ਆਸਟ੍ਰੇਲੀਆ ’ਚ ਸਫ਼ਾਈ ਮੁਲਾਜ਼ਮਾਂ ਦੀ ਭਾਰੀ ਕਮੀ, ਸਾਲਾਨਾ 1 ਕਰੋੜ ਰੁਪਏ ਤਨਖ਼ਾਹ ਦੇਣ ਨੂੰ ਤਿਆਰ ਹੈ ਸਰਕਾਰ
Thursday, Jul 21, 2022 - 09:53 AM (IST)
ਜਲੰਧਰ (ਇੰਟਰਨੈਸ਼ਨਲ ਡੈਸਕ)- ਆਸਟ੍ਰੇਲੀਆ ਵਿਚ ਸਫ਼ਾਈ ਮੁਲਾਜ਼ਮਾਂ ਦੀ ਭਾਰੀ ਕਮੀ ਪੈ ਗਈ ਹੈ। ਸਰਕਾਰ ਸਫ਼ਾਈ ਮੁਲਾਜ਼ਮਾਂ ਨੂੰ ਸਾਲਾਨਾ ਇਕ ਕਰੋੜ ਦੇਣ ਨੂੰ ਤਿਆਰ ਹੈ। ਇਸ ਦੇ ਬਾਵਜੂਦ ਉਥੇ ਸਫ਼ਾਈ ਮੁਲਾਜ਼ਮ ਨਹੀਂ ਮਿਲ ਰਹੇ ਹਨ। ਆਸਟ੍ਰੇਲੀਆ ਵਿਚ ਸਫ਼ਾਈ ਮੁਲਾਜ਼ਮਾਂ ਨੂੰ ਘੰਟੇ ਦੇ ਹਿਸਾਬ ਨਾਲ ਤਨਖ਼ਾਹ ਦਿੱਤੀ ਜਾਂਦੀ ਹੈ। ਜੇਕਰ ਕੋਈ ਸਫ਼ਾਈ ਮੁਲਾਜ਼ਮ ਬਿਨਾਂ ਤਜ਼ਰਬੇ ਦੇ ਕੰਪਨੀ ਜੁਆਇੰਨ ਕਰਦਾ ਹੈ ਤਾਂ ਉਸਨੂੰ ਹਫ਼ਤੇ ਵਿਚ 5 ਦਿਨ ਅਤੇ 8 ਘੰਟੇ ਕੰਮ ਕਰਨ ’ਤੇ ਸਾਲਾਨਾ 72 ਲੱਖ ਰੁਪਏ ਤਨਖ਼ਾਹ ਦੇ ਤੌਰ ’ਤੇ ਦਿੱਤੇ ਜਾਣਗੇ। ਤਜ਼ਰਬੇ ਦੇ ਆਧਾਰ ’ਤੇ ਤਨਖ਼ਾਹ ਵਧਦੀ ਰਹੇਗੀ। ਕਲੀਨਰਸ ਦੀ ਗੱਲ ਕਰੀਏ ਤਾਂ ਸਾਲਾਨਾ ਇਕ ਕਰੋੜ ਤਨਖ਼ਾਹ ਹੈ ਭਾਵ ਮਹੀਨੇ ਦੇ 8 ਲੱਖ ਤੋਂ ਜ਼ਿਆਦਾ ਰੁਪਏ ਹੈ।
ਇਹ ਵੀ ਪੜ੍ਹੋ: ਸਪੇਨ 'ਚ ਅੱਤ ਦੀ ਗ਼ਰਮੀ ਨੇ ਹਾਲੋਂ ਬੇਹਾਲ ਕੀਤੇ ਲੋਕ, ਲੂ ਲੱਗਣ ਕਾਰਨ 500 ਤੋਂ ਵਧੇਰੇ ਮੌਤਾਂ
ਇਕ ਘੰਟੇ ਦੇ ਦੇਣੇ ਪੈ ਰਹੇ ਹਨ 4300 ਰੁਪਏ
ਇਕ ਰਿਪੋਰਟ ਮੁਤਾਬਕ ਸਿਡਨੀ ਦੀ ਇਕ ਕਲੀਨਿੰਗ ਕੰਪਨੀ ਐਬਸੋਲਿਊਟ ਡੋਮੇਸਟਿਕ ਦੇ ਮੈਨੇਜਿੰਗ ਡਾਇਰੈਕਟਰ ਨੇ ਦੱਸਿਆ ਕਿ ਮੁਲਾਜ਼ਮਾਂ ਨੂੰ ਤਨਖ਼ਾਹ ਵਧਾ ਕੇ ਦੇਣੀ ਪੈ ਰਹੀ ਹੈ। ਸਫ਼ਾਈ ਕਰਨ ਵਾਲੇ ਮੁਲਾਜ਼ਮਾਂ ਦੀ ਬਹੁਤ ਕਮੀ ਹੈ, ਜਿਸ ਕਾਰਨ ਲੋਕ ਮਿਲ ਨਹੀਂ ਰਹੇ ਹਨ। ਅਜਿਹੇ ਵਿਚ ਉਨ੍ਹਾਂ ਨੂੰ ਪ੍ਰਤੀ ਘੰਟੇ ਦੇ 4300 ਤੱਕ ਦੇਣੇ ਪੈਂਦੇ ਹਨ। ਸਫ਼ਾਈ ਮੁਲਾਜ਼ਮਾਂ ਦੇ ਨਾ ਮਿਲਣ ’ਤੇ ਕਈ ਕੰਪਨੀਆਂ ਨੂੰ ਮੁਸ਼ਕਲਾਂ ’ਚੋਂ ਲੰਘਣਾ ਪੈ ਰਿਹਾ ਹੈ। ਅਜਿਹੇ ਵਿਚ ਕੰਪਨੀਆਂ ਨੇ ਤਨਖ਼ਾਹ ਵਧਾਉਣ ਦਾ ਐਲਾਨ ਕੀਤਾ ਹੈ। ਮਾਲੂਮ ਹੋਵੇ ਕਿ ਪ੍ਰਤੀ ਘੰਟਾ 3100 ਤੋਂ 4300 ਰੁਪਏ ਤੱਕ ਤਨਖ਼ਾਹ ਦਾ ਐਲਾਨ ਕੀਤਾ ਹੈ। ਅਜਿਹੇ ਵਿਚ ਜੇਕਰ ਦੇਖਿਆ ਜਾਵੇ ਤਾਂ ਇਕ ਸਫ਼ਾਈ ਮੁਲਾਜ਼ਮ ਸਾਲਾਨਾ ਇਕ ਕਰੋੜ ਤੱਕ ਦੇ ਲਗਭਗ ਤੱਕ ਕਮਾ ਸਕਦਾ ਹੈ। ਇਸ ਤੋਂ ਇਲਾਵਾ ਖਿੜਕੀ ਅਤੇ ਗਟਰ ਸਾਫ਼ ਕਰਨ ਵਾਲੀ ਕੰਪਨੀ ਕਟਰ ਬੁਆਇਜ਼ ਆਪਣੇ ਮੁਲਾਜ਼ਮਾਂ ਨੂੰ ਸਾਲਾਨਾ 80 ਲੱਖ ਰੁਪਏ ਤੱਕ ਦੇਣ ਲਈ ਰਾਜ਼ੀ ਹੈ।
ਇਹ ਵੀ ਪੜ੍ਹੋ: ਔਰਤਾਂ ਦੀ ਜੇਲ੍ਹ ’ਚ ਬੰਦ ਸੀ ਟਰਾਂਸਜੈਂਡਰ ਕੈਦੀ, 2 ਸਾਥਣਾਂ ਨੂੰ ਕਰ ਦਿੱਤਾ ਪ੍ਰੈਗਨੈਂਟ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।