ਯੂਰਪ ਦੀ ਸਿਰਮੌਰ ਸਮਾਜ ਸੇਵੀ ਸੰਸਥਾ ਦੇ ਸਰਬਸਮੰਤੀ ਨਾਲ ਦੂਜੀ ਵਾਰ ਪ੍ਰਧਾਨ ਚੁਣੇ ਗਏ ਕੈਲਾਸ਼ ਬੰਗੜ
Monday, Sep 21, 2026 - 02:36 PM (IST)
ਇਟਲੀ (ਦਲਵੀਰ ਸਿੰਘ ਕੈਂਥ)- ਪਿਛਲੇ 2 ਦਹਾਕਿਆਂ ਤੋਂ ਵੀ ਵਧੇਰੇ ਸਮੇਂ ਤੋਂ ਯੂਰਪ ਵਿੱਚ ਗਰੀਬਾਂ ਦੇ ਮਸੀਹਾ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੇ ਮਿਸ਼ਨ ਦਾ ਰੁਸ਼ਨਾਉਣ ਵਾਲੀ ਇਟਲੀ ਦੀ ਸਿਰਮੌਤ ਸਮਾਜ ਸੇਵੀ ਸੰਸਥਾ ਭਾਰਤ ਰਤਨ ਡਾਕਟਰ ਬੀ. ਆਰ. ਅੰਬੇਡਕਰ ਵੈਲਫੇਅਰ ਐਸੋਸੀਏਸ਼ਨ (ਰਜਿ) ਦੀ ਵਿਸ਼ੇਸ਼ ਮੀਟਿੰਗ ਵਿਰੋਨਾ ਵਿਖੇ ਹੇਠ ਕੀਤੀ ਗਈ। ਜਿਸ ਵਿੱਚ ਭਾਰਤ ਅੰਦਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀਆਂ ਪ੍ਰਤਿਮਾ ਦੀ ਹੋ ਰਹੀਆਂ ਬੇਅਦਬੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆਂ ਕੀਤੀ ਗਈ। ਇਸ ਮੀਟਿੰਗ ਵਿਚ ਸਿੱਖ ਸਮਾਜ ਨੂੰ ਗੁਰਪਤਵੰਤ ਪੰਨੂ ਵਰਗੇ ਬਹਿਰੂਪੀਆ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਤੇ ਕਿਹਾ ਗਿਆ ਕਿ ਇਸ ਤਰ੍ਹਾਂ ਦੇ ਲੋਕ ਪੰਜਾਬ ਦਾ ਮਾਹੌਲ ਖ਼ਰਾਬ ਕਰਕੇ ਮਨੂੰਵਾਦੀ ਸਰਕਾਰਾਂ ਦੇ ਹੱਥ ਕੰਡੇ ਬਣਨ ਤੋਂ ਇਲਾਵਾ ਹੋਰ ਕੁਝ ਨਹੀਂ ਕਰਦੇ।

ਸੰਸਥਾ ਦੇ ਪ੍ਰਧਾਨ ਨੇ ਪੰਜਾਬ ਦੇ ਵਾਰਸਾ ਨੂੰ ਬਹੁਜਨ ਸਮਜ ਪਾਰਟੀ ਵੱਲੋਂ ਆਰੰਭੀ ਗਈ ਪੰਜਾਬ ਸੰਭਾਲੋ ਮੁਹਿੰਮ ਨਾਲ ਜੁੜਨ ਲਈ ਅਪੀਲ ਕੀਤੀ।ਇਸ ਦੇ ਉਪਰੰਤ ਸੰਸਥਾ ਦੀ ਕਾਰਜਕਾਰਨੀ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿੱਚ ਸੰਸਥਾ ਦੇ ਅਹੁਦੇਦਾਰ ਤੇ ਮੈਂਬਰਾਂ ਦੀ ਸਹਿਮਤੀ ਨਾਲ ਕੈਲਾਸ਼ ਬੰਗੜ ਨੂੰ ਦੂਜੀ ਵਾਰ ਸੰਸਥਾ ਦੀ ਕਮਾਂਡ ਕਰਨ ਲਈ ਪ੍ਰਧਾਨ ਚੁਣਿਆ ਗਿਆ ਜਦੋਂ ਕਿ ਉਹਨਾਂ ਦੀ ਟੀਮ ਵਿੱਚ ਉਪ ਪ੍ਰਧਾਨ ਦੇਸਰਾਜ, ਚਮਨ ਬੈਂਸ, ਰਾਮ ਕ੍ਰਿਸ਼ਨ , ਅਸ਼ੋਕ ਭੁੱਲਰ, ਕਮਲ ਅਤੇ ਸੋਮਰਾਜ ਮਾਨਤੋਵਾ ,ਚੇਅਰਮੈਨ ਸ਼੍ਰੀ ਸਰਬਜੀਤ ਵਿਰਕ ,ਜਨਰਲ ਸੱਕਤਰ ਸ਼੍ਰੀ ਸੁੱਖਵਿੰਦਰ ਪਾਲ ,ਸਟੇਜ ਸਕੱਤਰ ਸ਼੍ਰੀ ਮਤੀ ਵਰਖਾ ਦੁੱਗਲ, ਅਜਮੇਰ ਕਲੇਰ, ਸ਼੍ਰੀ ਜਸਵਿੰਦਰ ਬੱਬੂ, ਸ਼੍ਰੀ ਗੁਲਵੰਤ ਰਾਏ ਨੂੰ,ਮੀਡੀਆ ਇੰਚਾਰਜ ਸ਼੍ਰੀ ਸੁੱਖਵਿੰਦਰ ਕੁਮਾਰ,ਮੁੱਖ ਸਲਾਕਾਰ ਸੁਰੇਸ਼ ਕੁਮਾਰ, ਗੁਰਵਿੰਦਰ ਸੰਧੂ, ਅਮਰਦੀਪ ਦੀਪੂ,ਵਰਿੰਦਰ ਸਿੰਘ,ਹੁਸਨ ਲਾਲ, ਜੈ ਪਾਲ ਅਤੇ ਰਣਜੀਤ ਜੋਧਾ ਵਿੱਤ ਸਕੱਤਰ,ਸੁੱਖਵਿੰਦਰ ਪਾਲ ਸੁੱਖੀ, ਲਖਵੀਰ ਸਿੰਘ ਰੋਮ ਦੇ ਇੰਚਾਰਜ ਰਾਜਿੰਦਰ ਪਾਲ, ਸਚੀਲੀਆ ਦੇ ਇੰਚਾਰਜ ਮਲਕੀਤ ਵਿਰਕ, ਕਰੇਮੋਨਾ ਦੇ ਇੰਚਾਰਜ ਵਿਜੈ ਕੁਮਾਰ, ਬ੍ਰੇਸ਼ੀਆ ਦੇ ਇੰਚਾਰਜ ਬਲਦੇਵ ਰਾਜ, ਬੈਰਗਾਮੋ ਦੇ ਇੰਚਾਰਜ ਗੁਰਪ੍ਰੀਤ ਸਲ੍ਹਣ, ਮਾਨਤੋਵਾ ਦੇ ਇੰਚਾਰਜ ਸਤਿਨਾਮ ਸਿੰਘ , ਵਿਰੋਨਾ ਦੇ ਇੰਚਾਰਜ ਹਰਨੇਕ ਸਿੰਘ ਕਮਲਜੀਤ ਅਤੇ ਕਰਨਵੀਰ , ਬਲੋਨੀਆ ਦੇ ਇੰਚਾਰਜ ਰਾਜਿੰਦਰ ਵਿਰਕ, ਵਿਚੇਂਜਾ ਦੇ ਇੰਚਾਰਜ ਪਰਮਜੀਤ ਬੱਧਣ ਅਤੇ ਬਲਵਿੰਦਰ ਮਹਿੰਮੀ, ਬਾਰੀ ਦੇ ਇੰਚਾਰਜ ਸੁਰਿੰਦਰ ਪਾਲ ਅਤੇ ਕੁਲਦੀਪ ਕੁਮਾਰ ਆਦਿ ਨੂੰ ਚੁਣਿਆ ਗਿਆ।

ਇਸ ਮੌਕੇ ਕੈਲਾਸ਼ ਬੰਗੜ ਪ੍ਰਧਾਨ ਨੇ ਕਿਹਾ ਉਹਨਾਂ ਦੀ ਸੰਸਥਾ ਬਾਬਾ ਸਾਹਿਬ ਦੇ ਮਿਸ਼ਨ ਨੂੰ ਸਮਰਪਿਤ ਹੈ ਜਿਹੜੀ ਕਿ ਬਾਬਾ ਸਾਹਿਬ ਦੇ ਪਾਏ ਪੂਰਨਿਆਂ 'ਤੇ ਚੱਲਦਿਆਂ ਉਹਨਾਂ ਲੋਕਾਂ ਦੀ ਸੇਵਾ ਵਿੱਚ ਹੈ ਜਿਹੜੇ ਕਿ ਸਮਾਜ ਵਿੱਚ ਹਾਕਮ ਧਿਰਾਂ ਵੱਲੋਂ ਲਤਾੜੇ ਹੋਏ ਹਨ।ਉਹਨਾਂ ਦੀ ਸੰਸਥਾ ਜਲਦ ਹੀ ਇਟਲੀ ਭਰ ਵਿੱਚ ਵੱਖ-ਵੱਖ ਸੂਬਿਆਂ ਵਿੱਚ ਬਾਬਾ ਸਾਹਿਬ ਦੇ ਮਿਸ਼ਨ ਨੂੰ ਸਮਰਪਿਤ ਗਤੀਵਿਧੀਆਂ ਨੂੰ ਪਹਿਲਾਂ ਤੋਂ ਵੀ ਹੋਰ ਤੇਜ ਕਰ ਰਹੀ ਹੈ ਜਿਸ ਲਈ ਸਮਾਜ ਦੇ ਨੌਜਵਾਨਾਂ ਨੂੰ ਸੰਸਥਾ ਨਾਲ ਜੁੜਨ ਦਾ ਉਹਨਾਂ ਵੱਲੋਂ ਹੋਕਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
