ਟਰੰਪ ਪ੍ਰਸ਼ਾਸਨ ਨੂੰ ਵੱਡਾ ਝਟਕਾ! ਈਰਾਨ ਜੰਗ 'ਤੇ ਮਤਭੇਦਾਂ ਕਾਰਨ ਵੱਡਾ ਅਧਿਕਾਰੀ ਦੇ ਗਿਆ ਅਸਤੀਫ਼ਾ
Tuesday, Mar 17, 2026 - 08:13 PM (IST)
ਵਾਸ਼ਿੰਗਟਨ/ਨਿਊਯਾਰਕ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਨੂੰ ਉਸ ਸਮੇਂ ਇੱਕ ਵੱਡਾ ਸਿਆਸੀ ਝਟਕਾ ਲੱਗਾ ਜਦੋਂ ਨੈਸ਼ਨਲ ਕਾਊਂਟਰ ਟੈਰੋਰਿਜ਼ਮ ਸੈਂਟਰ (NCTC) ਦੇ ਡਾਇਰੈਕਟਰ ਜੋਸਫ਼ ਕੈਂਟ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਮਿਲੀ ਜਾਣਕਾਰੀ ਅਨੁਸਾਰ, ਕੈਂਟ ਦਾ ਇਹ ਫੈਸਲਾ ਈਰਾਨ ਨਾਲ ਜਾਰੀ ਜੰਗ ਦੇ ਸਬੰਧ ਵਿੱਚ ਪ੍ਰਸ਼ਾਸਨ ਦੇ ਅੰਦਰ ਪੈਦਾ ਹੋਏ ਡੂੰਘੇ ਰਣਨੀਤਕ ਮਤਭੇਦਾਂ ਦਾ ਨਤੀਜਾ ਹੈ।
ਸੂਤਰਾਂ ਅਨੁਸਾਰ, ਜੋਅ ਕੈਂਟ ਟਰੰਪ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਸਨ ਅਤੇ ਅੱਤਵਾਦ ਵਿਰੋਧੀ ਮੁਹਿੰਮਾਂ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਸੀ। ਪਰ ਪਿਛਲੇ ਕੁਝ ਸਮੇਂ ਤੋਂ ਈਰਾਨ ਵਿਰੁੱਧ ਅਪਣਾਈ ਜਾ ਰਹੀ ਫੌਜੀ ਰਣਨੀਤੀ ਅਤੇ ਜੰਗ ਦੇ ਤਰੀਕਿਆਂ ਨੂੰ ਲੈ ਕੇ ਉਨ੍ਹਾਂ ਦੀ ਸਰਕਾਰ ਨਾਲ ਖਿੱਚੋਤਾਣ ਚੱਲ ਰਹੀ ਸੀ। ਇਨ੍ਹਾਂ ਰਣਨੀਤਕ ਮਤਭੇਦਾਂ ਕਾਰਨ ਉਨ੍ਹਾਂ ਨੇ ਅਹੁਦਾ ਛੱਡਣਾ ਹੀ ਬਿਹਤਰ ਸਮਝਿਆ।
Joseph Kent, Director of the National Counterterrorism Centre, has resigned over the US-Israel war in Iran
— ANI (@ANI) March 17, 2026
"I cannot in good conscience support the ongoing war in Iran. Iran posed no imminent threat to our nation, and it is clear that we started this war due to pressure from… pic.twitter.com/fVSwmjTetl
ਜੋਅ ਕੈਂਟ ਦਾ ਅਸਤੀਫ਼ਾ ਅਜਿਹੇ ਸਮੇਂ ਆਇਆ ਹੈ ਜਦੋਂ ਪੱਛਮੀ ਏਸ਼ੀਆ ਵਿੱਚ ਹਾਲਾਤ ਬੇਹੱਦ ਤਣਾਅਪੂਰਨ ਹਨ ਅਤੇ ਅਮਰੀਕਾ ਈਰਾਨ ਵਿਰੁੱਧ ਕਈ ਮੋਰਚਿਆਂ 'ਤੇ ਸਰਗਰਮ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇੱਕ ਪ੍ਰਮੁੱਖ ਅੱਤਵਾਦ ਵਿਰੋਧੀ ਕੇਂਦਰ ਦੇ ਮੁਖੀ ਦਾ ਅਹੁਦਾ ਛੱਡਣਾ ਟਰੰਪ ਸਰਕਾਰ ਦੀ ਯੁੱਧ ਨੀਤੀ 'ਤੇ ਸਵਾਲ ਖੜ੍ਹੇ ਕਰਦਾ ਹੈ ਅਤੇ ਇਸ ਨਾਲ ਆਉਣ ਵਾਲੇ ਦਿਨਾਂ ਵਿੱਚ ਅਮਰੀਕੀ ਰਣਨੀਤੀ 'ਤੇ ਅਸਰ ਪੈ ਸਕਦਾ ਹੈ।
