ਬੈਲਜੀਅਮ ‘ਚ ਸਿੱਖ ਬੱਚਿਆਂ ਨੂੰ ਸਕੂਲਾਂ ਤੇ ਸਰਕਾਰੀ ਅਦਾਰਿਆਂ ''ਚ ਦਸਤਾਰ ਕਾਰਨ ਆ ਰਹੀਆਂ ਮੁਸ਼ਕਲਾਂ

Wednesday, Oct 15, 2025 - 11:05 PM (IST)

ਬੈਲਜੀਅਮ ‘ਚ ਸਿੱਖ ਬੱਚਿਆਂ ਨੂੰ ਸਕੂਲਾਂ ਤੇ ਸਰਕਾਰੀ ਅਦਾਰਿਆਂ ''ਚ ਦਸਤਾਰ ਕਾਰਨ ਆ ਰਹੀਆਂ ਮੁਸ਼ਕਲਾਂ

ਬ੍ਰੱਸਲਜ਼ (ਬੈਲਜੀਅਮ) - ਸਰਬਜੀਤ ਸਿੰਘ ਬਨੂੜ- ਬੈਲਜੀਅਮ ਦੀ ਪ੍ਰਮੁੱਖ ਸਿੱਖ ਸੰਸਥਾ ਨੇ ਫ਼ਲੇਮਿਸ਼ ਸਰਕਾਰ ਦੀ ਉਪ ਪ੍ਰਧਾਨ ਮੰਤਰੀ ਹਿਲਡ ਕ੍ਰੇਵਿਟਸ ਨਾਲ ਸਿੱਖ ਬੱਚਿਆਂ ਨੂੰ ਸਕੂਲਾਂ ਵਿੱਚ ਅਤੇ ਹੋਰ ਸਰਕਾਰੀ ਅਦਾਰਿਆਂ ਵਿੱਚ ਦਸਤਾਰ (ਪੱਗ) ਕਾਰਨ ਆ ਰਹੀਆਂ ਮੁਸ਼ਕਲਾਂ ਸੰਬੰਧੀ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ। 
ਮੀਟਿੰਗ ਵਿੱਚ ਸ਼ਾਮਲ ਪ੍ਰਤੀਨਿਧੀਆਂ ਵਿੱਚ ਬੈਲਜੀਅਮ ਨੈਸ਼ਨਲ ਸਿੱਖ ਸੰਗਠਨ ਦੇ ਕਰਨੈਲ ਸਿੰਘ, ਹਰਮੀਤ ਸਿੰਘ, ਅਮਰਜੀਤ ਸਿੰਘ, ਮਨਜੀਤ ਸਿੰਘ, ਦੀਪਇੰਦਰ ਸਿੰਘ ਬੈਲਜੀਅਮ ਸਿੱਖ ਯੂਥ ਐਸੋਸੀਏਸ਼ਨ, ਹਰਪ੍ਰੀਤ ਸਿੰਘ, ਗੁਰਦੇਵ ਸਿੰਘ, ਵਰਿੰਦਰ ਕੌਰ ਸ਼ਾਮਲ ਹੋਏ। ਉਨ੍ਹਾਂ ਨੇ ਉਪ ਪ੍ਰਧਾਨ ਮੰਤਰੀ ਨੂੰ ਸਿੱਖ ਧਰਮ ਦੀ ਮੂਲ ਫ਼ਿਲਾਸਫ਼ੀ, ਦਸਤਾਰ ਦੀ ਆਤਮਕ ਤੇ ਆਦਰਸ਼ਕ ਮਹੱਤਤਾ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਸਿੱਖਾਂ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਵਿੱਚ ਸਿੱਖ ਸੈਨਿਕਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਤੇ ਯੂਰਪ ਦੀ ਆਜ਼ਾਦੀ ਵਿੱਚ ਸਿੱਖ ਭਾਈਚਾਰੇ ਦੇ ਯੋਗਦਾਨ ਬਾਰੇ ਵੀ ਦੱਸਿਆ ਗਿਆ।
ਆਗੂਆਂ ਵੱਲੋਂ ਉਪ ਪ੍ਰਧਾਨ ਮੰਤਰੀ ਹਿਲਡ ਕ੍ਰੇਵਿਟਸ ਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਤਸਵੀਰ ਅਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਸਿੱਖ ਭਾਈਚਾਰੇ ਵੱਲੋਂ ਰੱਖੀਆਂ ਗਈਆਂ ਚਿੰਤਾਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿਵਾਇਆ ਕਿ ਉਹ ਆਪਣੇ ਕੈਬਨਿਟ ਮੰਤਰੀਆਂ ਨਾਲ ਮਿਲਕੇ ਇਸ ਸੰਬੰਧੀ ਮਸਲਿਆਂ ਦੇ ਉਚਿਤ ਹੱਲ ਲਈ ਕਦਮ ਚੁੱਕਣਗੇ ।


author

Hardeep Kumar

Content Editor

Related News