ਅਮਰੀਕਾ ਬੰਦ : ''ਫੂਡ ਬੈਂਕ'' ਤੋਂ ਭੋਜਨ ਲੈਣ ਲਈ ਮਜਬੂਰ ਹੋਏ ਸੰਘੀ ਕਰਮਚਾਰੀ

01/23/2019 3:40:29 PM

ਨਿਊਯਾਰਕ(ਭਾਸ਼ਾ)— ਅਮਰੀਕਾ 'ਚ ਸਰਕਾਰੀ ਕੰਮਕਾਜ ਕੁਝ ਸਮੇਂ ਲਈ ਬੰਦ ਹੋਣ ਕਾਰਨ ਹੁਣ ਸੰਘੀ ਕਰਮਚਾਰੀ ਆਪਣਾ ਪੇਟ ਭਰਨ ਲਈ ਫੂਡ ਬੈਂਕਾਂ ਦਾ ਸਹਾਰਾ ਲੈਣ ਨੂੰ ਮਜਬੂਰ ਹੋ ਗਏ ਹਨ। ਫੂਡ ਬੈਂਕਾਂ ਦੇ ਬਾਹਰ ਕਤਾਰਾਂ 'ਚ ਖੜ੍ਹੇ ਲੋਕਾਂ 'ਚ ਬਾਰਡਰ ਫੀਸ, ਟੈਕਸ ਅਤੇ ਐਮਰਜੈਂਸੀ ਪ੍ਰਬੰਧਾਂ ਸਮੇਤ ਕਈ ਵਿਭਾਗਾਂ ਦੇ 22 ਦਸੰਬਰ ਤੋਂ ਬੇਰੋਜ਼ਗਾਰ ਅਧਿਕਾਰੀ ਸ਼ਾਮਲ ਹਨ।

PunjabKesari

ਇਸ ਦੇ ਇਲਾਵਾ ਆਵਾਜਾਈ ਵਰਗੀਆਂ ਕਈ ਜ਼ਰੂਰੀ ਸੇਵਾਵਾਂ ਦੇ ਕਰਮਚਾਰੀਆਂ ਨੂੰ ਵੀ ਬਿਨਾਂ ਸੈਲਰੀ ਦੇ ਕੰਮ ਕਰਨਾ ਪੈ ਰਿਹਾ ਹੈ ਜੋ ਦੁਪਹਿਰ ਨੂੰ ਖਾਣੇ ਦੌਰਾਨ ਮਿਲਣ ਵਾਲੀ ਛੁੱਟੀ 'ਚ ਫੂਡ ਬੈਂਕਾਂ 'ਚ ਜਾ ਕੇ ਖਾਣ ਲਈ ਭੋਜਨ ਇਕੱਠਾ ਕਰ ਰਹੇ ਹਨ। ਜ਼ਰੂਰਤਮੰਦ ਲੋਕ ਪਹਿਲਾਂ ਆਪਣੀ ਰਜਿਸਟ੍ਰੇਸ਼ਨ ਕਰਵਾਉਂਦੇ ਹਨ ਅਤੇ ਉਸ ਦੇ ਬਾਅਦ ਪਲਾਸਟਿਕ ਦੇ ਲਿਫਾਫਿਆਂ 'ਚ ਡੱਬਾ ਬੰਦ ਸਮਾਨ, ਆਲੂ, ਚਿਕਨ, ਅੰਗੂਰ ਅਤੇ ਹੋਰ ਸਮਾਨ ਭਰਦੇ ਹਨ।

PunjabKesari
ਗ੍ਰਹਿ ਸੁਰੱਖਿਆ ਵਿਭਾਗ 'ਚ ਕਰਮਚਾਰੀ ਐਂਟੋਇਨੇਟੇ ਪੀਕ ਵਿਲੀਅਮਜ਼ ਨੇ ਕਿਹਾ,''ਸੱਚ ਕਹਾਂ ਤਾਂ ਮੈਂ ਇੱਥੋਂ ਕੁਝ ਸਮਾਨ ਲੈਣ ਲਈ ਆਇਆ ਹਾਂ।'' ਟੈਕਸ ਵਿਭਾਗ 'ਚ ਕੰਮ ਕਰਨ ਵਾਲੀ ਚੈਂਟੀ ਜਾਨਸਨ ਆਪਣੀ ਧੀ ਅਤੇ ਮਾਂ ਦੀ ਦੇਖ-ਭਾਲ ਕਰਦੀ ਹੈ। ਉਸ ਨੇ ਕਿਹਾ ਕਿ ਸ਼ਟ ਡਾਊਨ ਹੋਣ ਦੇ ਬਾਅਦ ਤੋਂ ਉਨ੍ਹਾਂ ਦਾ ਪਰਿਵਾਰ ਕੋਈ ਵੀ ਸਿਹਤਮੰਦ ਭੋਜਨ ਨਹੀਂ ਖਾ ਸਕਿਆ ਅਤੇ ਨਾ ਹੀ ਠੀਕ ਤਰ੍ਹਾਂ ਸੌਂ ਸਕਿਆ ਹੈ।


Related News