਿਨੇਤਾ ਭਾਈ ਅੰਮ੍ਰਿਤਪਾਲ ਸਿੰਘ ਬਿੱਲਾ ਨੇ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਵਿਦੇਸ਼ਾਂ ਵਿੱਚ ਬਣਨ ਨਾਲ ਗੁਰੂ ਨਾਨਕ ਸਾਹਿਬ ਦੀ ਫੁੱਲਵਾੜੀ ਵਿੱਚ ਅਥਾਹ ਵਾਧਾ ਹੋ ਰਿਹਾ ਹੈ ਜਿਹੜਾ ਕਿ ਇੱਕ ਕਾਬਲੇ ਤਾਰੀਫ਼ ਉਪਰਾਲਾ ਹੈ ਪਰ ਇਸ ਦੇ ਨਾਲ ਹੀ ਉਹ ਚਾਹੁੰਦੇ ਹਨ ਜਿਹੜੀ ਸੰਗਤ ਵਿਦੇਸ਼ਾਂ ਵਿੱਚ ਹੁਣ ਤੱਕ ਮਜ਼ਬੂਰੀ ਕਾਰਨ ਗੁਰੂ ਵਾਲੀ ਨਹੀਂ ਬਣ ਸਕੀ ਉਹ ਵੀ ਗੁਰੂ ਸਾਹਿਬ ਦੇ ਅੰਮ੍ਰਿਤ ਦੀ ਦਾਤ ਛੱਕ ਗੁਰੂ ਵਾਲੀ ਬਣੇ ਜਿਸ ਨਾਲ ਸਿੱਖੀ ਪਹਿਲਾਂ ਤੋਂ ਵੀ ਵੱਧ ਵਧੇ-ਫੁੱਲੇ ਕਿਉਂਕਿ ਜਿਹੜਾ ਸਤਿਗੁਰੂ ਨਾਨਕ ਸਾਹਿਬ ਦਾ ਨਵੇਕਲਾ ਤੇ ਨਵਾਂ ਸਿੱਖ ਧਰਮ ਹੈ ਉਸ ਵਿੱਚ ਸਭ ਧਰਮਾਂ ਨੂੰ ਦਿਲੋਂ ਮਾਣ-ਸਤਿਕਾਰ ਹੈ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਨੇ ਭਾਰਤੀ ਡਿਪਲੋਮੈਟਾਂ ਨੂੰ ਨਹੀਂ ਕੱਢਿਆ! ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕੀਤਾ ਸਪੱਸ਼ਟ

ਜਿੱਥੇ ਬਾਬਾ ਫਰੀਦ ਦੀ ਗੱਲ ਹੁੰਦੀ ਹੈ ਉੱਥੇ ਪੰਡਿਤ ਜੈਦੇਵ ਨੂੰ ਸੁਣਿਆ ਜਾ ਸਕਦਾ ਹੈ। ਇੱਥੇ ਰਾਮ ਵੀ ਬੋਲਦਾ ਇੱਥੇ ਅੱਲਾ ਵੀ ਬੋਲਦਾ ਹੈ।ਗੁਰੂ ਨਾਨਕ ਸਾਹਿਬ ਦੇ ਦਰ 'ਤੇ ਸਭ ਨੂੰ ਆਉਣਾ ਹੀ ਪਵੇਗਾ ਕਿਉਂਕਿ ਇੱਥੇ ਸਰਬੱਤ ਦੇ ਭਲੇ ਦੀਆਂ ਹੀ ਬਾਤਾਂ ਪੈਂਦੀਆਂ ਹਨ।ਭਾਈ ਬਿੱਲਾ ਨੇ ਇਟਲੀ ਦੀਆਂ ਸੰਗਤਾਂ ਨੂੰ ਕਿਹਾ ਕਿ ਜਦੋਂ ਵੀ ਉਹ ਗੁਰਦੁਆਰਾ ਸਾਹਿਬ ਆਉਂਦੀਆਂ ਤਾਂ ਆਪਣੇ ਜਾਣਕਾਰ ਇਟਾਲੀਅਨ ਨੂੰ ਵੀ ਜ਼ਰੂਰ ਇੱਕ ਵਾਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਨਾਲ ਲਿਆਉਣ। ਤਦ ਹੀ ਗੁਰੂ ਸਾਹਿਬ ਦੇ ਉਪਦੇਸ਼ ਨੂੰ ਮਨੁੱਖਤਾ ਦੇ ਭਲੇ ਲਈ ਘਰ-ਘਰ ਪਹੁੰਚਾਇਆ ਜਾ ਸਕਦਾ ਹੈ।ਭਾਈ ਅੰਮ੍ਰਿਤਪਾਲ ਸਿੰਘ ਬਿੱਲਾ ਜਿਨ੍ਹਾਂ ਕਈ ਹਿੰਦੀ ਤੇ ਪੰਜਾਬੀ ਫਿਲਮਾਂ ਵਿੱਚ ਸਿੱਖੀ ਸਰੂਪ ਵਿੱਚ ਹੀ ਅਭਿਨੈ ਕੀਤਾ ਹੈ ਉਹ ਅੱਜ-ਕਲ੍ਹ ਆਪਣੀ ਸੰਖੇਪ ਯੂਰਪ ਫੇਰੀ ਦੌਰਾਨ ਬਰੇਸ਼ੀਆ ਪਹੁੰਚੇ ਜਿੱਥੇ ਕਿ ਗੁਰਦੁਆਰਾ ਸਾਹਿਬ ਸਿੰਘ ਸਭਾ ਫਲੇਰੋ ਦੀ ਨਵੀਂ ਇਮਾਰਤ ਦੇ ਉੰਦਘਾਟਨੀ ਸਮਾਰੋਹ ਮੌਕੇ ਦੁਨੀਆ ਦੇ ਵੱਖ-ਵੱਖ ਕੋਨਿਆਂ ਤੋਂ ਸੰਗਤਾਂ ਨੇ ਸ਼ਿਕਰਤ ਕੀਤੀ।ਇਸ ਮੌਕੇ ਇਟਾਲੀਅਨ ਪ੍ਰੈੱਸ ਕਲੱਬ ਦੇ ਹਰਬਿੰਦਰ ਸਿੰਘ ਧਾਲੀਵਾਲ,ਪਰਮਜੀਤ ਦੁਸਾਂਝ ਤੋਂ ਇਲਾਵਾ ਅਕਾਲੀ ਆਗੂ ਲਖਵਿੰਦਰ ਸਿੰਘ ਡੋਗਰਾਂਵਾਲ ਆਦਿ ਮੌਜੂਦ ਸਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News