9 ਮਹੀਨੇ ਪਹਿਲਾਂ ਇਟਲੀ ਪੁੱਜੇ ਭਾਰਤੀ ਵਿਅਕਤੀ ਦੀ ਹੋਈ ਵਤਨ ਵਾਪਸੀ
Thursday, Sep 10, 2026 - 11:36 AM (IST)
ਇਟਲੀ (ਦਲਵੀਰ ਸਿੰਘ ਕੈਂਥ)- ਇਟਲੀ ਯੂਰਪ ਦਾ ਉਹ ਦੇਸ਼ ਹੈ ਜਿਹੜਾ ਕਿ ਬਹੁਤੇ ਕਿਰਤੀਆਂ ਦਾ ਮਹਿਬੂਬ ਦੇਸ਼ ਹੈ ਅਤੇ ਇਹ ਸ਼ਰਨ ਆਏ ਨੂੰ ਉਦੋਂ ਤੱਕ ਨਕਾਰਦਾ ਨਹੀਂ ਜਦੋਂ ਤੱਕ ਸਿਰੋਂ ਪਾਣੀ ਨਾ ਲੰਘੇ। ਲੱਖਾਂ ਭਾਰਤੀਆਂ ਸਮੇਤ ਪ੍ਰਵਾਸੀਆਂ ਨੂੰ ਪੱਕਾ ਕਰਕੇ (ਦਸਤਾਵੇਜ਼) ਪਨਾਹ ਦੇਣ ਵਾਲੇ ਇਟਲੀ ਦੇ ਰਵੱਈਏ ਵਿੱਚ ਹੁਣ ਬਦਲਾਅ ਆ ਰਿਹਾ ਹੈ। ਪਿਛਲੇ ਕੁਝ ਕੁ ਮਹੀਨਿਆਂ ਤੋਂ ਇਟਲੀ ਸਰਕਾਰ ਵੱਲੋਂ ਅਪਰਾਧਿਕ ਗਤੀਵਿਧੀਆਂ, ਗੈਰ ਕਾਨੂੰਨੀ ਗਤੀਵਿਧੀਆਂ, ਹੋਰ ਬਹੁਤ ਸਾਰੇ ਅਪਰਾਧਾਂ ਦੇ ਮਾਮਲਿਆਂ ਵਿੱਚ ਸ਼ਾਮਲ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਵਾਪਸ ਉਨ੍ਹਾਂ ਦੇ ਦੇਸ਼ ਵਾਪਸ ਭੇਜਿਆ ਜਾ ਰਿਹਾ ਹੈ ।
ਇਸ ਤਰ੍ਹਾਂ ਦਾ ਤਾਜ਼ਾ ਮਾਮਲਾ ਇਟਲੀ ਦੇ ਜਿਲ੍ਹਾ ਕੌਰਤੌਨੇ ਵਿੱਚ ਸਾਹਮਣੇ ਆਇਆ ਹੈ ਜਿੱਥੇ ਥਾਣਾ ਪੁਲਿਸ ਮੁੱਖੀ ਰੈਨਾਤੋ ਪਨਵੀਨੋ ਵਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਬੀਤੇ ਦਿਨੀ 39 ਸਾਲਾ ਭਾਰਤੀ ਨੂੰ ਦਿੱਤੀ ਇਮੀਗ੍ਰੇਸ਼ਨ ਵਿਚ ਪਾਈਆਂ ਗਈਆਂ ਖ਼ਾਮੀਆਂ ਦੇ ਆਧਾਰ 'ਤੇ ਰੋਮ ਏਅਰਪੋਰਟ ਤੋਂ ਦਿੱਲੀ ਲਈ ਵਾਪਿਸ ਭੇਜ ਦਿੱਤਾ ਗਿਆ। ਇਮੀਗ੍ਰੇਸ਼ਨ ਆਫ਼ਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਇਹ ਭਾਰਤੀ ਸੀਜਨ (9 ਮਹੀਨੇ) ਵਾਲੇ ਪੇਪਰਾਂ 'ਤੇ ਇਟਲੀ ਵਿੱਚ ਆਇਆ ਸੀ। ਜਿਸ ਦੇ ਚਲਦਿਆਂ ਹੁਣ ਉਸ ਵਲੋਂ ਕੰਮ ਵਾਲੀ ਪਰਮੈਸੋ ਦੀ ਸੰਜੋਰਨੋ (ਵਰਕ ਪਰਮਿਟ ) ਬਦਲਣ ਲਈ ਕਿੱਟ ਜਮ੍ਹਾ ਕਰਵਾਈ ਗਈ ਸੀ, ਜਿੱਥੇ ਇਮੀਗ੍ਰੇਸ਼ਨ ਦੀ ਜਾਂਚ ਦੌਰਾਨ ਪਤਾ ਚੱਲਿਆ ਕੇ ਇਹ ਭਾਰਤੀ ਪਰਮੈਸੋ ਦੀ ਸੰਜੋਰਨੋ (ਵਰਕ ਪਰਮਿਟ) ਬਦਲਣ ਲਈ ਰੱਖੀਆਂ ਸ਼ਰਤਾਂ ਪੂਰੀਆਂ ਨਹੀ ਸੀ ਕਰਦਾ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਨੇ ਡਿਪੋਰਟ ਕਰ'ਤਾ ਪੂਰਾ ਪੰਜਾਬੀ ਪਰਿਵਾਰ ! 8 ਸਾਲ ਬਾਅਦ ਹੋਈ ਕਾਰਵਾਈ
ਕਿਉਂਕਿ ਇਮੀਗ੍ਰੇਸ਼ਨ ਪੁਲਿਸ ਵਲੋਂ ਹੁਣ ਬਹੁਤ ਹੀ ਬਰੀਕੀ ਨਾਲ ਜਾਂਚ ਕੀਤੀ ਜਾਂਦੀ ਹੈ, ਜਿਸ ਦੇ ਚਲਦਿਆਂ ਇਸ ਵਿਅਕਤੀ ਦੇ ਦਸਤਾਵੇਜ਼ਾਂ ਵਿੱਚ ਘਾਟ ਪਾਈ ਤੇ ਉਸ ਨੂੰ ਵਾਪਸ ਭੇਜ ਦਿੱਤਾ ਗਿਆ। ਜਿਕਰਯੋਗ ਹੈ ਕਿ ਬਹੁਤ ਸਾਰੇ ਭਾਰਤੀ ਇਟਲੀ ਤਾਂ ਖੁਸ਼ੀ ਨਾਲ ਪਹੁੰਚ ਗਏ ਪਰ ਉਨ੍ਹਾਂ ਦੇ ਦਸਤਾਵੇਜ਼ਾਂ ਵਿੱਚ ਪਾਈਆਂ ਜਾਂਦੀਆਂ ਖ਼ਾਮੀਆਂ ਕਰਕੇ ਉਨ੍ਹਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਏਜੰਟਾਂ ਵਲੋਂ ਆਉਣ ਤੋਂ ਪਹਿਲਾਂ ਕੀਤੇ ਗਏ ਲੋਕਾਂ ਨਾਲ ਵੱਡੇ- ਵੱਡੇ ਵਾਅਦੇ ਇਟਲੀ ਪਹੁੰਚਣ 'ਤੇ ਬਹੁਤੇ ਖੋਖਲੇ ਸਾਬਤ ਹੁੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
