ਇਟਲੀ ਤੋਂ ਪ੍ਰਮੁੱਖ ਸਿੱਖ ਆਗੂ ਬਲਬੀਰ ਸਿੰਘ ਲੱਲ ਦਾ ਦਿਹਾਂਤ, ਰੋਮ ਦੇ ਹਸਪਤਾਲ ''ਚ ਸਨ ਜੇਰੇ ਇਲਾਜ

Monday, Sep 14, 2026 - 05:44 PM (IST)

ਇਟਲੀ ਤੋਂ ਪ੍ਰਮੁੱਖ ਸਿੱਖ ਆਗੂ ਬਲਬੀਰ ਸਿੰਘ ਲੱਲ ਦਾ ਦਿਹਾਂਤ, ਰੋਮ ਦੇ ਹਸਪਤਾਲ ''ਚ ਸਨ ਜੇਰੇ ਇਲਾਜ

ਮਿਲਾਨ ਇਟਲੀ ( ਸਾਬੀ ਚੀਨੀਆ)- ਇਟਲੀ ਤੋਂਪ੍ਰਮੁੱਖ ਸਿੱਖ ਆਗੂ ਅਤੇ ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ (ਰੋਮ) ਦੇ ਪ੍ਰਧਾਨ ਭਾਈ ਬਲਬੀਰ ਸਿੰਘ ਲੱਲ ਦਾ ਰੋਮ ਦੇ ਇੱਕ ਹਸਪਤਾਲ ਵਿਚ ਦਿਹਾਂਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਜਿੱਥੇ ਉਹ ਪਿਛਲੇ ਲੰਮੇ ਸਮੇਂ ਤੋ ਕੌਮਾ ਵਿੱਚ ਸਨ। ਭਾਈ ਲੱਲ ਵੱਲੋਂ ਇਟਲੀ ਵਿੱਚ ਰਹਿੰਦੇ ਹੋਏ ਸਿੱਖ ਪੰਥ ਅਤੇ ਭਾਈਚਾਰੇ ਲਈ ਨਿਭਾਈਆਂ ਗਈਆਂ ਸੇਵਾਵਾਂ ਬਦਲੇ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। 
 
ਉਨ੍ਹਾਂ ਗੁਰਦੁਆਰਾ ਹਰਗੋਬਿੰਦ ਸੇਵਾ ਸੁਸਾਇਟੀ (ਰੋਮ) ਦੇ ਮੁੱਖ ਸੇਵਾਦਾਰ ਵਜੋਂ ਤਨਦੇਹੀ ਨਾਲ ਸੇਵਾਵਾਂ ਨਿਭਾਈਆ ਅਤੇ ਰੋਮ ਵਿਖੇ ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ ਦੀ ਸਥਾਪਨਾ ਲਈ ਅਹਿਮ ਯੋਗਦਾਨ ਪਾਇਆ। ਉਨ੍ਹਾਂ ਨੇ ਸਿੱਖ ਧਰਮ ਦੀ ਰਜਿਸਟ੍ਰੇਸ਼ਨ ਲਈ "ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ , ਦੇ ਨਾਲ ਮਿਲ ਕੇ ਇਟਲੀ ਵਿੱਚ ਸਿੱਖ ਧਰਮ ਨੂੰ ਕਾਨੂੰਨੀ ਤੌਰ 'ਤੇ ਰਜਿਸਟਰ ਕਰਵਾਉਣ ਲਈ ਬਣੀ ਕਮੇਟੀ ਵਿੱਚ ਵੀ ਮੋਹਰੀ ਹੋ ਕੇ ਸੇਵਾਵਾਂ ਨਿਭਾਈਆਂ । ਭਾਈ ਬਲਬੀਰ ਸਿੰਘ ਲੱਲ ਉੱਨਾਂ ਸਿੱਖ ਆਗੂਆਂ ਵਿੱਚੋਂ ਇੱਕ ਸਨ, ਜਿਨ੍ਹਾਂ ਇਟਲੀ ਵਿੱਚ ਸਿੱਖ ਦੀ ਪਹਿਚਾਣ ਬਣਾਉਣ ਲਈ ਕੰਮ ਕੀਤਾ। 

ਇੱਥੋਂ ਦੇ ਸਰਕਾਰੀ ਦਫ਼ਤਰਾਂ ਵਿੱਚ ਸਿੱਖਾਂ ਦੀ ਪਹਿਚਾਣ ਲਈ ਸਮੇ ਸਿਰ ਬਣੀਆਂ ਸਾਰੀਆਂ ਸੰਸਥਾਵਾਂ ਦਾ ਭਰਪੂਰ ਸਹਿਯੋਗ ਕੀਤਾ।  ਉਨ੍ਹਾਂ ਨੇ ਰੋਮ ਵਿੱਚ ਲੋਹੇ ਦੀ ਫੈਕਟਰੀ ਲਾਕੇ ਜਿੱਥੇ ਅਨੇਕਾਂ ਲੋਕਾਂ ਨੂੰ ਰੁਜ਼ਗਾਰ ਦਿੱਤਾ, ਉੱਥੇ ਇਟਲੀ ਵਰਗੇ ਦੇਸ਼ ਵਿੱਚ ਆਪਣਾ ਕਾਰੋਬਾਰ ਸਥਾਪਿਤ ਕਰਕੇ ਨਵੀਂ ਪੀੜ੍ਹੀ ਦੇ ਨੌਜਵਾਨਾਂ ਨੂੰ ਆਪਣੇ ਬਿਜ਼ਨੈਸ ਖੋਲ੍ਹਣ ਲਈ ਹਲਾਸ਼ੇਰੀ ਵੀ ਦਿੱਤੀ। ਇੱਕ ਸੱਟ ਲੱਗਣ ਤੋਂ ਬਾਅਦ ਕੋਈ ਸਾਢੇ ਤਿੰਨ ਸਾਲ ਦੇ ਕਰੀਬ ਕੋਮਾ ਵਿੱਚ ਰਹਿਣ ਉਪਰੰਤ ਦਿਹਾਂਤ ਹੋ ਜਾਣ 'ਤੇ “ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ,  ਯੂਨੀਅਨ ਸਿੱਖ ਇਟਲੀ ਦੀ ਸਮੁੱਚੀ ਲੀਡਰਸ਼ਿਪ ਸਮੇਤ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਲੱਲ ਦੀ ਮੌਤ ਨੂੰ ਇਟਲੀ ਵੱਸਦੇ ਭਾਈਚਾਰੇ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਗਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

Vandana

Content Editor

Related News