ਸਿੱਖ ਧਰਮ ਦੀ ਸਾਂਝੀਵਾਲਤਾ ਬਣੀ ਪ੍ਰੇਰਣਾਮਈ, ਇਟਲੀ ਦੇ ਰਾਸ਼ਟਰਪਤੀ ਤੇ ਪੋਪ ਹੋਏ ਪ੍ਰਭਾਵਿਤ

Friday, Oct 23, 2020 - 08:46 AM (IST)

ਸਿੱਖ ਧਰਮ ਦੀ ਸਾਂਝੀਵਾਲਤਾ ਬਣੀ ਪ੍ਰੇਰਣਾਮਈ, ਇਟਲੀ ਦੇ ਰਾਸ਼ਟਰਪਤੀ ਤੇ ਪੋਪ ਹੋਏ ਪ੍ਰਭਾਵਿਤ

ਮਿਲਾਨ,(ਸਾਬੀ ਚੀਨੀਆ)- ਇਟਲੀ ਦੀ ਰਾਜਧਾਨੀ ਰੋਮ ਵਿਖੇ ਸਮਾਪਤ ਹੋਏ "ਸਰਬ ਧਰਮ ਸਾਂਝੇ ਵਿਸ਼ਵ ਸ਼ਾਂਤੀ ਸੰਮੇਲਨ" ਦੌਰਾਨ ਸਿੱਖ ਧਰਮ ਵਿਚਲਾ ਅਮਨ , ਸ਼ਾਂਤੀ ਅਤੇ ਸਾਂਝੀਵਾਲਤਾ ਦਾ ਸੁਨੇਹਾ ਸਾਰਿਆਂ ਲਈ ਖਿੱਚ ਦਾ ਕੇਂਦਰ ਤੇ ਪ੍ਰੇਰਣਾਮਈ ਸਾਬਤ ਹੋਇਆ।

PunjabKesari

ਇਸ ਸੰਮੇਲਨ ਦੌਰਾਨ ਈਸਾਈਆਂ ਦੇ ਧਰਮ ਗੁਰੂ ਪੋਪ ਫਰਾਂਸਿਸ ਸਮੇਤ ਵਿਸ਼ਵ ਦੇ ਅੱਠ ਧਰਮਾਂ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ।ਸਿੱਖ ਧਰਮ ਵਲੋਂ ਕਰਮਜੀਤ ਸਿੰਘ ਢਿੱਲੋ 15 ਮੈਂਬਰੀ ਵਫਦ ਸਮੇਤ ਪਹੁੰਚੇ। ਉਨ੍ਹਾਂ ਵਿਸ਼ਵ ਦੀ ਸ਼ਾਂਤੀ ਲਈ ਸਿੱਖ ਧਰਮ ਦੀ ਅਰਦਾਸ ਕੀਤੀ ਅਤੇ ਸਿੱਖ ਧਰਮ ਦੇ ਅਮਨ ਸਦਭਾਵਨਾ ਵਾਲੇ ਸਿਧਾਂਤ ਤੋਂ ਜਾਣੂ ਕਰਵਾਇਆ ,ਜਿਸ ਤੋਂ ਪੋਪ ਫਰਾਂਸਿਸ ਅਤੇ ਉੱਥੇ ਹਾਜ਼ਰ ਇਟਲੀ ਦੇ ਰਾਸ਼ਟਰਪਤੀ ਸੇਰਜੋ ਮਾਤੇਰੇਲਾ ਵੀ ਬਹੁਤ ਜਿਆਦਾ ਪ੍ਰਭਾਵਿਤ ਹੋਏ। 

"ਵਰਲਡ ਪੀਸ ਬੁੱਕ" ਉੱਤੇ ਦਸਤਖ਼ਤ ਵੀ ਕੀਤੇ ਗਏ। ਇਸ ਵਰਲਡ ਪੀਸ ਬੁੱਕ ਨੂੰ ਆਉਣ ਵਾਲੇ 500 ਸਾਲਾਂ ਲਈ ਵੈਟੀਕਨ ਸਿਟੀ ਵਿਚ ਵਿਸ਼ਵ ਸ਼ਾਂਤੀ ਸੁਨੇਹੇ ਦੀ ਵਿਰਾਸਤ ਵਜੋਂ ਸਾਂਭ ਕੇ ਰੱਖਿਆ ਜਾਵੇਗਾ। ਇਸ ਪ੍ਰਕਾਰ ਸੰਸਾਰ 'ਚ ਸ਼ਾਂਤੀ ਬਣਾਈ ਰੱਖਣ ਲਈ ਹੋ ਰਹੇ ਉਪਰਾਲਿਆਂ ਦੀ ਲੜੀ ਤਹਿਤ ਇਹ ਸ਼ਾਂਤੀ ਸੰਮੇਲਨ ਇਕ ਮੀਲ ਪੱਥਰ ਹੋ ਨਿਬੜਿਆ। ਇਸ ਮੌਕੇ ਮਨਜੀਤ ਸਿੰਘ, ਅਜੀਤ ਸਿੰਘ, ਗੁਰਵਿੰਦਰ ਕੁਮਾਰ, ਗਿਆਨੀ ਲਖਵਿਦਰ ਸਿੰਘ ਬਖਸ਼ੀ ਸਿੰਘ ਤਰਲੋਚਨ ਸਿੰਘ ਵੀ ਮੌਜੂਦ ਸਨ।
 


author

Lalita Mam

Content Editor

Related News