ਇਤਿਹਾਸਕ ਕਦਮ ; ਕੈਨੇਡਾ ''ਚ ਪਹਿਲੀ ਵਾਰ ਫ੍ਰੈਂਚ ''ਚ ਪੜ੍ਹਾਇਆ ਜਾਵੇਗਾ ਸਿੱਖ ਧਰਮ ਦਾ ਕੋਰਸ
Saturday, Sep 05, 2026 - 04:52 PM (IST)
ਇੰਟਰਨੈਸ਼ਨਲ ਡੈਸਕ- ਕੈਨੇਡਾ ਦੇ ਕਿਊਬੈਕ ਸੂਬੇ 'ਚ ਸਥਿਤ ਮਸ਼ਹੂਰ 'ਯੂਨੀਵਰਸਿਟੀ ਆਫ਼ ਮੋਂਟਰੀਅਲ' ਨੇ ਸਿੱਖ ਧਰਮ ਦੇ ਅਕੈਡਮਿਕ ਅਧਿਐਨ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਵੱਡਾ ਹੁਲਾਰਾ ਦਿੰਦਿਆਂ ਫ੍ਰੈਂਚ ਭਾਸ਼ਾ 'ਚ ਗ੍ਰੈਜੂਏਟ ਕੋਰਸ ਦੀ ਸ਼ੁਰੂਆਤ ਕੀਤੀ ਹੈ। ‘ਸਿੱਖ ਸਟੱਡੀਜ਼ ਇਨ ਫ੍ਰੈਂਚ’ ਨਾਂ ਦਾ ਇਹ ਪ੍ਰੋਗਰਾਮ ਮਾਸਟਰਜ਼ ਅਤੇ ਡਾਕਟ੍ਰੇਟ ਦੇ ਵਿਦਿਆਰਥੀਆਂ ਲਈ ਤਿਆਰ ਕੀਤਾ ਗਿਆ ਹੈ, ਜਿਸ ਦੀਆਂ ਕਲਾਸਾਂ 2 ਸਤੰਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ।
ਇਸ ਇਤਿਹਾਸਕ ਪਹਿਲਕਦਮੀ 'ਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਮੋਂਟਰੀਅਲ ਦੇ ਮਸ਼ਹੂਰ ਕਾਰੋਬਾਰੀ ਬਲਜੀਤ ਸਿੰਘ ਚੱਢਾ ਅਤੇ ਉਨ੍ਹਾਂ ਦੀ ਪਤਨੀ ਮਨਦੀਪ ‘ਰੋਸ਼ੀ’ ਕੌਰ ਚੱਢਾ ਮੁਤਾਬਕ, ਦੁਨੀਆ ਭਰ ਦੀਆਂ ਯੂਨੀਵਰਸਿਟੀਆਂ 'ਚੋਂ ਇਹ ਪਹਿਲਾ ਅਜਿਹਾ ਮੌਕਾ ਹੈ ਜਦੋਂ ਫ੍ਰੈਂਚ ਭਾਸ਼ਾ ਵਿੱਚ ਸਿੱਖ ਵਿਰਾਸਤ ਅਤੇ ਧਰਮ 'ਤੇ ਕੋਈ ਗ੍ਰੈਜੂਏਟ ਲੈਵਲ ਦਾ ਅਕੈਡਮਿਕ ਕੋਰਸ ਸ਼ੁਰੂ ਹੋਇਆ ਹੈ।
ਇਹ ਵੀ ਪੜ੍ਹੋ- 'ਇਹ ਤਾਂ ਬਸ ਛੋਟੀ ਜਿਹੀ ਗੱਲ ਐ..!' ਟਰੰਪ ਨੇ ਅਮਰੀਕਾ-ਇਰਾਨ ਦੀ ਜੰਗ ਨੂੰ ਦੱਸਿਆ 'ਮਾਮੂਲੀ' ਜਿਹੀ ਕਾਰਵਾਈ
ਇਸ ਕੋਰਸ ਨਾਲ ਫ੍ਰੈਂਚ-ਭਾਸ਼ਾ ਦੇ ਖੋਜਕਰਤਾ, ਵਿਗਿਆਨੀਆਂ ਅਤੇ ਵਿਦਿਆਰਥੀਆਂ ਲਈ ਸਿੱਖ ਧਰਮ ਨੂੰ ਡੂੰਘਾਈ ਨਾਲ ਸਮਝਣ ਅਤੇ ਖੋਜ ਕਰਨ ਦੇ ਨਵੇਂ ਅਕੈਡਮਿਕ ਰਸਤੇ ਖੁੱਲ੍ਹਣਗੇ। ਕੋਰਸ ਦੀ ਅਕੈਡਮਿਕ ਦੇਖ-ਰੇਖ ਦੱਖਣੀ ਏਸ਼ੀਆਈ ਪਰੰਪਰਾਵਾਂ ਅਤੇ ਸੱਭਿਆਚਾਰ ਦੀ ਮੰਨੀ-ਪ੍ਰਮੰਨੀ ਮਾਹਿਰ ਪ੍ਰੋਫ਼ੈਸਰ ਡਾਇਨਾ ਦਿਮਿਤਰੋਵਾ ਕਰ ਰਹੇ ਹਨ। ਉਹ 'ਰਾਇਲ ਸੁਸਾਇਟੀ ਆਫ਼ ਕੈਨੇਡਾ' ਦੀ ਫੈਲੋ ਹਨ ਅਤੇ ਉਨ੍ਹਾਂ ਨੇ ਜਰਮਨੀ ਦੀ ਹੇਡਲਬਰਗ ਯੂਨੀਵਰਸਿਟੀ ਤੋਂ ਸਾਊਥ ਏਸ਼ੀਅਨ ਸਟੱਡੀਜ਼ 'ਚ ਡਾਕਟਰੇਟ ਕੀਤੀ ਹੈ।
ਕੋਰਸ ਦੌਰਾਨ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਤੋਂ ਲੈ ਕੇ ਸਮਕਾਲੀ ਦੌਰ ਤੱਕ ਦੇ ਵਿਸ਼ਿਆਂ ਦੀ ਪੜ੍ਹਾਈ ਕਰਵਾਈ ਜਾਵੇਗੀ। ਇਸ 'ਚ ਪਵਿੱਤਰ ਗੁਰਬਾਣੀ, ਧਾਰਮਿਕ ਰਹਿਤ-ਮਰਿਆਦਾ, ਸਿਧਾਂਤ ਤੇ ਦਰਸ਼ਨ ਸ਼ਾਮਲ ਹਨ। ਇਸ ਤੋਂ ਇਲਾਵਾ ਸਿੱਖ ਪਰੰਪਰਾ 'ਤੇ ਅੰਗਰੇਜ਼ਾਂ ਦੌਰ ਦੇ ਪ੍ਰਭਾਵਾਂ, ਰਾਸ਼ਟਰਵਾਦੀ ਲਹਿਰਾਂ, ਦੁਨੀਆ ਭਰ 'ਚ ਵਸਦੇ ਸਿੱਖ ਭਾਈਚਾਰੇ ਅਤੇ ਮਸ਼ਹੂਰ ਸਿਨੇਮਾ 'ਚ ਸਿੱਖ ਪਛਾਣ ਦੀ ਪੇਸ਼ਕਾਰੀ ਵਰਗੇ ਵਿਸ਼ਿਆਂ ਦਾ ਵੀ ਅਧਿਐਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਭਾਰਤ ਖ਼ਤਮ ਕਰਵਾਏਗਾ ਰੂਸ-ਯੂਕ੍ਰੇਨ ਦੀ ਜੰਗ ! ਪੋਲੈਂਡ ਪਹੁੰਚੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਦਿੱਤਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
