ਅਮਰੀਕਾ ਦੇ ਲੁਈਸਵਿਲੇ ''ਚ ਮੋਟਰ ਲਾਇਸੈਂਸ ਦਫ਼ਤਰ ਦੇ ਬਾਹਰ ਗੋਲੀਬਾਰੀ, 3 ਲੋਕਾਂ ਦੀ ਮੌਤ

Saturday, Feb 22, 2025 - 07:22 AM (IST)

ਅਮਰੀਕਾ ਦੇ ਲੁਈਸਵਿਲੇ ''ਚ ਮੋਟਰ ਲਾਇਸੈਂਸ ਦਫ਼ਤਰ ਦੇ ਬਾਹਰ ਗੋਲੀਬਾਰੀ, 3 ਲੋਕਾਂ ਦੀ ਮੌਤ

ਵਾਸ਼ਿੰਗਟਨ : ਅਮਰੀਕਾ ਦੇ ਲੁਈਸਵਿਲੇ ਵਿਚ ਸ਼ੁੱਕਰਵਾਰ ਨੂੰ ਇੱਕ ਮੋਟਰ ਲਾਇਸੈਂਸ ਦਫ਼ਤਰ ਦੇ ਬਾਹਰ 3 ਲੋਕਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਲੁਈਸਵਿਲੇ ਵਿੱਚ ਦੁਪਹਿਰ ਦੀ ਘਟਨਾ ਵਿੱਚ ਇੱਕ ਆਦਮੀ ਅਤੇ ਦੋ ਔਰਤਾਂ ਨੂੰ ਗੋਲੀ ਮਾਰ ਦਿੱਤੀ ਗਈ। ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਜ਼ਖਮੀ ਔਰਤਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਤੋਂ ਬਾਅਦ ਹਮਲਾਵਰ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਫਿਲਹਾਲ ਪੁਲਸ ਹਮਲਾਵਰ ਦੀ ਭਾਲ ਕਰ ਰਹੀ ਹੈ। ਕੈਂਟਕੀ ਦੇ ਗਵਰਨਰ ਨੇ ਇਸ ਘਟਨਾ ਨੂੰ ਹਿੰਸਾ ਦਾ ਘਿਨਾਉਣਾ ਰੂਪ ਦੱਸਿਆ ਹੈ।

ਲੁਈਸਵਿਲੇ ਮੈਟਰੋ ਪੁਲਸ ਡਿਪਾਰਟਮੈਂਟ (ਐੱਲਐੱਮਪੀਡੀ) ਅਨੁਸਾਰ, ਅਧਿਕਾਰੀਆਂ ਨੂੰ ਸ਼ੁੱਕਰਵਾਰ ਦੁਪਹਿਰ ਨੂੰ ਇੱਕ ਡਰਾਈਵਰ ਲਾਇਸੈਂਸਿੰਗ ਦਫਤਰ ਵਿੱਚ ਗੋਲੀਬਾਰੀ ਦੀ ਰਿਪੋਰਟ ਮਿਲੀ। ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਉਨ੍ਹਾਂ ਨੇ ਪਾਰਕਿੰਗ 'ਚ ਇਕ ਵਿਅਕਤੀ ਦੀ ਮੌਤ ਅਤੇ ਦੋ ਔਰਤਾਂ ਨੂੰ ਜ਼ਖਮੀ ਹਾਲਤ 'ਚ ਦੇਖਿਆ। ਦੋਵੇਂ ਜ਼ਖਮੀ ਔਰਤਾਂ ਨੂੰ ਬਚਾਇਆ ਨਹੀਂ ਜਾ ਸਕਿਆ। ਪੁਲਸ ਨੂੰ ਅਜੇ ਤੱਕ ਇਹ ਨਹੀਂ ਪਤਾ ਹੈ ਕਿ ਹਮਲਾਵਰ ਅਤੇ ਪੀੜਤ ਇੱਕ ਦੂਜੇ ਨੂੰ ਜਾਣਦੇ ਸਨ ਜਾਂ ਨਹੀਂ। ਇਹ ਘਟਨਾ ਲੁਈਸਵਿਲੇ ਦੇ ਦੱਖਣੀ ਬਾਹਰੀ ਇਲਾਕੇ 'ਚ ਵਾਪਰੀ। ਇਹ ਬਹੁਤ ਵਿਅਸਤ ਇਲਾਕਾ ਹੈ, ਜਿਸ ਵਿੱਚ ਬਹੁਤ ਸਾਰੀਆਂ ਦੁਕਾਨਾਂ ਅਤੇ ਕਾਰੋਬਾਰ ਹਨ। ਦਿਨ ਵੇਲੇ ਹੋਈ ਇਸ ਗੋਲੀਬਾਰੀ ਨੇ ਸਥਾਨਕ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਇਹ ਵੀ ਪੜ੍ਹੋ : ਬ੍ਰਾਜ਼ੀਲ 'ਚ ਭਿਆਨਕ ਸੜਕ ਹਾਦਸਾ; ਬੱਸ ਅਤੇ ਟਰੱਕ ਦੀ ਟੱਕਰ 'ਚ 12 ਵਿਦਿਆਰਥੀਆਂ ਦੀ ਮੌਤ, 19 ਜ਼ਖਮੀ

ਪੁਲਸ ਜਾਂਚ 'ਚ ਲੱਗੀ
ਪੁਲਸ ਦੇ ਮੇਜਰ ਡੋਨਾਲਡ ਬੋਕਮੈਨ ਨੇ ਦੱਸਿਆ ਕਿ ਹਮਲਾਵਰ ਇੱਕ ਵਾਹਨ ਵਿੱਚ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਪੁਲਸ ਕੋਲ ਫਿਲਹਾਲ ਉਸ ਦੀ ਗੱਡੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਨੇੜੇ ਲੱਗੇ ਸੀਸੀਟੀਵੀ ਦੀ ਮਦਦ ਨਾਲ ਉਸ ਦੀ ਭਾਲ ਲਈ ਯਤਨ ਕੀਤੇ ਜਾ ਰਹੇ ਹਨ। ਬੋਕਮੈਨ ਨੇ ਕਿਹਾ ਕਿ ਇਹ ਇਕ ਵੱਡੀ ਘਟਨਾ ਹੈ। ਮੈਂ ਹੈਰਾਨ ਹਾਂ ਕਿ ਜ਼ਿਆਦਾ ਲੋਕ ਜ਼ਖਮੀ ਨਹੀਂ ਹੋਏ। ਉਨ੍ਹਾਂ ਇਹ ਵੀ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਹੁਣ ਕੋਈ ਖਤਰਾ ਨਹੀਂ ਹੈ। ਪੁਲਸ ਨੇ ਘਟਨਾ ਵਾਲੀ ਥਾਂ ਤੋਂ ਸਬੂਤ ਵੀ ਇਕੱਠੇ ਕੀਤੇ ਹਨ।

ਉਧਰ, ਕੈਂਟਕੀ ਦੇ ਗਵਰਨਰ ਐਂਡੀ ਬੇਸ਼ੀਅਰ ਨੇ ਸੋਸ਼ਲ ਮੀਡੀਆ 'ਤੇ ਗੋਲੀਬਾਰੀ ਦੀ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੇ ਸਾਰੇ ਕਰਮਚਾਰੀ ਸੁਰੱਖਿਅਤ ਹਨ, ਇਹ ਰਾਹਤ ਦੀ ਗੱਲ ਹੈ। ਘਟਨਾ ਦੇ ਪੀੜਤਾਂ ਪ੍ਰਤੀ ਸਾਡੀ ਹਮਦਰਦੀ ਹੈ। ਕੈਂਟਕੀ ਟਰਾਂਸਪੋਰਟੇਸ਼ਨ ਕੈਬਨਿਟ, ਜੋ ਲਾਇਸੈਂਸਿੰਗ ਦਫਤਰ ਦਾ ਸੰਚਾਲਨ ਕਰਦੀ ਹੈ, ਨੇ ਕਿਹਾ ਕਿ ਉਸਨੇ ਗੋਲੀਬਾਰੀ ਤੋਂ ਤੁਰੰਤ ਬਾਅਦ ਦਫਤਰ ਦੀ ਇਮਾਰਤ ਨੂੰ ਸੀਲ ਕਰ ਦਿੱਤਾ। ਮੁਲਾਜ਼ਮਾਂ ਨੂੰ ਘਰ ਭੇਜ ਦਿੱਤਾ ਗਿਆ ਅਤੇ ਦਫ਼ਤਰ ਦਿਨ ਭਰ ਲਈ ਬੰਦ ਰਿਹਾ।

ਇਹ ਵੀ ਪੜ੍ਹੋ : ਲੱਗਣ ਜਾ ਰਿਹਾ ਸਾਲ ਦਾ ਪਹਿਲਾ Chandra Grahan, ਜਾਣੋ ਕਦੋਂ ਅਤੇ ਕਿੱਥੇ ਦਿਖਾਈ ਦੇਵੇਗਾ Blood Moon

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News