ਡਾ. ਪਿਆਰੇ ਲਾਲ ਗਰਗ ਨੂੰ ਸਿੱਖ ਕੌਂਸਲ ਸੈਂਟਰਲ ਕੈਲੇਫੋਰਨੀਆਂ ਨੇ ਦਿੱਤੀ ਖਾਣੇ ਦੀ ਦਾਵਤ

Monday, Aug 21, 2023 - 05:06 PM (IST)

ਡਾ. ਪਿਆਰੇ ਲਾਲ ਗਰਗ ਨੂੰ ਸਿੱਖ ਕੌਂਸਲ ਸੈਂਟਰਲ ਕੈਲੇਫੋਰਨੀਆਂ ਨੇ ਦਿੱਤੀ ਖਾਣੇ ਦੀ ਦਾਵਤ

ਗੁਰਿੰਦਰਜੀਤ ਨੀਟਾ ਮਾਛੀਕੇ (ਫਰਿਜ਼ਨੋ, ਕੈਲੇਫੋਰਨੀਆਂ) ਪੰਜਾਬ ਅਤੇ ਪੰਜਾਬੀਅਤ ਨਾਲ ਮੋਹ ਰੱਖਣ ਵਾਲੇ ਬਹੁ-ਪੱਖੀ ਸਖਸੀਅਤ ਅਤੇ ਉੱਘੇ ਵਿਦਵਾਨ ਡਾ. ਪਿਆਰੇ ਲਾਲ ਗਰਗ ਆਪਣੀ ਅਮਰੀਕਾ ਫੇਰੀ ‘ਤੇ ਆਏ ਹੋਏ ਸਨ। ਜਿੰਨ੍ਹਾਂ ਨੇ ਕੈਲੀਫੋਰਨੀਆਂ ਦੇ ਵੱਖ-ਵੱਖ ਸ਼ਹਿਰਾਂ ਵਿੱਚ ਆਪਣੇ ਭਾਈਚਾਰੇ ਦੇ ਲੋਕਾਂ ਨਾਲ ਮੀਟਿੰਗਾਂ ਕੀਤੀਆਂ। ਇਸੇ ਲੜੀ ਅਧੀਨ ਸਿੱਖ ਕੌਂਸਲ ਆਫ ਸੈਂਟਰਲ ਕੈਲੇਫੋਰਨੀਆਂ ਦੁਆਰਾ ਬੀਤੇ ਦਿਨੀ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਉਨ੍ਹਾਂ ਨੂੰ ਫਰਿਜ਼ਨੋ ਦੇ ਤੰਦੂਰੀ ਨਾਈਟ ਰੈਸਟੋਰੈਂਟ ਵਿੱਚ ਦੁਪਿਹਰ ਦੇ ਖਾਣੇ ‘ਤੇ ਬੁਲਾਇਆ ਗਿਆ। ਜਿੱਥੇ ਕੌਂਸਲ ਦੇ ਆਗੂ ਸੁਖਦੇਵ ਸਿੰਘ ਚੀਮਾਂ ਨੇ ਸਭ ਨੂੰ ਜੀ ਆਇਆਂ ਕਿਹਾ। ਇਸ ਤੋਂ ਬਾਅਦ ਸਭ ਨੂੰ ਜਾਣ-ਪਹਿਚਾਣ ਕਰਵਾਉਣ ਨਾਲ ਸ਼ੁਰੂ ਹੋਈ ਵਿਚਾਰ ਚਰਚਾ।

ਹਾਜ਼ਰ ਮੈਂਬਰਾਂ ਨੇ ਡਾ. ਪਿਆਰੇ ਲਾਲ ਗਰਗ ਨਾਲ ਭਾਈਚਾਰਕ, ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਵਿਸ਼ਿਆਂ ‘ਤੇ ਵਿਚਾਰਾਂ ਦੀ ਸਾਂਝ ਪਾਈ। ਡਾ. ਪਿਆਰੇ ਲਾਲ ਗਰਗ ਹਮੇਸ਼ਾ ਪੰਜਾਬ ਅਤੇ ਪੰਜਾਬੀਅਤ ਦੇ ਹੱਕਾਂ ਲਈ ਬੋਲਦੇ ਰਹਿੰਦੇ ਹਨ। ਇਸੇ ਤਰ੍ਹਾਂ ਸਿੱਖ ਧਰਮ ਦੇ ਪ੍ਰਤੀ ਬਹੁਤ ਸ਼ਰਧਾ ਭਾਵਨਾ, ਗਿਆਨ ਅਤੇ ਸਤਿਕਾਰ ਰੱਖਦੇ ਹਨ। ਇਹੀ ਕਾਰਨ ਹੈ ਕਿ ਉਹ ਸਿੱਖ ਗੁਰੂਆਂ ਦੇ ਦਰਸਾਏ ਮਾਰਗ ‘ਤੇ ਚੱਲਣ ਦੀ ਗੱਲ ਵੀ ਕਰਦੇ ਹਨ।  ਇਸ ਸਮੇਂ ਹਾਜ਼ਰੀਨ ਸਿੱਖ ਕੌਂਸਲ ਆਫ ਕੈਲੇਫੋਰਨੀਆਂ ਦੇ ਸਮੂਹ ਮੈਂਬਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਵੱਖ-ਵੱਖ ਹਾਲਾਤ ਵਾਰੇ ਵੀ ਵਿਚਾਰ ਚਰਚਾ ਖੁੱਲ੍ਹ ਕੇ ਹੋਈ। ਜਿੰਨਾਂ ਵਿੱਚ ਭਾਰਤ ਦੀ ਆਜ਼ਾਦੀ ਅਤੇ ਉੱਥੋਂ ਦੇ ਲੋਕ, ਮੌਜੂਦਾ ਸਰਕਾਰਾਂ ਦੇ ਕਾਰ-ਵਿਵਹਾਰ ਲੋਕਾਂ ਦੀ ਤ੍ਰਾਸਦੀ ਆਦਿਕ ਵਿਚਾਰਾਂ ਸ਼ਾਮਲ ਸਨ। 

ਪੜ੍ਹੋ ਇਹ ਅਹਿਮ ਖ਼ਬਰ-ਮੈਕਸੀਕੋ ਦੀ ਸਭ ਤੋਂ ਉੱਚੀ ਚੋਟੀ 'ਤੇ ਚੜ੍ਹਨ ਦੌਰਾਨ ਚਾਰ ਪਰਬਤਰੋਹੀਆਂ ਦੀ ਮੌਤ

ਇਸ ਖਾਣੇ ਦੀ ਇਕੱਤਰਤਾ ਅਤੇ ਖੁੱਲ੍ਹੀ ਵਿਚਾਰ ਚਰਚਾ ਕਰਨ ਲਈ ਡਾ. ਪਿਆਰੇ ਲਾਲ ਗਰਗ ਨੇ ਸਿੱਖ ਕੌਂਸਲ ਆਫ ਸੈਂਟਰਲ ਕੈਲੇਫੋਰਨੀਆਂ ਦਾ ਧੰਨਵਾਦ ਕੀਤਾ। ਇਸ ਸਮੇਂ ਡਾ. ਗਰਗ ਦਾ ਵਿਸ਼ੇਸ਼ ਧੰਨਵਾਦ ਕਰਨ ਵਾਲੇ ਬੁਲਾਰਿਆਂ ਵਿੱਚ ਸੁਖਦੇਵ ਸਿੰਘ ਚੀਮਾਂ, ਚਰਨਜੀਤ ਸਿੰਘ ਬਾਠ, ਪਰਮਪਾਲ ਸਿੰਘ ਆਦਿਕ ਸ਼ਾਮਲ ਸਨ। ਜਦ ਕਿ ਸਿੱਖ ਕੌਂਸਲ ਦੇ ਬਾਕੀ ਮੈਂਬਰਾਂ ਵਿੱਚ ਰਾਜਵਿੰਦਰ ਸਿੰਘ ਬਰਾੜ, ਗੁਰਜੰਟ ਸਿੰਘ ਗਿੱਲ, ਗੁਰਬਚਨ ਸਿੰਘ, ਭਰਪੂਰ ਸਿੰਘ ਧਾਲੀਵਾਲ, ਚਰਨਜੀਤ ਸਿੰਘ ਬਾਠ, ਪਿਸ਼ੌਰਾਂ ਸਿੰਘ ਢਿੱਲੋ, ਚਰਨਜੀਤ ਸਿੰਘ ਸਹੋਤਾ, ਲਖਵਿੰਦਰ ਸਿੰਘ ਬਰਾੜ, ਹਰਜਿੰਦਰ ਸਿੰਘ ਢਿੱਲੋ, ਡਾ. ਹਰਚਰਨ ਸਿੰਘ ਚੰਨ, ਡਾ. ਅਜੀਤ ਸਿੰਘ ਖੈਹਿਰਾ, ਕੈਪਟਨ ਹਰਦੇਵ ਸਿੰਘ ਗਿੱਲ, ਗੁਰਦੇਵ ਸਿੰਘ ਮੁਹਾਰ, ਸਤਵਿੰਦਰ ਸਿੰਘ ਬਲਗਨ, ਕੁਲਵੰਤ ਉੱਭੀ, ਪਰਮਪਾਲ ਸਿੰਘ, ਸਰਵਨ ਕੁਮਾਰ ਵਾਸਲ ਆਦਿਕ ਦੇ ਨਾਂ ਸਾਮਲ ਹਨ।  ਅੰਤ ਚੰਗੀ ਨਿਗਰ ਸੋਚ ਰੱਖਣ ਵਾਲੀ ਵਿਚਾਰ ਚਰਚਾ ਅਤੇ ਸੁਆਦਿਸਟ ਖਾਣੇ ਦੇ ਨਾਲ ਇਹ ਦੁਪਿਹਰ ਯਾਦਗਾਰੀ ਹੋ ਨਿਬੜੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News