ਅਮਰੀਕਾ 'ਚ ਦੂਜੀ ਵਾਰ ਐਮਾਜ਼ੋਨ ਸੈਂਟਰ 'ਤੇ ਗੋਲੀਬਾਰੀ, 1 ਦੀ ਮੌਤ
Thursday, Oct 01, 2020 - 02:23 AM (IST)

ਵਾਸ਼ਿੰਗਟਨ - ਅਮਰੀਕਾ ਦੇ ਫਲੋਰੀਡਾ ਵਿਚ ਮੰਗਲਵਾਰ ਨੂੰ ਐਮਾਜ਼ੋਨ ਸੈਂਟਰ 'ਤੇ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ। ਫਲੋਰੀਡਾ ਟਾਈਮਸ ਯੂਨੀਅਨ ਅਖਬਾਰ ਨੇ ਬੁੱਧਵਾਰ ਨੂੰ ਸਥਾਨਕ ਪੁਲਸ ਦੇ ਹਵਾਲੇ ਤੋਂ ਦੱਸਿਆ ਕਿ ਫਲੋਰੀਡਾ ਦੇ ਜੈਕਸਨਵਿਲੇ ਸ਼ਹਿਰ ਵਿਚ ਇਹ ਘਟਨਾ ਵਾਪਰੀ।
ਪੁਲਸ ਨੇ ਆਖਿਆ ਕਿ ਸਥਾਨਕ ਸਮੇਂ ਮੁਤਾਬਕ ਮੰਗਲਵਾਰ ਸ਼ਾਮ ਕਰੀਬ 7-30 ਵਜੇ ਗੋਲੀਬਾਰੀ ਹੋਈ। ਪੁਲਸ ਅਧਿਕਾਰੀ ਤੁਰੰਤ ਘਟਨਾ ਵਾਲੀ ਥਾਂ 'ਤੇ ਪਹੁੰਚੇ ਅਤੇ 2 ਲੋਕਾਂ ਨੂੰ ਜ਼ਖਮੀ ਹਾਲਤ ਵਿਚ ਪਾਇਆ। ਜ਼ਖਮੀ ਐਮਾਜ਼ੋਨ ਦੇ ਕਰਮਚਾਰੀ ਲੱਗ ਰਹੇ ਸਨ। ਇਕ ਮਹਿਲਾ ਦੀ ਘਟਨਾ ਵਾਲੀ ਥਾਂ 'ਤੇ ਹੀ ਮੌਤ ਹੋ ਗਈ ਸੀ ਜਦਕਿ ਇਕ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ। ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਮੁਤਾਬਕ ਇਸ ਸਾਲ ਪੇਕਨ ਪਾਕਰ ਰੋਡ ਸਥਿਤ ਐਮਾਜ਼ੋਨ ਕੇਂਦਰ 'ਤੇ ਦੂਜੀ ਵਾਰ ਗੋਲੀਬਾਰੀ ਹੋਈ ਹੈ। ਪਿਛਲੀ ਘਟਨਾ 29 ਜੂਨ ਨੂੰ ਹੋਈ ਸੀ।