ਨਸ਼ੀਲੇ ਪਦਾਰਥਾਂ ਦੀ ਤਸਕਰੀ, ਗਬਨ ਅਤੇ ਜਾਅਲਸਾਜ਼ੀ ਦੇ ਗੰਭੀਰ ਦੋਸ਼ਾਂ ''ਚ ਪੰਜ ਪੁਲਿਸ ਅਧਿਕਾਰੀ ਗ੍ਰਿਫ਼ਤਾਰ

Wednesday, Sep 09, 2026 - 05:55 PM (IST)

ਨਸ਼ੀਲੇ ਪਦਾਰਥਾਂ ਦੀ ਤਸਕਰੀ, ਗਬਨ ਅਤੇ ਜਾਅਲਸਾਜ਼ੀ ਦੇ ਗੰਭੀਰ ਦੋਸ਼ਾਂ ''ਚ ਪੰਜ ਪੁਲਿਸ ਅਧਿਕਾਰੀ ਗ੍ਰਿਫ਼ਤਾਰ

ਇਟਲੀ (ਦਲਵੀਰ ਸਿੰਘ ਕੈਂਥ)- ਇੱਕ ਸਮਾਂ ਹੁੰਦਾ ਸੀ ਕਿ ਏਸ਼ੀਅਨ ਲੋਕ, ਯੂਰਪੀਅਨ ਪ੍ਰਸ਼ਾਸ਼ਨ ਖਾਸਕਰ ਪੁਲਸ ਨੂੰ ਬਹੁਤ ਹੀ ਇਮਾਨਦਾਰ ਸਮਝਦੇ ਸੀ ਪਰ ਹੁਣ ਇਹ ਸੋਚ ਵੀ ਬਦਲਦੀ ਜਾਪਦੀ ਹੈ। ਕੁਝ ਅਜਿਹੀਆਂ ਹੀ ਘਟਨਾਵਾਂ ਅੱਜ-ਕਲ੍ਹ ਇਟਲੀ ਵਿੱਚ ਦੇਖਣ ਨੂੰ ਮਿਲ ਰਹੀਆਂ ਹਨ, ਜਿਹਨਾਂ ਵਿੱਚ ਪਹਿਲਾਂ ਲੰਬਾਰਦੀਆ ਸੂਬੇ ਵਿੱਚ 5 ਪੁਲਸ ਵਾਲਿਆਂ ਦੀਆਂ ਗੈਰ-ਕਾਨੂੰਨੀ ਕਾਰਵਾਈਆਂ ਜਗ ਜਾਹਿਰ ਹੋਈਆਂ ਸਨ ਤੇ ਹੁਣ ਲਾਸੀਓ ਸੂਬੇ ਵਿੱਚ ਕੁਝ ਅਜਿਹਾ ਵਾਕਿਆ ਦੇਖਣ ਨੂੰ ਮਿਲਿਆ, ਜਿਸ ਵਿੱਚ 5 ਪੁਲਸ ਵਾਲਿਆਂ ਨੂੰ ਇਸ ਕਾਰਨ ਜੇ਼ਲ੍ਹ ਦੀ ਹਵਾ ਖਾਣੀ ਪੈ ਰਹੀ ਕਿ ਉਹਨਾਂ ਆਪਣੀ ਵਰਦੀ ਨਾਲ ਵਫ਼ਾ ਨਹੀਂ ਕੀਤੀ।

PunjabKesari

ਇਟਾਲੀਅਨ ਮੀਡੀਏ ਦੀਆਂ ਸੁਰਖੀਆਂ ਅਨੁਸਾਰ ਰੋਮ ਜ਼ਿਲ੍ਹਾ ਐਂਟੀ-ਮਾਫ਼ੀਆ ਡਾਇਰੈਕਟੋਰੇਟ ਦਫ਼ਤਰ ਦੇ ਸਰਕਾਰੀ ਵਕੀਲ ਦੀ ਜਾਂਚ ਅਨੁਸਾਰ ਆਂਸੀਓ ਨੇਤੂਨੋ ਪੁਲਸ ਸਟੇਸ਼ਨ ਵਿੱਚ ਸੇਵਾ ਨਿਭਾਅ ਰਹੇ 5 ਰਾਜ ਪੁਲਸ ਅਧਿਕਾਰੀਆਂ ਨੂੰ ਗੈਰ ਕਾਨੂੰਨੀ ਕਾਰਵਾਈਆਂ ਲਈ ਗ੍ਰਿਫ਼ਤਾਰ ਕੀਤਾ ਗਿਆ। ਇਹ ਕਾਰਵਾਈ ਮਾਨਯੋਗ ਅਦਾਲਤ ਦੇ ਹੁਕਮਾਂ ਤੋਂ ਬਾਅਦ ਕੀਤੀ ਗਈ ਤੇ ਜਿਹੜੇ ਪੁਲਸ ਕਰਮੀ ਕਾਨੂੰਨ ਦੀ ਹਿਫਾਜ਼ਤ ਕਰਨ ਲਈ ਤਾਇਨਾਤ ਸਨ, ਉਹ ਲੋਕ ਸਿਰਫ਼ ਚੰਦ ਮੁਨਾਫ਼ੇ ਲਈ ਆਪਣੀ ਵਰਦੀ ਨਾਲ ਵਿਸ਼ਵਾਸਘਾਤੀ ਹੋ ਨਿਕਲੇ। ਇਹ 5 ਪੁਲਸ ਮੁਲਾਜ਼ਮ ਜਿਨ੍ਹਾਂ 'ਤੇ ਵੱਖ-ਵੱਖ ਧਰਾਵਾਂ, ਜਨਤਕ ਪ੍ਰਸ਼ਾਸ਼ਨ ਵਿਰੁੱਧ ਅਪਰਾਧ ਕਰਨ ਦੀ ਸਾਜਿਸ਼, ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਅਸਿੱਧੇ ਤੌਰ ਤੇ ਸ਼ਮੂਲੀਅਤ, ਗਬਨ, ਜਾਅਲਸਾਜ਼ੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਮਿਲੀਭੁਗਤ ਅਤੇ ਪੁਲਸ ਫੋਰਸ ਦੁਆਰਾ ਵਰਤੇ ਜਾਂਦੇ ਕੰਪਿਊਟਰ ਪ੍ਰਣਾਲੀਆਂ ਤੱਕ ਅਣਅਧਿਕਾਰਤ ਪਹੁੰਚ ਦਾ ਗੰਭੀਰ ਸ਼ੱਕ ਹੈ।

ਪੜ੍ਹੋ ਇਹ ਅਹਿਮ ਖ਼ਬਰ-   ਟਰੰਪ ਨੇ ਵ੍ਹਾਈਟ ਹਾਊਸ ਦੇ ਆਪਣੇ ਖਾਸ ਸਟਾਫ਼ ਨੂੰ ਦਿੱਤੇ ਲੱਖਾਂ ਰੁਪਏ ਦੇ 'ਹੋਲੀਡੇ ਗਿਫਟ'

ਇਹ ਜਾਂਚ ਕਥਿਤ ਗੈਰ-ਕਾਨੂੰਨੀ ਗਤੀਵਿਧੀਆਂ ਸਾਲ 2024 ਅਤੇ 2025 ਦੇ ਵਿਚਕਾਰ ਕੀਤੀਆਂ ਗਤੀਵਿਧੀਆਂ ਤੇ ਕੇਂਦਰ ਸੀ।ਜਾਂਚ ਅਨੁਸਾਰ ਆਂਸੀਓ ਅਤੇ ਨੇਤੂਨੋ ਇਲਾਕੇ ਵਿੱਚ ਸਰਗਰਮ ਇੱਕ ਨਸ਼ੀਲੇ ਪਰਦਾਰਥਾਂ ਦੀ ਤਸਕਰੀ ਕਰਨ ਵਾਲੇ ਸਮੂਹ ਦੀ ਜਦੋਂ ਜਾਂਚ ਚੱਲ ਰਹੀ ਸੀ (ਜਿਹਨਾਂ ਵਿੱਚ ਇਟਾਲੀਅਨ ਅਤੇ ਅਲਬਾਨੀਅਨ ਨਾਗਰਿਕ ਸ਼ਾਮਿਲ ਸਨ)ਤਾਂ ਜਾਂਚ ਕਰਤਾ ਟੀਮ ਨੂੰ 5 ਮੁਲਾਜ਼ਮਾਂ ਦੀ ਕਥਿਤ ਦੋਸ਼ੀਆਂ ਨਾਲ ਮਿਲੀ ਭੁਗਤ ਦਾ ਪਤਾ ਲੱਗਾ। 2 ਸਾਲ ਦੀ ਜਾਂਚ ਤੋਂ ਬਾਅਦ ਦੋਸ਼ੀ ਪਾਏ ਗਏ 5 ਪੁਲਸ ਮੁਲਾਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ ਪਰ ਇਸ ਘਟਨਾ ਨਾਲ ਇਲਾਕੇ ਵਿੱਚ ਪੁਲਸ ਦੀਆਂ ਕਾਰਵਾਈਆਂ ਨੂੰ ਆਮ ਲੋਕ ਵੀ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News