ਜ਼ਿੰਦਗੀ ਤੇ ਮੌਤ ''ਚ ਸੀ ਕੁੱਝ ਇੰਚਾਂ ਦੀ ਦੂਰੀ ਦਾ ਫਾਸਲਾ, ਵਾਲ-ਵਾਲ ਬਚੀ ਜਾਨ (ਵੀਡੀਓ)

04/20/2018 5:03:47 PM

ਵਾਰਸਾ/ਪੋਲੈਂਡ(ਬਿਊਰੋ)— ਹਾਦਸੇ ਕਦੇ ਵੀ ਵਾਪਰ ਹਨ ਪਰ ਕਿਸੇ ਹਾਦਸੇ ਵਿਚ ਜੇਕਰ ਕੋਈ ਸ਼ਖਸ ਮੌਤ ਦੇ ਮੂੰਹ ਵਿਚੋਂ ਵਾਪਸ ਆਏ ਤਾਂ ਉਹ ਘਟਨਾ ਦਿਲ-ਦਿਮਾਗ 'ਤੇ ਘਰ ਕਰ ਜਾਂਦੀ ਹੈ। ਅਜਿਹੀ ਹੀ ਇਕ ਵੀਡੀਓ ਪੋਲੈਂਡ ਤੋਂ ਸਾਹਮਣੇ ਆਈ ਹੈ, ਜਿੱਥੇ ਇਕ ਸਹੇਲੀ ਦਾ ਮਜ਼ਾਕ ਦੂਜੀ ਸਹੇਲੀ 'ਤੇ ਭਾਰੀ ਪੈ ਗਿਆ ਅਤੇ ਉਹ ਮਰਦੇ-ਮਰਦੇ ਬਚੀ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਹੈਰਾਨ ਹੋ ਜਾਓਗੇ। ਪੁਲਸ ਨੇ ਇਸ ਘਟਨਾ ਦੀ ਫੁਟੇਜ ਜਾਰੀ ਕੀਤੀ ਹੈ।

 
Czechowice-Dziedzice: o krok od tragedii..

Oglądaj w HD! Wiem, że duże grono osób śledzących stronę to młodzież, warto więc przedstawić ten materiał jako przestrogę. Wygłupiajmy się na ile to tylko możliwe, (zachowując rozsądek) ale w miejscach do tego przeznaczonych i bezpiecznych. Niepotrzebny i głupi ruch, który mógł skończyć się tragicznie, tylko kilka centymetrów dzieliło głowę dziewczyny od kół autobusu. Materiał: czecho.pl

Posted by Sosnowiec998 on Monday, April 16, 2018


ਵੀਡੀਓ ਵਿਚ ਦਿਸ ਰਿਹਾ ਹੈ ਕਿ ਦੋ ਸਹੇਲੀਆਂ ਸੜਕ 'ਤੇ ਜਾ ਰਹੀਆਂ ਸਨ ਕਿ ਇਕ ਸਹੇਲੀ ਨੇ ਦੂਜੀ ਸਹੇਲੀ ਨੂੰ ਮਜ਼ਾਕ ਨਾਲ ਧੱਕਾ ਮਾਰ ਦਿੱਤਾ ਅਤੇ ਉਹ ਜ਼ਮੀਨ 'ਤੇ ਡਿੱਗ ਗਈ। ਉਸ ਦੇ ਡਿੱਗਦੇ ਹੀ ਉਥੋਂ ਇਕ ਬੱਸ ਲੰਘੀ ਅਤੇ ਕੁੜੀ ਦਾ ਸਿਰ ਬੱਸ ਦੇ ਪਿਛਲੇ ਪਹੀਏ ਤੋਂ ਸਿਰਫ ਕੁੱਝ ਇੰਚਾਂ ਦੀ ਦੂਰੀ 'ਤੇ ਸੀ। ਜੇਕਰ ਇਸ ਦੌਰਾਨ ਥੋੜ੍ਹੀ ਜਿਹੀ ਵੀ ਗਲਤੀ ਹੋ ਜਾਂਦੀ ਤਾਂ ਕੁੜੀ ਦਾ ਸਿਰ ਬੱਸ ਦੇ ਪਹੀਏ ਹੇਠਾਂ ਬੁਰੀ ਤਰ੍ਹਾਂ ਨਾਲ ਕੁਚਲਿਆ ਜਾਣਾ ਸੀ। ਇੱਥੇ ਇਹ ਦੱਸਣਯੋਗ ਹੈ ਕਿ ਇਸ ਘਟਨਾ ਨੂੰ ਦੇਖ ਕੇ ਇਹ ਨਹੀਂ ਲੱਗ ਰਿਹਾ ਕਿ ਦੂਜੀ ਸਹੇਲੀ ਨੇ ਜਾਨਬੁੱਝ ਕੇ ਕੁੜੀ ਨੂੰ ਧੱਕਾ ਮਾਰਿਆ ਹੈ, ਕਿਉਂਕਿ ਘਟਨਾ ਤੋਂ ਤੁਰੰਤ ਬਾਅਦ ਜਦੋਂ ਕੁੜੀ ਉਠ ਕੇ ਖੜ੍ਹੀ ਹੋ ਜਾਂਦੀ ਹੈ ਤਾਂ ਉਸ ਦੀ ਸਹੇਲੀ ਉਸ ਨੂੰ ਗਲੇ ਲਗਾ ਲੈਂਦੀ ਹੈ।


Related News