ਅਮਰੀਕਾ ''ਚ ਗੋਲੀਬਾਰੀ ਦੌਰਾਨ ਕਾਲਜ ਦੀ ਵਿਦਿਆਰਥਣ ਦੀ ਮੌਤ, 2 ਜ਼ਖ਼ਮੀ

9/19/2020 8:54:04 AM

ਟੇਰੇ ਹੌਟੇ- ਅਮਰੀਕਾ ਦੇ ਟੇਰੇ ਹੌਟੇ ਵਿਚ ਕਾਲਜ ਹਾਊਸ ਪਾਰਟੀ ਦੇ ਆਯੋਜਨ ਸਥਾਨ ਦੇ ਬਾਹਰ ਗੋਲੀਬਾਰੀ ਵਿਚ ਇੰਡੀਆਨਾ ਸਟੇਟ ਯੂਨੀਵਰਸਿਟੀ ਦੀ 18 ਸਾਲਾ ਵਿਦਿਆਰਥਣ ਦੀ ਮੌਤ ਹੋ ਗਈ। 


ਟੇਰੇ ਹੌਟੇ ਪੁਲਸ ਮੁਖੀ ਸ਼ਾਨ ਕੀਨ ਨੇ ਕਿਹਾ ਕਿ ਗੋਲੀਬਾਰੀ ਦੀ ਘਟਨਾ ਵੀਰਵਾਰ ਰਾਤ ਤਕਰੀਬਨ 2 ਵਜੇ ਵਾਪਰੀ। ਇਸ ਵਿਚ ਇੰਡੀਆਨਾ ਪੋਲਿਸ ਦੀ ਰਹਿਣ ਵਾਲੀ ਵੈਲੈਂਟੀਨਾ ਡੇਲਵਾ ਨੂੰ ਗੋਲੀ ਲੱਗੀ ਤੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਪੁਲਸ ਨੇ ਕਿਹਾ ਕਿ ਪਾਰਟੀ ਵਿਚ ਸ਼ਾਮਲ ਦੋ ਨੌਜਵਾਨਾਂ ਨੂੰ ਵੀ ਗੋਲੀ ਲੱਗੀ। ਉਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਕੀਨ ਨੇ ਕਿਹਾ ਕਿ ਜਦ ਡੇਲਵਾ ਨੂੰ ਗੋਲੀ ਲੱਗੀ ਤਦ ਉਹ ਕਾਰ ਵਿਚ ਅਗਲੀ ਸੀਟ 'ਤੇ ਬੈਠੀ ਸੀ। 

ਇੰਡੀਆਨਾ ਸਟੇਟ ਯੂਨੀਵਰਸਿਟੀ ਨੇ ਇਕ ਬਿਆਨ ਜਾਰੀ ਕੀਤਾ ਜਿਸ ਵਿਚ ਕਿਹਾ ਗਿਆ ਕਿ ਕਾਊਂਸਲਿੰਗ ਸੇਵਾਵਾਂ ਉਪਲੱਬਧ ਹਨ। ਟੇਰੇ ਹੌਟੇ, ਇੰਡੀਆਨਾਪੋਲਿਸ ਤੋਂ ਲਗਭਗ 120 ਕਿਲੋਮੀਟਰ ਪੱਛਮ ਵਿਚ ਇਲਿਨੋਇਸ ਸਰਹੱਦ ਕੋਲ ਸਥਿਤ ਹੈ। 


Lalita Mam

Content Editor Lalita Mam