ਸਿੱਖ ਸੰਸਥਾ ਦਾ ਸ਼ਲਾਘਾਯੋਗ ਉਪਰਾਲਾ, ਅਮਰੀਕਾ ''ਚ ਹਜ਼ਾਰਾਂ ਲੋਕਾਂ ਨੂੰ ਵੰਡਿਆ ਮੁਫ਼ਤ ਭੋਜਨ
Saturday, Nov 30, 2024 - 10:02 AM (IST)
ਵਾਸ਼ਿੰਗਟਨ (ਭਾਸ਼ਾ) ਨਿਊਜਰਸੀ ਦੀ ਇਕ ਗੈਰ-ਲਾਭਕਾਰੀ ਸਿੱਖ ਸੰਸਥਾ ਨੇ ਦੇਸ਼ ਭਰ ਵਿਚ ਹਜ਼ਾਰਾਂ ਲੋਕਾਂ ਨੂੰ ਲੰਗਰ ਰਾਹੀਂ ਮੁਫ਼ਤ ਭੋਜਨ ਵੰਡਿਆ। ਇੱਕ ਪ੍ਰੈਸ ਰਿਲੀਜ਼ ਵਿਚ ਸ਼ੁੱਕਰਵਾਰ ਨੂੰ ਕਿਹਾ ਗਿਆ ਕਿ 'ਲੇਟਸ ਸ਼ੇਅਰ ਏ ਮੀਲ ਸੰਸਥਾ' ਦੇ 700 ਤੋਂ ਵੱਧ ਵਲੰਟੀਅਰਾਂ ਨੇ ਨਿਊ ਜਰਸੀ, ਨਿਊਯਾਰਕ, ਪੈਨਸਿਲਵੇਨੀਆ, ਮੈਸੇਚਿਉਸੇਟਸ ਅਤੇ ਕਨੈਕਟੀਕਟ ਵਿੱਚ 80 ਸਥਾਨਾਂ 'ਤੇ 10,000 ਤੋਂ ਵੱਧ ਲੋਕਾਂ ਨੂੰ ਭੋਜਨ ਵੰਡਿਆ।
ਪੜ੍ਹੋ ਇਹ ਅਹਿਮ ਖ਼ਬਰ-Trump ਦੀ ਵਾਪਸੀ ਤੋਂ ਪਹਿਲਾਂ ਭਾਰਤੀ ਵਿਦਿਆਰਥੀਆਂ ਲਈ ਐਡਵਾਇਜ਼ਰੀ ਜਾਰੀ
ਇਸ ਸਮਾਗਮ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਓਂਕਾਰ ਸਿੰਘ ਨੇ ਕਿਹਾ, “ਇਹ ਸੰਸਥਾ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਕੇ ਕੰਮ ਕਰ ਰਹੀ ਹੈ। ਲੰਗਰ ਦਾ ਸੰਕਲਪ ਗੁਰੂ ਨਾਨਕ ਦੇਵ ਜੀ ਦਾ ਹੈ।'' ਉਨ੍ਹਾਂ ਦਾਅਵਾ ਕੀਤਾ ਕਿ ਸੰਸਥਾ ਨੇ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਅਮਰੀਕਾ ਭਰ ਵਿੱਚ 10 ਲੱਖ ਤੋਂ ਵੱਧ ਲੋਕਾਂ ਨੂੰ ਮੁਫਤ ਭੋਜਨ ਵੰਡਿਆ ਹੈ। ਇੱਕ ਵਲੰਟੀਅਰ ਹਰਲੀਨ ਕੌਰ ਨੇ ਕਿਹਾ, “ਮੈਂ 15 ਸਾਲਾਂ ਤੋਂ ਇਸ ਯਤਨ ਦਾ ਹਿੱਸਾ ਰਹੀ ਹਾਂ ਅਤੇ ਜਿਸ ਤਰ੍ਹਾਂ ਇਹ ਅੱਗੇ ਵਧ ਰਹੀ ਹੈ, ਉਸ ਨੂੰ ਦੇਖ ਕੇ ਮਾਣ ਮਹਿਸੂਸ ਕਰਦੀ ਹਾਂ। ਹਰ ਸਾਲ ਵੱਧ ਤੋਂ ਵੱਧ ਲੋਕ (ਵਲੰਟੀਅਰ ਅਤੇ ਦਾਨੀ) ਇਸ ਨੂੰ ਸੰਭਵ ਬਣਾਉਣ ਲਈ ਸ਼ਾਮਲ ਹੋ ਰਹੇ ਹਨ।'' ਓਂਕਾਰ ਸਿੰਘ ਨੇ ਕਿਹਾ, ''ਅਸੀਂ ਆਪਣੇ ਬੱਚਿਆਂ ਨੂੰ ਸ਼ਾਂਤੀ, ਸਦਭਾਵਨਾ ਅਤੇ ਏਕਤਾ ਸਮੇਤ ਆਪਣੇ ਧਰਮ ਦੀਆਂ ਮੂਲ ਕਦਰਾਂ-ਕੀਮਤਾਂ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਏਕਤਾ ਕੇਵਲ ਸਿੱਖਾਂ ਲਈ ਨਹੀਂ, ਸਗੋਂ ਸਮੁੱਚੀ ਮਨੁੱਖਤਾ ਲਈ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।