ਇਹ ਰੋਬੋਟ ਨਹੀਂ, ਬਿੱਲੀ ਹੀ ਹੈ

01/26/2020 9:46:20 AM

ਸਾਈਬੇਰੀਆ— ਬਹੁਤ ਸਾਰੇ ਲੋਕ ਭਾਵੇਂ ਹੀ ਬਿੱਲੀ ਨੂੰ ਅਪਸ਼ਗਨ ਮੰਨਦੇ ਹੋਣ ਪਰ ਅਜਿਹੇ ਬਹੁਤ ਸਾਰੇ ਲੋਕ ਹਨ, ਜੋ ਪਸ਼ੂਆਂ ਨਾਲ ਪਿਆਰ ਕਰਦੇ ਹਨ। ਵਿਦੇਸ਼ਾਂ ‘ਚ ਤਾਂ ਬਿੱਲੀ ਪਾਲਣ ਦਾ ਬਹੁਤ ਰਿਵਾਜ ਹੈ ਪਰ ਸਾਈਬੇਰੀਆ ‘ਚ ਡਾਇਮਕਾ ਨਾਂ ਦੀ ਇਕ ਅਜਿਹੀ ਪਾਲਤੂ ਬਿੱਲੀ ਹੈ, ਜਿਸ ਦੀ ਕਹਾਣੀ ਸੁਣ ਕੇ ਤੁਹਾਨੂੰ ਪਸ਼ੂ ਪ੍ਰੇਮੀਆਂ ਬਾਰੇ ਪਤਾ ਲੱਗੇਗਾ। ਇਹ ਬਿੱਲੀ ਆਪਣੇ ਪੈਰ ਗੁਆ ਚੁੱਕੀ ਸੀ ਪਰ ਮਨੁੱਖਾਂ ਦੀ ਪਹਿਲ ਨਾਲ ਉਸ ਦੀ ਜ਼ਿੰਦਗੀ ਬਦਲ ਗਈ। ਬਿੱਲੀ ਦੇ ਚਾਰੇ ਪੈਰਾਂ ਨੇ ਠੰਡ ਕਾਰਣ ਕੰਮ ਕਰਨਾ ਬੰਦ ਕਰ ਦਿੱਤਾ ਸੀ। ਅਜਿਹੇ ‘ਚ ਬਿਨਾਂ ਪੈਰਾਂ ਦੇ ਉਸ ਦਾ ਤੁਰਨਾ-ਫਿਰਨਾ ਮੁਸ਼ਕਿਲ ਹੋ ਗਿਆ। 

2018 ‘ਚ ਜਦੋਂ ਸਾਈਬੇਰੀਆ ‘ਚ ਪੈਣ ਵਾਲੀ ਖਤਰਨਾਕ ਠੰਡੀ ਰਾਤ ‘ਚ ਡਾਇਮਕਾ ਘਰੋਂ ਬਾਹਰ ਰਹਿ ਗਈ ਤਾਂ ਬਰਫ ‘ਚ ਦੱਬਣ ਕਾਰਣ ਉਸ ਦੇ ਬਹੁਤ ਸਾਰੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਮਾਲਕ ਨੇ ਤਾਂ ਉਸ ਨੂੰ ਮਰਿਆ ਹੋਇਆ ਮੰਨ ਲਿਆ ਸੀ ਪਰ ਡਾਕਟਰ ਕੋਲ ਲੈ ਕੇ ਗਏ ਤਾਂ ਉਨ੍ਹਾਂ ਨੇ ਨਾ ਸਿਰਫ ਉਸ ਦੀ ਜਾਨ ਬਚਾਈ ਸਗੋਂ ਉਸ ਨੂੰ ਅਜਿਹੇ ਪੈਰ ਵੀ ਦਿੱਤੇ, ਜਿਸ ਦੇ ਬਾਅਦ ਉਹ ਫਿਰ ਤੋਂ ਤੁਰਨ-ਫਿਰਨ ਲੱਗ ਪਈ। ਹਾਲਾਂਕਿ ਉਸ ਦੇ ਕੰਨ ਅਤੇ ਪੂਛ ਨੂੰ ਹਟਾਉਣਾ ਪਿਆ ਕਿਉਂਕਿ ਜ਼ਿਆਦਾ ਠੰਡ ਕਾਰਣ ਉਨ੍ਹਾਂ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਸੀ। ਇਸ ਬਿੱਲੀ ਨੂੰ ਰੋਬੋਟਿਕ ਪੈਰ ਮਿਲੇ ਹਨ, ਇਸ ਲਈ ਇਸ ਨੂੰ ਹੁਣ ਰੋਬੋ-ਬਿੱਲੀ ਕਿਹਾ ਜਾਣ ਲੱਗਾ ਹੈ। ਡਾਇਮਕਾ ਨੂੰ ਪ੍ਰੋਸਥੈਟਿਕ ਪੰਜ 3-ਡੀ ਪ੍ਰਿੰਟੇਡ ਟਾਈਟੇਨੀਅਮ ਨਾਲ ਨਵੀਂ ਜ਼ਿੰਦਗੀ ਮਿਲੀ ਹੈ। ਇਸ ਰੂਸੀ ਵੈਟਰਨਰੀ ਡਾਕਟਰ ਨੇ ਬਿੱਲੀ ਨੂੰ ਨਾ ਸਿਰਫ ਜੀਵਨਦਾਨ ਦਿੱਤਾ ਸਗੋਂ ਉਸ ਦੇ ਪੈਰਾਂ ਦੇ ਬਦਲੇ ਆਰਟੀਫੀਸ਼ੀਅਲ ਪੈਰ ਵੀ ਲਾਏ। ਹਾਲਾਂਕਿ ਇਸ ਵਿਚ ਮਾਲਕ ਨੂੰ ਕੁਝ ਲੋਕਾਂ ਤੋਂ ਮਦਦ ਵੀ ਲੈਣੀ ਪਈ।


Related News