ਚੜ੍ਹਦੀ ਕਲ੍ਹਾ ਸਿੱਖ ਆਰਗੇਨਾਈਜ਼ੇਸ਼ਨ ਵਲੋਂ ਆਪਣੀ ਤੀਸਰੀ ਵਰ੍ਹੇਗੰਢ ਧੂੰਮਧਾਮ ਨਾਲ ਮਨਾਈ

Thursday, Nov 15, 2018 - 06:28 PM (IST)

ਚੜ੍ਹਦੀ ਕਲ੍ਹਾ ਸਿੱਖ ਆਰਗੇਨਾਈਜ਼ੇਸ਼ਨ ਵਲੋਂ ਆਪਣੀ ਤੀਸਰੀ ਵਰ੍ਹੇਗੰਢ ਧੂੰਮਧਾਮ ਨਾਲ ਮਨਾਈ

ਲੰਡਨ (ਸਮਰਾ)- ਸਿੱਖ ਧਰਮ ਅਤੇ ਸਿੱਖ ਸੱਭਿਆਚਾਰ ਨੂੰ ਪ੍ਰਫੁਲਿੱਤ ਕਰਨ ਲਈ ਪਿਛਲੇ ਸਾਲਾਂ ਤੋਂ ਯਤਨਸ਼ੀਲ ਚੜ੍ਹਦੀ ਕਲ੍ਹਾ ਸਿੱਖ ਆਰਗੇਨਾਈਜ਼ੇਸ਼ਨ ਗਰੇਵਜ਼ੈਂਡ ਵਲੋਂ ਆਪਣੀ ਤੀਸਰੀ ਵਰ੍ਹੇਗੰਢ ਬੜੀ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਬੁਲਾਰਿਆਂ ਵਲੋਂ ਆਰਗੇਨਾਈਜ਼ੇਸ਼ਨ ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਗਈ ਅਤੇ ਕਈ ਸਿੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਪ੍ਰਬੰਧਕਾਂ ਵਲੋਂ ਇਸ ਮੌਕੇ ਗਿਆਰਾਂ ਸੌਪੌਡ ਦਾ ਚੈੱਕ 'ਏਲਨ ਰਹੋ ਸਪਿਸ ' ਨੂੰ ਦਿੱਤਾ ਗਿਆ।

ਇਹ ਸਮਾਗਮ ਸ੍ਰੀ ਗੁਰੁ ਨਾਨਕ ਦਰਬਾਰ ਗਰੇਵਜ਼ੈਂਡ ਦੇ ਥੀਏਟਰ ਹਾਲ 'ਚ ਕਰਵਾਇਆ ਗਿਆ, ਜਿਸ 'ਚ ਭਾਰੀ ਗਿਣਤੀ 'ਚ ਸੰਗਤਾਂ ਵਲੋਂ ਹਾਜ਼ਰੀ ਲਵਾਈ ਗਈ। ਇਸ ਮੌਕੇ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਦੇ ਸਰਪ੍ਰਸਤ ਪਰਮਿੰਦਰ ਸਿੰਘ ਮੰਡ ਵਲੋਂ ਆਈ ਸੰਗਤ ਨੂੰ ਜੀ ਆਇਆ ਕਿਹਾ ਗਿਆ ਅਤੇ ਸੰਸਥਾ ਵਲੋਂ ਬੀਤੇ 'ਚ ਕੀਤੇ ਗਏ ਲੋਕ ਭਲਾਈ ਕੰਮਾਂ ਦੀ ਜਾਣਕਾਰੀ ਦਿੱਤੀ ਗਈ।

ਸਿੱਖ ਇਤਿਹਾਸ ਦੇ ਖੋਜੀ ਅਤੇ ਦਾਰਸ਼ਨਿਕ ਰਣਜੀਤ ਸਿੰਘ ਰਾਣਾ ਵਲੋਂ ਵਿਕਟੋਰੀਆ ਆਰਮੀ ਵਿੱਚ ਪਹਿਲੀ ਵਿਸ਼ਵ ਜੰਗ ਦੌਰਾਨ ਮਾਰੇ ਗਏ ਸਿੱਖ ਫੌਜੀਆਂ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ ਗਈ ਅਤੇ ਵਿਸ਼ਵ ਵਿੱਚ ਸਿੱਖ ਕੌਮ ਦੀ ਘਟਦੀ ਜਾ ਰਹੀ ਗਿਣਤੀ ਉਪਰ ਚਿੰਤਾ ਪ੍ਰਗਟ ਕੀਤੀ। ਇਸ ਮੌਕੇ ਬੋਲਣ ਵਾਲੇ ਬੁਲਾਰਿਆਂ 'ਚ ਕਰਨੈਲ ਸਿੰਘ ਖੈਰ੍ਹਾ, ਅਮਰੀਕ ਸਿੰਘ ਧੌਲ, ਮੇਜਰ ਸਿੰਘ ਬਾਸੀ ਪ੍ਰਧਾਨ ਸਿੰਘ ਸਭਾ ਗੁਰਦੁਆਰਾ ਸੈਵਨ ਕਿੰਗਜ਼ ਬਾਰਕਿੰਗ, ਸੁਰਿੰਦਰ ਸਿੰਘ ਮਾਣਕ, ਹਰਬੰਸ ਸਿੰਘ ਈਰਥ, ਬੀਬੀ ਬਲਵਿੰਦਰ ਕੌਰ ਸਮਰਾ ਆਦਿ ਨੇ ਸੰਸਥਾ ਵਲੋਂ ਕੀਤੇ ਸਮਾਜ ਭਲਾਈ ਦੇ ਕੰਮਾਂ ਦੀ ਸ਼ਲਾਘਾ ਕੀਤੀ। ਪ੍ਰੈਸ ਨੂੰ ਬਿਆਨ ਦਿੰਦਿਆਂ ਪ੍ਰਧਾਨ ਸੁਖਬੀਰ ਸਿੰਘ ਸਹੋਤਾ ਅਤੇ ਕੈਸ਼ੀਅਰ ਡਾਰਾ ਜਬਿੰਦਰ ਸਿੰਘ ਬੈਂਸ ਨੇ ਕਿਹਾ ਸੰਸਥਾ ਵਲੋ ਇਨ੍ਹਾਂ ਕਾਰਜਾਂ ਨੂੰ ਇਸ ਤੋਂ ਵੀ ਚੜ੍ਹਦੀ ਕਲਾ ਨਾਲ ਜਾਰੀ ਰੱਖਿਆ ਜਾਵੇਗਾ।

ਸਵਰਗੀ ਟਕਸਾਲੀ ਅਕਾਲੀ ਆਗੂ ਜਥੇਦਾਰ ਕੁਲਦੀਪ ਸਿੰਘ ਬਡਾਲਾ ਵਲੋਂ ਸਿੱਖ ਕੌਮ ਲਈ ਕੀਤੇ ਗਏ ਕਾਰਜਾਂ ਬਦਲੇ ਬਡਾਲਾ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਪਰਿਵਾਰ ਵਲੋਂ ਉਨ੍ਹਾਂ ਦੇ ਸਪੁੱਤਰ ਆਗਿਆਕਾਰ ਸਿੰਘ ਬਡਾਲਾ ਨੇ ਪ੍ਰਾਪਤ ਕੀਤਾ। ਹੋਰ ਸਨਮਾਨ ਹਾਸਲ ਕਰਨ ਵਾਲਿਆਂ ਵਿੱਚ ਮੇਜਰ ਸਿੰਘ ਬਾਸੀ ਪ੍ਰਧਾਨ ਸਿੰਘ ਸਭਾ ਗੁਰੁ ਘਰ ਸੈਵਨ ਬਾਕਿੰਗਜ਼ ਰਕਿੰਗ, ਉੱਘੇ ਕਾਰੋਬਾਰੀ ਸਿੱਖ ਅਤੇ ਪ੍ਰਸਿੱਧ ਮਾਣਕ ਸਾਲਿਸਟਰ ਕੰਪਨੀ ਦੇ ਮਾਲਕ ਸੁਰਿੰਦਰ ਸਿੰਘ ਮਾਣਕ, ਪ੍ਰਧਾਨ ਮੇਜਰ ਸਿੰਘ ਬਾਸੀ, ਕੌਂਸਲਰ ਹਰਬੰਸ ਸਿੰਘ ਬੁਟੱਰ, ਅਮਰੀਕ ਸਿੰਘ ਧੌਲ, ਰਣਜੀਤ ਸਿੰਘ ਰਾਣਾ, ਈਸ਼ਾ ਕੌਰ ਅਟਵਾਲ ਨੂੰ ਫੁੱਟਵਾਲ ਵਿਚ ਕੈਂਟ ਇਲਾਕੇ ਵਿਚੋਂ ਪਹਿਲੇ ਦਰਜੇ ਆਉਣ ਤੇ ਅਤੇ ਸੀਰਤ ਕੌਰ ਸੋਢੀ ਨੂੰ ਪੜ੍ਹਾਈ ਵਿਚ ਅਤੇ ਪੰਜ ਕਕਾਰਾਂ ਤੇ ਲੈਕਚਰ ਦੇਣ ਤੇ ਫਸਟ ਆਉਣ ਤੇ ਇਨਾਮ ਤਕਸੀਮ ਕੀਤੇ ਗਏ। ਸਿਕੰਦਰ ਸਿੰਘ ਬਰਾੜ ਨੇ ਸਟੇਜ ਦੀ ਵੀ ਸੇਵਾ ਨਿਭਾਈ ਅਤੇ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਨਿਰਮਲ ਸਿੰਘ ਖਾਬੜਾ, ਗੁਰਤੇਜ ਸਿੰਘ ਪੰਨੂੰ, ਅਮਰੀਕ ਸਿੰਘ ਜਵੰਦਾ, ਹਰਭਜਨ ਸਿੰਘ ਟਿਵਾਣਾਂ ਬਲਜੀਤ ਸਿੰਘ, ਪਰਮਜੀਤ ਸਿੰਘ ਸੱਲ ਆਦਿ ਸ਼ਾਮਲ ਸਨ।


author

Sunny Mehra

Content Editor

Related News