ਬਰੈਂਪਟਨ ''ਚ ਸਾਊਥਫੀਲਡ ਮੇਲੇ ਦੀਆਂ ਰੌਣਕਾਂ: ਸਰਬਜੀਤ ਚੀਮਾ ਤੇ ਹਰਿੰਦਰ ਸੰਧੂ ਦੇ ਗੀਤਾਂ ''ਤੇ ਨੱਚਿਆ ਪੰਜਾਬੀ ਭਾਈਚਾਰਾ

Saturday, Jul 18, 2026 - 07:38 AM (IST)

ਬਰੈਂਪਟਨ ''ਚ ਸਾਊਥਫੀਲਡ ਮੇਲੇ ਦੀਆਂ ਰੌਣਕਾਂ: ਸਰਬਜੀਤ ਚੀਮਾ ਤੇ ਹਰਿੰਦਰ ਸੰਧੂ ਦੇ ਗੀਤਾਂ ''ਤੇ ਨੱਚਿਆ ਪੰਜਾਬੀ ਭਾਈਚਾਰਾ

ਬਰੈਂਪਟਨ, ਕੈਨੇਡਾ (ਟੇਕ ਚੰਦ ਜਗਤਪੁਰ) : ਕੈਲਡੌਨ ਯੂਥ ਕਲੱਬ ਵੱਲੋਂ ਚੱਲੋ ਫਰੈਸ਼ਕੋ ਦੇ ਮਾਲਕ ਬਾਲੀ ਸਿੰਘ, ਗੁਰਵਿੰਦਰ ਥਿੰਦ ਗੈਰੀ, ਭਿੰਦਰ ਥਰੀਕੇ ਵਾਲਾ, ਯੁਗਰਾਜ ਸ਼ੇਖੋ, ਹਰਨੇਕ ਸੰਧੜ, ਸੁਚੇਤ ਚਾਹਲ ਅਤੇ ਰਾਜਾ ਗਿੱਲ ਆਦਿ ਦੇ ਸਹਿਯੋਗ ਨਾਲ ਸਾਊਥਫੀਲਡ ਮੇਲੇ ਦਾ ਸ਼ਾਨੋ-ਸ਼ੌਕਤ ਨਾਲ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਨੇ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਕੇ ਮੇਲੇ ਦਾ ਭਰਪੂਰ ਆਨੰਦ ਮਾਣਿਆ।

PunjabKesari
ਇਸ ਮੇਲੇ ਵਿੱਚ ਮੈਂਬਰ ਪਾਰਲੀਮੈਂਟ ਅਮਰਜੀਤ ਸਿੰਘ ਗਿੱਲ, ਮੈਂਬਰ ਪਾਰਲੀਮੈਂਟ ਟਿੰਮ ਉੱਪਲ ਅਤੇ ਰੂਬੀ ਸਹੋਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਪ੍ਰਸਿੱਧ ਖੇਡ ਕੁਮੈਂਟੇਟਰ ਨਰਿੰਦਰ ਸਿੰਘ ਤਾਜਪੁਰ, ਮੋਹਣ ਸਿੰਘ ਜੱਬੋਵਾਲ ਅਤੇ ਮਾਸਟਰ ਸਤਪਾਲ ਰਟੈਂਡਾ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ।

PunjabKesari

ਮੇਲੇ ਦੌਰਾਨ ਪੰਜਾਬੀ ਸੱਭਿਆਚਾਰ, ਲੋਕ-ਰੰਗ ਅਤੇ ਮਨੋਰੰਜਨ ਦਾ ਸੁੰਦਰ ਮੇਲ ਵੇਖਣ ਨੂੰ ਮਿਲਿਆ। ਪ੍ਰਸਿੱਧ ਗਾਇਕ ਸਰਬਜੀਤ ਚੀਮਾ, ਹਰਿੰਦਰ ਸੰਧੂ, ਰੂਪ ਲਾਲ ਧੀਰ, ਹਰਮਿਲਾਪ, ਮਾਨ ਸਾਹਿਬ ਸਮੇਤ ਕਈ ਹੋਰ ਕਲਾਕਾਰਾਂ ਨੇ ਆਪਣੇ ਮਸ਼ਹੂਰ ਗੀਤਾਂ ਅਤੇ ਸ਼ਾਨਦਾਰ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਦਰਸ਼ਕਾਂ ਨੇ ਤਾੜੀਆਂ ਅਤੇ ਨੱਚ-ਗਾ ਕੇ ਕਲਾਕਾਰਾਂ ਦਾ ਉਤਸ਼ਾਹ ਵਧਾਇਆ।

PunjabKesari

ਮੇਲੇ ਵਿੱਚ ਬੱਚਿਆਂ ਦੀਆਂ ਦੌੜਾਂ, ਰੱਸਾਕਸ਼ੀ, ਕੁਸ਼ਤੀਆਂ ਅਤੇ ਤਾਸ਼ ਦੇ ਮੁਕਾਬਲਿਆਂ ਦੇ ਨਾਲ-ਨਾਲ ਮਨੋਰੰਜਕ ਗਤੀਵਿਧੀਆਂ, ਖਾਣ-ਪੀਣ ਦੇ ਵੱਖ-ਵੱਖ ਸਟਾਲ ਅਤੇ ਪੰਜਾਬੀ ਵਿਰਸੇ ਨੂੰ ਦਰਸਾਉਂਦੀਆਂ ਪ੍ਰਦਰਸ਼ਨੀਆਂ ਵੀ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹੀਆਂ।

PunjabKesari

ਸਮਾਗਮ ਦੌਰਾਨ ਪ੍ਰਬੰਧਕਾਂ ਨੇ ਆਏ ਹੋਏ ਮਹਿਮਾਨਾਂ, ਸਹਿਯੋਗੀਆਂ ਅਤੇ ਸਮੁੱਚੇ ਪੰਜਾਬੀ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਮੇਲੇ ਸਾਡੀ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸਮੁੱਚੇ ਤੌਰ ’ਤੇ ਇਹ ਮੇਲਾ ਹਰ ਪੱਖੋਂ ਸਫਲ ਰਿਹਾ ਅਤੇ ਹਾਜ਼ਰੀਨ ਆਪਣੇ ਨਾਲ ਸੁਹਣੀਆਂ ਯਾਦਾਂ ਲੈ ਕੇ ਘਰ ਪਰਤੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News