ਅਮਰੀਕੀ ਜਲ ਸੈਨਾ ਦੇ ਅੱਡੇ ''ਤੇ ਗੋਲੀਬਾਰੀ, ਐੱਫ. ਬੀ. ਆਈ. ਨੇ ਦੱਸਿਆ ਅੱਤਵਾਦੀ ਘਟਨਾ

05/22/2020 10:39:27 AM

ਵਾਸ਼ਿੰਗਟਨ- ਕੋਰੋਨਾ ਵਾਇਰਸ ਦੇ ਕਹਿਰ ਨਾਲ ਜੂਝ ਰਹੇ ਅਮਰੀਕਾ ਦੇ ਟੈਕਸਾਸ ਵਿਚ ਵੀਰਵਾਰ ਨੂੰ ਹਥਿਆਰਬੰਦ ਬਦਮਾਸ਼ਾਂ ਨੇ ਜਲ ਸੈਨਾ 'ਤੇ ਗੋਲੀਬਾਰੀ ਕੀਤੀ। ਟੈਕਸਾਸ ਦੇ ਕਾਰਪਸ ਕ੍ਰਿਸਚੀ ਸਥਿਤ ਜਲ ਸੈਨਾ ਏਅਰ ਸਟੇਸ਼ਨ 'ਤੇ ਗੋਲੀਬਾਰੀ ਦੀ ਇਸ ਘਟਨਾ ਵਿਚ ਇਕ ਕਰਮਚਾਰੀ ਜ਼ਖਮੀ ਹੋ ਗਿਆ। ਅਮਰੀਕੀ ਜਾਂਚ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਗੋਲੀਬਾਰੀ ਦੀ ਇਸ ਘਟਨਾ ਨੂੰ ਅੱਤਵਾਦੀ ਵਾਰਦਾਤ ਦੱਸਿਆ ਹੈ।
 
ਸਮਾਚਾਰ ਏਜੰਸੀ ਰਾਇਟਰਜ਼ ਮੁਤਾਬਕ ਐੱਫ. ਬੀ. ਆਈ. ਏਜੰਟ ਲੀ ਗ੍ਰੀਵਸ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿਚ ਇਹ ਅੱਤਵਾਦੀ ਵਾਰਦਾਤ ਲੱਗ ਰਹੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਸ ਸਬੰਧੀ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਸੂਬਾ, ਸਥਾਨਕ ਅਤੇ ਸੰਘੀ ਏਜੰਸੀਆਂ ਦੇ ਸਹਿਯੋਗ ਨਾਲ ਜਾਂਚ ਕੀਤੀ ਜਾ ਰਹੀ ਹੈ। ਐੱਫ. ਬੀ. ਆਈ. ਏਜੰਟ ਨੇ ਕਿਹਾ ਕਿ ਕਾਰਪਸ ਕ੍ਰਿਸਟੀ ਦੀ ਸੁਰੱਖਿਆ ਸਾਡੇ ਲਈ ਸਭ ਤੋਂ ਉੱਪਰ ਹੈ। 


ਉੱਥੇ ਹੀ, ਇਸ ਘਟਨਾ ਦੇ ਸਬੰਧ ਵਿਚ ਜਲ ਸੈਨਾ ਦੇ ਸੂਚਨਾ ਦਫਤਰ ਵਲੋਂ ਵੀ ਬਿਆਨ ਜਾਰੀ ਕੀਤਾ ਗਿਆ ਹੈ। ਜਲ ਸੈਨਾ ਦੇ ਸੂਚਨਾ ਦਫਤਰ ਨੇ ਆਪਣੇ ਬਿਆਨ ਵਿਚ ਕਿਹਾ ਕਿ ਇਕ ਅਣਪਛਾਤੇ ਵਿਅਕਤੀ ਨੇ ਨੇਵਲ ਏਅਰ ਸਟੇਸ਼ਨ ਵਿਚ ਸਵੇਰੇ ਲਗਭਗ 6.15 ਵਜੇ ਗੋਲੀਬਾਰੀ ਕੀਤੀ। ਜਲ ਸੈਨਾ ਨੇ ਕਿਹਾ ਕਿ ਘਟਨਾ ਵਿਚ ਜ਼ਖਮੀ ਕਰਮਚਾਰੀ ਦੀ ਹਾਲਤ ਠੀਕ ਹੈ। ਉਸ ਨੂੰ ਇਲਾਜ ਮਗਰੋਂ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। 


Lalita Mam

Content Editor

Related News