ਅਮਰੀਕਾ ''ਚ ਸਿੱਖ ਵਿਅਕਤੀ ਗ੍ਰਿਫ਼ਤਾਰ, ਪ੍ਰੇਮਿਕਾ ਦੇ ਕਤਲ ਦੇ ਲੱਗੇ ਦੋਸ਼
Friday, Aug 25, 2023 - 05:59 PM (IST)
ਨਿਊਯਾਰਕ (ਆਈ.ਏ.ਐੱਨ.ਐੱਸ.)- ਅਮਰੀਕਾ ਵਿਖੇ ਕੈਲੀਫੋਰਨੀਆ ਸ਼ਹਿਰ ਵਿਚ ਇਕ 29 ਸਾਲਾ ਸਿੱਖ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਉਸ 'ਤੇ ਆਪਣੀ ਪ੍ਰੇਮਿਕਾ ਨੂੰ ਕਤਲ ਕਰਨ ਦੇ ਦੋਸ਼ ਲਗਾਏ ਗਨ। ਸਿੱਖ ਨੇ ਇੱਕ ਪਾਰਕਿੰਗ ਗੈਰੇਜ ਵਿੱਚ ਆਪਣੀ ਪ੍ਰੇਮਿਕਾ ਦਾ ਕਥਿਤ ਤੌਰ ’ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਸਿਮਰਨਜੀਤ ਸਿੰਘ ਨੂੰ ਪਿਛਲੇ ਹਫ਼ਤੇ ਪੁਲਸ ਵੱਲੋਂ ਸ਼ੱਕ ਹੋਣ ਮਗਰੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਨੂੰ ਸ਼ੱਕ ਸੀ ਕਿ ਸਿੰਘ ਨੇ ਰੋਜ਼ਵਿਲੇ ਸ਼ਹਿਰ ਵਿੱਚ ਗੈਲੇਰੀਆ ਮਾਲ ਦੇ ਪੰਜ ਮੰਜ਼ਿਲਾ ਪਾਰਕਿੰਗ ਗੈਰੇਜ ਵਿੱਚ ਆਪਣੀ 34 ਸਾਲਾ ਪ੍ਰੇਮਿਕਾ ਦਾ ਕਤਲ ਕੀਤਾ ਸੀ।
ਪਲੇਸਰ ਕਾਉਂਟੀ ਜ਼ਿਲ੍ਹਾ ਅਟਾਰਨੀ ਦਫਤਰ, ਜਿਸ ਨੇ ਸਿੰਘ ਖ਼ਿਲਾਫ਼ ਦੋਸ਼ ਦਾਇਰ ਕੀਤੇ ਦੱਸਿਆ ਕਿ "ਸਿੰਘ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਹੋਇਆ ਅਤੇ ਪ੍ਰਤੀਵਾਦੀ ਦੀ ਨੁਮਾਇੰਦਗੀ ਕਰਨ ਲਈ ਪਬਲਿਕ ਡਿਫੈਂਡਰ ਦੇ ਦਫਤਰ ਨੂੰ ਨਿਯੁਕਤ ਕੀਤਾ ਗਿਆ,"। ਉਹਨਾਂ ਨੇ ਕਿਹਾ ਕਿ ਬਚਾਓ ਪੱਖ ਨੇ ਕੋਈ ਪਟੀਸ਼ਨ ਦਾਖਲ ਨਹੀਂ ਕੀਤੀ। ਸੀਬੀਐਸ ਨਿਊਜ਼ ਦੀ ਰਿਪੋਰਟ ਅਨੁਸਾਰ ਜੋੜਾ ਇਕੱਠੇ ਮਾਲ ਵਿੱਚ ਪਹੁੰਚਿਆ ਸੀ ਅਤੇ ਸ਼ਨੀਵਾਰ ਸਵੇਰੇ ਕਰੀਬ 10:30 ਵਜੇ ਔਰਤ ਦਾ ਕਤਲ ਕਰਨ ਤੋਂ ਬਾਅਦ, ਸਿੰਘ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸ ਨੇ ਕਾਰ ਦੇ ਅੰਦਰ ਬੰਦੂਕ ਛੱਡ ਦਿੱਤੀ, ਜਿਸ ਨੂੰ ਪੁਲਸ ਨੇ ਬਰਾਮਦ ਕਰ ਲਿਆ।
ਪੜ੍ਹੋ ਇਹ ਅਹਿਮ ਖ਼ਬਰ- 13 ਕਿਲੋ ਅਫ਼ੀਮ ਲੈ ਕੇ ਕੈਨੇਡਾ ਪੁੱਜੇ ਨਿਤੀਸ਼ ਵਰਮਾ ਨੂੰ ਅਦਾਲਤ ਨੇ ਸੁਣਾਈ ਸਖ਼ਤ ਸਜ਼ਾ
ਪੁਲਸ ਦੇ ਇੱਕ ਬੁਲਾਰੇ ਨੇ ਕਿਹਾ ਕਿ "ਚਸ਼ਮਦੀਦ ਗਵਾਹਾਂ ਦੀ ਮਦਦ ਨਾਲ ਸ਼ੱਕੀ ਨੂੰ ਬਹੁਤ ਜਲਦੀ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲਸ ਨੇ ਕਿਹਾ ਕਿ ਇਸ ਮਾਮਲੇ ਵਿਚ ਇਕ ਦੂਜੇ ਵਿਅਕਤੀ ਤੋਂ ਪੁੱਛਗਿੱਛ ਕੀਤੀ ਗਈ ਅਤੇ ਬਾਅਦ ਵਿਚ ਉਸ ਨੂੰ ਛੱਡ ਦਿੱਤਾ ਗਿਆ। ਰੋਜ਼ਵਿਲੇ ਪੁਲਸ ਵਿਭਾਗ ਨੇ ਕਿਹਾ ਕਿ "ਮਾਲ ਜਾਂ ਗਾਹਕਾਂ ਲਈ ਹੁਣ ਕੋਈ ਖਤਰਾ ਜਾਂ ਸੁਰੱਖਿਆ ਚਿੰਤਾ ਨਹੀਂ ਹੈ। ਪੁਲਸ ਘਟਨਾ ਦੀ ਜਾਂਚ ਲਈ ਮੌਕੇ 'ਤੇ ਰਹੇਗੀ। ਰੋਜ਼ਵਿਲੇ ਪੁਲਿਸ ਵਿਭਾਗ ਨੇ ਕਿਹਾ ਕਿ ਉਹ ਜਾਂਚ ਤੋਂ ਬਾਅਦ ਹੋਰ ਜਾਣਕਾਰੀ ਪ੍ਰਦਾਨ ਕਰਨਗੇ,"। ਸਿੰਘ ਨੂੰ ਉਦੋਂ ਤੋਂ ਬਿਨਾਂ ਜ਼ਮਾਨਤ ਦੇ ਕੈਲੀਫੋਰਨੀਆ ਦੀ ਪਲੇਸਰ ਕਾਉਂਟੀ ਜੇਲ੍ਹ ਵਿੱਚ ਰੱਖਿਆ ਗਿਆ ਹੈ। ਪੁਲਸ ਨੇ ਕਿਹਾ ਕਿ ਰਿਸ਼ਤੇਦਾਰਾਂ ਨੂੰ ਸੂਚਿਤ ਕਰਨ ਤੋਂ ਬਾਅਦ ਉਹ ਪੀੜਤ ਦਾ ਨਾਮ ਜਾਰੀ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।