ਲੰਡਨ ''ਚ ਸਿੱਖਾਂ ਨੇ ਲਾਈ ਠੰਡੇ-ਮਿੱਠੇ ਜਲ ਦੀ ਛਬੀਲ

Tuesday, Jun 20, 2017 - 05:18 PM (IST)

ਲੰਡਨ ''ਚ ਸਿੱਖਾਂ ਨੇ ਲਾਈ ਠੰਡੇ-ਮਿੱਠੇ ਜਲ ਦੀ ਛਬੀਲ

ਲੰਡਨ (ਰਾਜਵੀਰ ਸਮਰਾ)— ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਰ ਸਾਲ ਵਾਂਗ ਹੇਜ਼ (ਲੰਡਨ) ਵਿਖੇ ਲਖਵਿੰਦਰ ਸਿੰਘ ਗਿੱਲ ਅਤੇ ਕੌਂਸਲਰ ਰਾਜੂ ਸੰਸਾਰਪੁਰੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਕੜਕਦੀ ਧੁੱਪ ਵਿਚ ਜਿੱਥੇ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਪਾਣੀ ਅਤੇ ਵੱਖ-ਵੱਖ ਤਰ੍ਹਾਂ ਦੇ ਜੂਸਾਂ ਦਾ ਆਨੰਦ ਮਾਣਿਆ, ਉੱਥੇ ਹੀ ਸਿੱਖ ਧਰਮ ਅੰਦਰ ਛਬੀਲ ਦੀ ਮਹੱਤਤਾ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ। ਇਸ ਮੌਕੇ ਐਮ. ਪੀ. ਵਰਿੰਦਰ ਸ਼ਰਮਾ ਨੇ ਕਿਹਾ ਕਿ ਅੱਜ ਦੇ ਨੌਜਵਾਨਾ ਨੂੰ ਆਪਣੇ ਗੁਰੂਆਂ ਵੱਲੋ ਧਰਮ ਦੀ ਖਾਤਰ ਕੀਤੀਆ ਸ਼ਹਾਦਤਾਂ ਨੂੰ ਯਾਦ ਰੱਖਣ ਦੇ ਨਾਲ-ਨਾਲ ਉਨ੍ਹਾਂ ਵੱਲੋਂ ਦਰਸਾਏ ਮਾਰਗ 'ਤੇ ਚਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਹਿਬਾਨਾਂ ਨੇ ਸਿੱਖ ਧਰਮ ਦੀ ਖਾਤਰ ਆਪਣਾ ਵੰਸ਼ ਤੱਕ ਵਾਰ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੀ. ਐਲ. ਏ. ਮੈਂਬਰ ਡਾ. ਉਂਕਾਰ ਸਿੰਘ ਸਹੋਤਾ, ਸ੍ਰੀ ਗੁਰੂ ਸਿੰਘ ਸਭਾ ਸਾਊਥ ਹਾਲ ਦੇ ਸਾਬਕਾ ਪ੍ਰਧਾਨ ਹਿੰਮਤ ਸਿੰਘ ਸੋਹੀ, ਅਜੈਬ ਸਿੰਘ ਪੁਆਰ, ਅਮਰਜੀਤ ਸਿੰਘ ਢਿੱਲੋਂ, ਜਸਬੀਰ ਸਿੰਘ ਰਿਆਤ, ਜਗਦੀਸ਼ ਸਿੰਘ ਜੌਹਲ, ਜਸਵੰਤ ਸਿੰਘ ਗਰੇਵਾਲ, ਗੁਰਦੇਵ ਸਿੰਘ ਬਰਾੜ, ਪ੍ਰੀਤਮ ਸਿੰਘ ਬਰਾੜ, ਡਾ. ਪ੍ਰਵਿੰਦਰ ਸਿੰਘ ਗਰਚਾ, ਡਾ. ਦਵਿੰਦਰ ਸਿੰਘ ਕੂਨਰ, ਕੌਂਸਲਰ ਮਹਿੰਦਰ ਬਿਰਾਹ, ਹਰਪ੍ਰੀਤ ਸਿੰਘ ਕੁਲਾਰ, ਤਲਵਿੰਦਰ ਸਿੰਘ ਲੱਕੀ, ਭੁਪਿੰਦਰ ਸਿੰਘ ਸਮਰਾ ਆਦਿ ਨੇ ਸੇਵਾ ਵਿਚ ਹਿੱਸਾ ਲਿਆ।


author

Kulvinder Mahi

News Editor

Related News