ਜ਼ਿਲ੍ਹਾ ਲਾਤੀਨਾ ''ਚ ਤੇਜ਼ ਮੀਂਹ, ਝੱਖੜ ਹਨੇਰੀ ਤੇ ਹਲਕੀ ਗੜੇਮਾਰੀ, ਗੱਡੀਆਂ ''ਤੇ ਡਿੱਗੇ ਦਰਖਤ

Friday, Sep 11, 2026 - 03:37 PM (IST)

ਜ਼ਿਲ੍ਹਾ ਲਾਤੀਨਾ ''ਚ ਤੇਜ਼ ਮੀਂਹ, ਝੱਖੜ ਹਨੇਰੀ ਤੇ ਹਲਕੀ ਗੜੇਮਾਰੀ, ਗੱਡੀਆਂ ''ਤੇ ਡਿੱਗੇ ਦਰਖਤ

ਇਟਲੀ (ਕੈਂਥ)- ਬੀਤੀ ਸ਼ਾਮ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਜ਼ਿਲ੍ਹਾ ਲਾਤੀਨਾ ਦੇ ਕੁਝ ਇਲਾਕਿਆਂ ਵਿੱਚ ਤੇਜ਼ ਹਵਾਵਾਂ, ਭਾਰੀ ਮੀਂਹ ਤੇ ਗੜੇਮਾਰੀ ਕਾਰਨ ਦਰਖਤਾਂ ਦੇ ਡਿੱਗਣ ਕਾਰਨ ਬਹੁਤ ਸਾਰੀਆਂ ਗੱਡੀਆਂ ਦਾ ਨੁਕਸਾਨ ਹੋਇਆ। ਖਾਸ ਕਰਕੇ ਅਪ੍ਰੀਲੀਆ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਨੁਕਸਾਨ ਹੋਇਆ। ਇਸ ਦੌਰਾਨ ਵੀਆਂ ਟੁਕਸਾਨੀਨੀ  ਤੇ ਵੀਆਂ ਬੈਲਜਿੱਗ ਦਰੱਖਤਾਂ ਦਾ ਪਾਰਕ ਕੀਤੀਆਂ ਗੱਡੀਆਂ ਤੇ ਡਿੱਗ ਜਾਣ ਕਰਕੇ ਗੱਡੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। 

PunjabKesari

PunjabKesari

ਸਿਵਲ ਪ੍ਰਸ਼ਾਸਨ ਵੱਲੋਂ ਡਿੱਗੇ ਦਰੱਖਤਾਂ ਨੂੰ ਕੱਟ ਕੇ ਰਸਤਾ ਸਾਫ਼ ਕੀਤਾ ਗਿਆ ਤੇ ਗੱਡੀਆਂ ਨੂੰ ਕੱਢਿਆ ਗਿਆ। ਖਰਾਬ ਮੌਸਮ ਨਾਲ ਕੋਈ ਵੀ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਆਈ। ਦੱਸਣਯੋਗ ਕਿ ਹੋਰ ਵੀ ਬਹੁਤ ਸਾਰੇ ਇਲਾਕਿਆਂ ਵਿੱਚ ਮੀਂਹ ਪੈਣ ਤੇ ਤੇਜ਼ ਹਵਾਵਾਂ ਨਾਲ ਮਾਲੀ ਨੁਕਸਾਨ ਹੋਇਆ ਹੈ। ਇਸ ਤੋਂ ਪਹਿਲਾਂ ਨੌਰਥ ਇਟਲੀ ਵਿੱਚ ਬਰੇਸ਼ੀਆ, ਮਾਨਤੋਵਾ, ਬੈਰਗਾਮੋ ਵਿਚ ਮੀਂਹ ਤੇ ਤੇਜ਼ ਹਵਾਵਾਂ ਤੇ ਭਾਰੀ ਗੜੇਮਾਰੀ ਕਾਰਨ ਵੱਡੀ ਗਿਣਤੀ ਵਿਚ ਗੱਡੀਆਂ ਦਾ ਮਾਲੀ ਨੁਕਸਾਨ ਹੋਇਆ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-   9/11 ਹਮਲੇ ਦੀ 25ਵੀਂ ਵਰ੍ਹੇਗੰਢ: ਨਿਊਯਾਰਕ ਦੇ ਆਸਮਾਨ 'ਚ 2,977 ਡਰੋਨਾਂ ਨੇ ਬਣਾਏ 'ਟਵਿਨ ਟਾਵਰ'

ਕੱਲ ਇੱਕ ਔਰਤ ਦੀ ਅੰਡਰਬ੍ਰਿਜ਼ ਦੇ ਹੇਠਾਂ ਲੰਘਣ ਸਮੇਂ ਗੱਡੀ ਪਾਣੀ ਵਿੱਚ ਫਸ ਜਾਣ ਕਾਰਨ ਮੌਤ ਹੋ ਗਈ। ਪ੍ਰਸ਼ਾਸਨ ਵੱਲੋਂ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਸ ਸਮੇਂ ਤੱਕ ਔਰਤ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ ਸੀ। ਦੂਜੇ ਪਾਸੇ ਰਾਜਧਾਨੀ ਰੋਮ ਦੇ ਆਸ ਪਾਸ ਦੇ ਕਈ ਇਲਾਕਿਆਂ ਵਿੱਚ ਗੱਡੀਆਂ ਦਾ ਮਾਲੀ ਨੁਕਸਾਨ ਤੇ ਦਰਖਤਾਂ ਦੇ ਡਿੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਜਨਜੀਵਨ ਕੁਝ ਸਮੇਂ ਕਾਫੀ ਪ੍ਰਭਾਵਿਤ ਹੋਇਆ। ਪ੍ਰਸ਼ਾਸਨ ਅਧਿਕਾਰੀਆਂ ਵਲੋਂ ਖੁਰਾਬ ਮੌਸਮ ਦੇ ਚਲਦਿਆਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਗੱਡੀਆਂ ਨੂੰ ਦਰੱਖਤਾਂ ਦੇ ਹੇਠਾਂ ਪਾਰਕ ਕਰਨ ਤੋਂ ਗੁਰੇਜ਼ ਕਰਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

Vandana

Content Editor

Related News