ਭਵਿੱਖ 'ਚ ਹਵਾ 'ਚ ਉੱਡੇਗਾ ਸ਼ਾਪਿੰਗ ਮਾਲ, ਹੋਟਲ ਅਤੇ ਸਵੀਮਿੰਗ ਪੂਲ! ਦੇਖੋ ਵਾਇਰਲ ਵੀਡੀਓ
Monday, Jun 27, 2022 - 02:47 PM (IST)
ਇੰਟਰਨੈਸ਼ਨਲ ਡੈਸਕ (ਬਿਊਰੋ) ਤੁਸੀਂ ਅਕਸਰ ਆਸਮਾਨ ਵਿਚ ਹਵਾਈ ਜਹਾਜ਼ ਨੂੰ ਉੱਡਦੇ ਹੋਏ ਦੇਖਿਆ ਹੋਵੇਗਾ ਪਰ ਕੀ ਤੁਸੀਂ ਕਦੇ 'ਫਲਾਈਂਗ ਹੋਟਲ' ਭਾਵ 'ਉੱਡਦਾ ਹੋਟਲ' ਦੇਖਿਆ ਹੈ। ਜਾਹਰ ਤੌਰ 'ਤੇ ਤੁਹਾਡਾ ਜਵਾਬ ਨਹੀਂ ਹੋਵੇਗਾ। ਹੁਣ ਜਿਸ ਹਿਸਾਬ ਨਾਲ ਵਿਗਿਆਨ ਤਰੱਕੀ ਕਰ ਰਿਹਾ ਹੈ ਹੁਣ ਉਹ ਸਮਾਂ ਜ਼ਿਆਦਾ ਦੂਰ ਨਹੀਂ ਜਦੋਂ ਅਸੀਂ 'ਉੱਡਣ ਵਾਲਾ ਹੋਟਲ' ਵੀ ਦੇਖ ਸਕਾਂਗੇ। ਇਕ ਵੀਡੀਓ ਵਿਚ ਇਸ ਦੀ ਛੋਟੀ ਜਿਹੀ ਝਲਕ ਦਿਖਾਈ ਗਈ ਹੈ।ਅਸਲ ਵਿਚ ਹਾਸ਼ੇਮ ਅਲ-ਘੈਲੀ ਨਾਮ ਦੇ ਯੂ-ਟਿਊਬ ਚੈਨਲ ਨੇ ਉੱਡਣ ਵਾਲੇ ਹੋਟਲ ਦਾ ਕੰਸੈਪਟ ਵੀਡੀਓ ਜਾਰੀ ਕਰ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਵੀਡੀਓ ਮੁਤਾਬਕ ਉਹ ਸਮਾਂ ਵੀ ਆਵੇਗਾ ਜਦੋਂ Nuclear-Powered Sky Hotel ਵਿਚ ਲੋਕ ਮੌਜ਼-ਮਸਤੀ ਕਰ ਸਕਣਗੇ।
ਲਗਜ਼ਰੀ ਸਹੂਲਤਾਂ ਨਾਲ ਲੈਸ ਹੋਵੇਗਾ ਹੋਟਲ
ਕੰਸੈਪਟ ਵੀਡੀਓ ਮੁਤਾਬਕ ਉੱਡਣ ਵਾਲਾ ਹੋਟਲ ਇਕ ਤਰ੍ਹਾਂ ਦਾ ਹਵਾਈ ਜਹਾਜ਼ ਹੋਵੇਗਾ, ਜੋ ਕਦੇ ਜ਼ਮੀਨ 'ਤੇ ਲੈਂਡ ਨਹੀਂ ਕਰੇਗਾ। ਇਸ ਵਿਚ 5 ਹਜ਼ਾਰ ਯਾਤਰੀਆਂ ਦੇ ਬੈਠਣ ਦੀ ਵਿਵਸਥਾ ਹੋਵੇਗੀ। ਉੱਡਣ ਵਾਲਾ ਹੋਟਲ ਲਗਜ਼ਰੀ ਸਹੂਲਤਾਂ ਨਾਲ ਲੈਸ ਹੋਵੇਗਾ। ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਕਿਵੇਂ ਇਸ ਉੱਡਣ ਵਾਲੇ ਹੋਟਲ ਵਿਚ ਰੈਸਟੋਰੈਂਟ, ਇਕ ਵੱਡਾ ਸ਼ਾਪਿੰਗ ਮਾਲ, ਜਿਮ, ਥੀਏਟਰ ਅਤੇ ਇੱਥੋਂ ਤੱਕ ਕਿ ਇਕ ਸਵੀਮਿੰਗ ਪੂਲ ਵੀ ਹੋਵੇਗਾ। ਵੀਡੀਓ ਵਿਚ ਇਹ ਵੀ ਦਿਖਾਇਆ ਗਿਆ ਹੈ ਕਿ ਇਹ ਫਲਾਈਂਗ ਹੋਟਲ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਚੱਲਣ ਵਾਲਾ ਸਕਾਈ ਕਰੂਜ਼ ਹੋਵੇਗਾ, ਜਿਸ ਵਿਚ 20 ਇੰਜਣ ਹੋਣਗੇ। ਸਾਰੇ ਇੰਜਣ ਪਰਮਾਣੂ ਫਿਊਜ਼ਨ ਦੀ ਮਦਦ ਨਾਲ ਸੰਚਾਲਿਤ ਹੋਣਗੇ।
ਜਹਾਜ਼ ਨੂੰ ਕੁਝ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੋਵੇਗਾ ਕਿ ਇਹ ਕਦੇ ਜ਼ਮੀਨ 'ਤੇ ਲੈਂਡ ਨਹੀਂ ਕਰੇਗਾ। ਆਮ ਏਅਰਲਾਈਨ ਕੰਪਨੀਆਂ ਦੇ ਹਵਾਈ ਜਹਾਜ਼ ਯਾਤਰੀਆਂ ਨੂੰ ਇਸ ਫਲਾਈਂਗ ਹੋਟਲ ਤੱਕ ਲਿਜਾਣਗੇ ਅਤੇ ਹਵਾ ਵਿਚ ਹੀ ਇਸ ਵਿਚ ਦਾਖਲ ਹੋਣਗੇ। ਇਸ ਜਹਾਜ਼ ਦੇ ਰੱਖ-ਰਖਾਅ ਦਾ ਕੰਮ ਵੀ ਹਵਾ ਵਿਚ ਹੀ ਹੋਵੇਗਾ। ਯੂਟਿਊਬਰ ਦਾ ਦਾਅਵਾ ਹੈ ਕਿ ਪਰਮਾਣੂ ਊਰਜਾ ਨਾਲ ਚੱਲਣ ਵਾਲਾ ਇਹ 'ਸਕਾਈ ਕਰੂਜ਼' ਭਵਿੱਖ ਹੋ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਖੁਸ਼ਖ਼ਬਰੀ : ਕੈਨੇਡਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਰਕ ਪਰਮਿਟ ਸਬੰਧੀ ਲਿਆ ਅਹਿਮ ਫ਼ੈਸਲਾ
'ਡੇਲੀ ਸਟਾਰ' ਦੀ ਰਿਪੋਰਟ ਮੁਤਾਬਕ ਭਾਵੇਂ ਇਹ ਪ੍ਰਾਜੈਕਟ ਕਾਫੀ ਵੱਡਾ ਅਤੇ ਅਨੋਖਾ ਹੈ ਪਰ ਕੁਝ ਲੋਕ ਇਸ ਦੀ ਆਲੋਚਨਾ ਵੀ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਉੱਡਣ ਵਾਲਾ ਹੋਟਲ ਪਰਮਾਣੂ ਊਰਜਾ ਨਾਲ ਚੱਲੇਗਾ। ਅਜਿਹੇ ਵਿਚ ਜੇਕਰ ਕਦੇ ਇਹ ਕਰੈਸ਼ ਹੋਇਆ ਤਾਂ ਵੱਡੀ ਤਬਾਹੀ ਹੋ ਸਕਦੀ ਹੈ। ਪੂਰੇ ਦਾ ਪੂਰਾ ਸ਼ਹਿਰ ਬਰਬਾਦ ਹੋ ਸਕਦਾ ਹੈ। ਉੱਥੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਅਜਿਹਾ ਕੁਝ ਤਿਆਰ ਹੋਵੇਗਾ ਇਸ ਵਿਚ ਸਫਰ ਕਰਨਾ ਬਹੁਤ ਮਹਿੰਗਾ ਹੋਵੇਗਾ।