ਪਾਕਿ 'ਚ ਸਿੱਖ ਕੁੜੀ 'ਤੇ ਤਸ਼ੱਦਦ, ਅਗਵਾ-ਬਲਾਤਕਾਰ ਤੇ ਧਰਮ ਪਰਿਵਰਤਨ... ਫਿਰ ਦੋਸ਼ੀ ਨਾਲ ਕਰਵਾਇਆ ਨਿਕਾਹ

Monday, Aug 22, 2022 - 11:04 AM (IST)

ਪਾਕਿ 'ਚ ਸਿੱਖ ਕੁੜੀ 'ਤੇ ਤਸ਼ੱਦਦ, ਅਗਵਾ-ਬਲਾਤਕਾਰ ਤੇ ਧਰਮ ਪਰਿਵਰਤਨ... ਫਿਰ ਦੋਸ਼ੀ ਨਾਲ ਕਰਵਾਇਆ ਨਿਕਾਹ

ਬੁਨੇਰ (ਏਜੰਸੀ): ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਬੁਨੇਰ ਜ਼ਿਲ੍ਹੇ 'ਚ ਇਕ ਸਿੱਖ ਕੁੜੀ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟ ਮੁਤਾਬਕ 20 ਅਗਸਤ ਦੀ ਸ਼ਾਮ ਨੂੰ ਕੁੜੀ ਨੂੰ ਜ਼ਬਰਦਸਤੀ ਅਗਵਾ ਕਰਕੇ ਇਸਲਾਮ ਕਬੂਲ ਕਰਵਾਇਆ ਗਿਆ। ਦੱਸਿਆ ਗਿਆ ਹੈ ਕਿ ਦੀਨਾ ਕੌਰ ਪੁੱਤਰੀ ਗੁਰਚਰਨ ਸਿੰਘ ਨੂੰ ਬੰਦੂਕ ਦੀ ਨੋਕ 'ਤੇ ਅਗਵਾ ਕਰਕੇ ਉਸ ਨਾਲ ਬਲਾਤਕਾਰ ਕੀਤਾ ਗਿਆ ਅਤੇ ਸਥਾਨਕ ਪ੍ਰਸ਼ਾਸਨ ਅਤੇ ਪੁਲਸ ਦੀ ਮਦਦ ਨਾਲ ਬਾਅਦ ਵਿਚ ਉਸ ਦਾ ਅਗਵਾਕਾਰ ਨਾਲ ਨਿਕਾਹ ਕਰਵਾ ਦਿੱਤਾ ਗਿਆ।

ਇਹ ਵੀ ਪੜ੍ਹੋ: ਪਾਤਾਲ ਲੋਕ ’ਚ ਵਸਿਆ ਹੈ ਇਹ ਪਿੰਡ, ਜ਼ਮੀਨ ਤੋਂ 3000 ਫੁੱਟ ਹੇਠਾਂ ਰਹਿੰਦੇ ਹਨ ਲੋਕ!

ਵਿਤਕਰੇ ਅਤੇ ਜ਼ੁਲਮ ਨੂੰ ਦੇਖਦਿਆਂ ਸੈਂਕੜੇ ਸਿੱਖਾਂ ਅਤੇ ਹੋਰ ਸਥਾਨਕ ਲੋਕਾਂ ਨੇ ਸੜਕ ਜਾਮ ਕਰਕੇ ਇਨਸਾਫ਼ ਦੀ ਮੰਗ ਕੀਤੀ ਹੈ। ਇਕ ਸਿੱਖ ਪ੍ਰਦਰਸ਼ਨਕਾਰੀ ਨੇ ਕਿਹਾ, 'ਮੈਂ ਪਾਕਿਸਤਾਨ ਦੇ ਲੋਕਾਂ ਅਤੇ ਵਿਦੇਸ਼ਾਂ ਵਿਚ ਰਹਿਣ ਵਾਲਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਾਡੇ 'ਤੇ ਜ਼ੁਲਮ ਅਤੇ ਹਮਲੇ ਹੋ ਰਹੇ ਹਨ। ਇਹ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਾਨੂੰ ਸਾਡੀ ਧੀ ਵਾਪਸ ਨਹੀਂ ਮਿਲ ਜਾਂਦੀ।' ਪ੍ਰਦਰਸ਼ਨਕਾਰੀਆਂ ਨੇ ਅਗਵਾ ਅਤੇ ਜਬਰੀ ਧਰਮ ਪਰਿਵਰਤਨ ਦੀ ਇਸ ਘਟਨਾ ਪਿੱਛੇ ਸਥਾਨਕ ਪ੍ਰਸ਼ਾਸਨ ਦੀ ਮਿਲੀਭੁਗਤ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਮਦਦ ਨਾਲ ਉਸ ਨੂੰ ਜ਼ਬਰਦਸਤੀ ਅਗਵਾ ਕੀਤਾ ਗਿਆ। ਇਸ ਵਿੱਚ ਬੁਨੇਰ ਜ਼ਿਲ੍ਹੇ ਦਾ ਪ੍ਰਸ਼ਾਸਨ ਸ਼ਾਮਲ ਹੈ। ਉਨ੍ਹਾਂ ਨੇ ਉਸ 'ਤੇ ਤਸ਼ੱਦਦ ਕੀਤਾ ਅਤੇ ਉਸ ਨੂੰ ਧਰਮ ਬਦਲਣ ਅਤੇ ਵਿਆਹ ਕਰਨ ਲਈ ਮਜਬੂਰ ਕੀਤਾ। ਉਨ੍ਹਾਂ ਨੇ ਸਾਰਾ ਦਿਨ ਸਾਨੂੰ ਗੁੰਮਰਾਹ ਕੀਤਾ।

ਇਹ ਵੀ ਪੜ੍ਹੋ: ਅਧਿਐਨ 'ਚ ਦਾਅਵਾ, ਸਿਗਰਟਨੋਸ਼ੀ ਕਰਨ ਵਾਲੇ ਦੇ ਨੇੜੇ-ਤੇੜੇ ਰਹਿਣ ਵਾਲੇ ਲੋਕਾਂ ਨੂੰ ਕੈਂਸਰ ਦਾ ਖ਼ਤਰਾ ਵੱਧ

ਪ੍ਰਦਰਸ਼ਕਾਰੀ ਨੇ ਅੱਗੇ ਕਿਹਾ, 'ਉਨ੍ਹਾਂ ਨੇ ਪੁਲਸ ਸਟੇਸ਼ਨ ਵਿੱਚ ਸਾਡੀ ਐੱਫ.ਆਈ.ਆਰ. ਤੱਕ ਦਰਜ ਨਹੀਂ ਕੀਤੀ। ਅਸੀਂ ਹੋਰ ਉੱਚ ਅਧਿਕਾਰੀਆਂ ਨੂੰ ਵੀ ਮਿਲੇ ਪਰ ਉਨ੍ਹਾਂ ਨੇ ਸਾਨੂੰ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਉਹ ਸਾਰੇ ਇਸ ਅਪਰਾਧ ਵਿੱਚ ਸ਼ਾਮਲ ਹਨ। ਪ੍ਰਸ਼ਾਸਨ ਦੀ ਮਦਦ ਨਾਲ ਸਾਡੀ ਬੱਚੀ ਨੂੰ ਦਸਤਾਵੇਜ਼ਾਂ 'ਤੇ ਸਾਈਨ ਕਰਨ ਲਈ ਮਜ਼ਬੂਰ ਕੀਤਾ ਗਿਆ। ਮੈਂ ਦੁਨੀਆ ਭਰ ਦੇ ਸਿੱਖ ਭਾਈਚਾਰੇ ਨੂੰ ਅਪੀਲ ਕਰਦਾ ਹਾਂ ਕਿ ਉਹ ਸਾਡੇ ਨਾਲ ਜੁੜਨ ਅਤੇ ਅਜਿਹੇ ਅਪਰਾਧਾਂ ਦਾ ਵਿਰੋਧ ਕਰਨ। ਅਸੀਂ ਇਹ ਵਿਰੋਧ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਸਾਡੀ ਬੱਚੀ ਨੂੰ ਸਾਡੇ ਹਵਾਲੇ ਨਹੀਂ ਕੀਤਾ ਜਾਂਦਾ।'

ਇਹ ਵੀ ਪੜ੍ਹੋ: ਜਦੋਂ ਉੱਡਦੇ ਜਹਾਜ਼ 'ਚ ਸੌਂ ਗਏ ਦੋਵੇਂ ਪਾਇਲਟ, ਏਅਰਪੋਰਟ 'ਤੇ ਲੈਂਡ ਕਰਨਾ ਵੀ ਭੁੱਲੇ, ਯਾਤਰੀਆਂ ਦੀ ਜਾਨ 'ਤੇ ਬਣੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News