ਬਦ ਤੋਂ ਬਦਤਰ ਹੋਏ ਅਮਰੀਕਾ ਦੇ ਹਾਲਾਤ ! ਖਾਣ-ਪੀਣ ਦੀਆਂ ਚੀਜ਼ਾਂ ਲਈ ਲੱਗੀਆਂ ਲੰਬੀਆਂ-ਲੰਬੀਆਂ ਲਾਈਨਾਂ
Monday, Nov 03, 2025 - 09:52 AM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਵਿਚ ਸਰਕਾਰੀ ‘ਸ਼ਟਡਾਊਨ’ ਕਾਰਨ ਫੈਡਰਲ ਸਰਕਾਰ ਨੇ ‘ਸਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ’ (ਐੱਸ.ਐੱਨ.ਏ.ਪੀ.) ’ਤੇ ਰੋਕ ਲਾ ਦਿੱਤੀ ਹੈ, ਜਿਸ ਕਾਰਨ ਭੋਜਨ ਵੰਡ ਕੇਂਦਰਾਂ ਅਤੇ ਸਟੋਰਾਂ ’ਤੇ ਮੁਫ਼ਤ ਭੋਜਨ ਅਤੇ ਕਰਿਆਨੇ ਦਾ ਸਾਮਾਨ ਲੈਣ ਲਈ ਲੋਕਾਂ ਦੀਆਂ ਲੰਬੀਆਂ ਕਤਾਰਾਂ ਦੇਖੀਆਂ ਗਈਆਂ।
ਨਿਊਯਾਰਕ ਦੇ ਬ੍ਰੌਂਕਸ ਇਲਾਕੇ ‘ਵਰਲਡ ਆਫ਼ ਲਾਈਫ਼ ਕ੍ਰਿਸ਼ਚੀਅਨ ਫੈਲੋਸ਼ਿਪ ਇੰਟਰਨੈਸ਼ਨਲ ਪੈਂਟਰੀ’ ਵਿਚ ਆਮ ਨਾਲੋਂ ਲੱਗਭਗ 200 ਲੋਕ ਵੱਧ ਪੁੱਜੇ। ਕੁਝ ਲੋਕ ਸਵੇਰੇ 4 ਵਜੇ ਫਲ, ਸਬਜ਼ੀਆਂ, ਬ੍ਰੈੱਡ, ਦੁੱਧ, ਜੂਸ, ਸੈਂਡਵਿਚ ਅਤੇ ਹੋਰ ਚੀਜ਼ਾਂ ਲੈਣ ਲਈ ਪੁੱਜੇ। ਇਸ ਪੈਂਟਰੀ ਵਿਚੋਂ ਇਕ ਸਮਾਜ ਸੇਵਿਕਾ ਮੈਰੀ ਮਾਰਟਿਨ ਵੀ ਭੋਜਨ ਸਹਾਇਤਾ ਲੈਂਦੀ ਹੈ।
ਖੇਤੀਬਾੜੀ ਵਿਭਾਗ ਨੇ ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲੇ ਭੋਜਨ ਪ੍ਰੋਗਰਾਮ ਤਹਿਤ ਭੁਗਤਾਨ ਨੂੰ ਰੋਕਣ ਦੀ ਯੋਜਨਾ ਬਣਾਈ ਸੀ। ਹਾਲਾਂਕਿ, ਬਾਅਦ ਵਿਚ 2 ਫੈਡਰਲ ਜੱਜਾਂ ਨੇ ਪ੍ਰਸ਼ਾਸਨ ਨੂੰ ਭੁਗਤਾਨ ਜਾਰੀ ਰੱਖਣ ਦਾ ਹੁਕਮ ਦਿੱਤਾ। ਇਹ ਸਪੱਸ਼ਟ ਨਹੀਂ ਸੀ ਕਿ ਫੈਸਲੇ ਤੋਂ ਬਾਅਦ ਲਾਭਪਾਤਰੀਆਂ ਦੇ ਡੈਬਿਟ ਕਾਰਡਾਂ ਵਿਚ ਪੈਸੇ ਕਦੋਂ ਜਮ੍ਹਾਂ ਕੀਤੇ ਜਾਣਗੇ, ਜਿਸ ਕਾਰਨ ਬਹੁਤ ਸਾਰੇ ਲਾਭਪਾਤਰੀਆਂ ਵਿਚ ਡਰ ਅਤੇ ਉਲਝਣ ਪੈਦਾ ਹੋ ਗਈ। ਐੱਸ.ਐੱਨ.ਏ.ਪੀ. ਲੱਗਭਗ 42 ਕਰੋੜ ਲੋਕਾਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਦਾ ਹੈ।
