ਸਰਜਰੀ ਮਗਰੋਂ ਰਾਖੀ ਸਾਵੰਤ ਦੀ ਜ਼ਿੰਦਗੀ ''ਤੇ ਮੰਡਰਾ ਰਿਹਾ ਵੱਡਾ ਖ਼ਤਰਾ, ਰਿਤੇਸ਼ ਦਾ ਦਾਅਵਾ- ਜਾਨ ਤੋਂ ਮਾਰਨ ਦੀ ਹੋਈ ਕੋਸ਼ਿਸ਼

Wednesday, May 22, 2024 - 11:15 AM (IST)

ਸਰਜਰੀ ਮਗਰੋਂ ਰਾਖੀ ਸਾਵੰਤ ਦੀ ਜ਼ਿੰਦਗੀ ''ਤੇ ਮੰਡਰਾ ਰਿਹਾ ਵੱਡਾ ਖ਼ਤਰਾ, ਰਿਤੇਸ਼ ਦਾ ਦਾਅਵਾ- ਜਾਨ ਤੋਂ ਮਾਰਨ ਦੀ ਹੋਈ ਕੋਸ਼ਿਸ਼

ਐਂਟਰਟੇਨਮੈਂਟ ਡੈਸਕ (ਬਿਊਰੋ) : ਬਾਲੀਵੁੱਡ ਦੀ ਕੰਟਰੋਵਰਸ਼ੀਅਲ ਕੁਈਨ ਰਾਖੀ ਸਾਵੰਤ ਦਾ ਟਿਊਮਰ ਦਾ ਆਪ੍ਰੇਸ਼ਨ ਸਫ਼ਲ ਹੋ ਗਿਆ ਹੈ ਪਰ ਉਸ ਦੀ ਹਾਲਤ ਹਾਲੇ ਠੀਕ ਨਹੀਂ ਦੱਸੀ ਜਾ ਰਹੀ। ਰਾਖੀ ਸਾਵੰਤ ਦੇ ਸਾਬਕਾ ਪਤੀ ਰਿਤੇਸ਼ ਸਿੰਘ ਨੇ ਉਨ੍ਹਾਂ ਦੀ ਹੈਲਥ ਅਪਡੇਟ ਸ਼ੇਅਰ ਕੀਤੀ ਹੈ। ਰਿਤੇਸ਼ ਨੇ ਦੱਸਿਆ ਹੈ ਕਿ ਸਰਜਰੀ ਤੋਂ ਬਾਅਦ ਵੀ ਰਾਖੀ ਠੀਕ ਨਹੀਂ ਹੈ। ਇਸ ਤੋਂ ਇਲਾਵਾ ਰਿਤੇਸ਼ ਨੇ ਖੁਲਾਸਾ ਕੀਤਾ ਹੈ ਕਿ ਮੇਰੀ ਤੇ ਰਾਖੀ ਸਾਵੰਤ ਦੀ ਜਾਨ ਨੂੰ ਖ਼ਤਰਾ ਹੈ।

ਇਹ ਖ਼ਬਰ ਵੀ ਪੜ੍ਹੋ -  ਮਾਂ ਚਰਨ ਕੌਰ ਨੇ ਪੁੱਤ ਸਿੱਧੂ ਦੀ ਬਰਸੀ ਨੂੰ ਲੈ ਕੇ ਸਾਂਝੀ ਕੀਤੀ ਪੋਸਟ, ਦੱਸਿਆ ਜਲੰਧਰ 'ਚ ਕਿੱਥੇ ਪਾਏ ਜਾਣਗੇ ਪਾਠ ਦੇ ਭੋਗ

ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਰਿਤੇਸ਼ ਸਿੰਘ ਨੇ ਕਿਹਾ, ''ਰਾਖੀ ਜੀ ਦਾ ਆਪਰੇਸ਼ਨ ਸਫ਼ਲ ਰਿਹਾ ਪਰ ਉਨ੍ਹਾਂ ਦੀ ਸਿਹਤ 'ਚ ਕਈ ਉਤਰਾਅ-ਚੜ੍ਹਾਅ ਹਨ। ਸ਼ੂਗਰ ਅਤੇ ਬੀਪੀ ਨਾਰਮਲ ਨਹੀਂ ਹੋ ਰਿਹਾ ਹੈ, ਮੈਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਵੀ ਤਣਾਅ 'ਚ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਾਕਟਰ ਉਸ ਨੂੰ ਠੀਕ ਕਰਨ 'ਚ ਰੁੱਝੇ ਹੋਏ ਹਨ। ਹਾਲਾਂਕਿ, ਡਾਕਟਰ ਨੇ ਕੁਝ ਮਹੀਨਿਆਂ ਲਈ ਮੁਕੰਮਲ ਬੈੱਡ ਰੈਸਟ ਦੀ ਸਲਾਹ ਦਿੱਤੀ ਹੈ ਅਤੇ 15 ਦਿਨ ਡਾਕਟਰਾਂ ਦੀ ਨਿਗਰਾਨੀ ਹੇਠ ਰਹੇਗੀ। ਜਿੱਥੇ ਅਪਰੇਸ਼ਨ ਹੋਇਆ ਉੱਥੇ ਬਹੁਤ ਦਰਦ ਹੈ ਅਤੇ ਘਰ 'ਚ ਉਸ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ, ਇਸ ਲਈ ਜਦੋਂ ਤੱਕ ਉਸ ਦੀ ਹਾਲਤ ਪੂਰੀ ਤਰ੍ਹਾਂ ਆਮ ਨਹੀਂ ਹੋ ਜਾਂਦੀ, ਉਹ ਹਸਪਤਾਲ 'ਚ ਰਹੇਗੀ।''

ਇਹ ਖ਼ਬਰ ਵੀ ਪੜ੍ਹੋ - ਭਾਜਪਾ ਨੇਤਾ ਮਿਥੁਨ ਚੱਕਰਵਰਤੀ ਦੇ ਰੋਡ ਸ਼ੋਅ ਦੌਰਾਨ ਪਥਰਾਅ, ਸੁੱਟੀਆਂ ਕੱਚ ਦੀਆਂ ਬੋਤਲਾਂ

ਰਾਖੀ ਸਾਵੰਤ ਦੇ ਸਾਬਕਾ ਪਤੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਸ ਨੇ ਕਿਹਾ, ''ਮੈਂ ਤੁਹਾਨੂੰ ਬ੍ਰੇਕਿੰਗ ਨਿਊਜ਼ ਦੇ ਰਿਹਾ ਹਾਂ, ਮੈਨੂੰ ਅਤੇ ਰਾਖੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਬਹੁਤ ਜਲਦੀ ਅਸੀਂ ਤੁਹਾਨੂੰ ਪੂਰੇ ਵੇਰਵਿਆਂ ਨਾਲ ਇਹ ਖ਼ਬਰ ਦੇਵਾਂਗੇ। ਫਿਲਹਾਲ ਪੁਲਸ ਇਸ ਦੀ ਜਾਂਚ ਕਰ ਰਹੀ ਹੈ। ਇੱਕ ਵੱਡੀ ਸਾਜ਼ਿਸ਼ ਸੀ, ਜਿਸ 'ਚ ਮੇਰੀ ਅਤੇ ਰਾਖੀ ਦੀ ਜਾਨ ਨੂੰ ਖ਼ਤਰਾ ਸੀ। ਰਿਤੇਸ਼ ਨੇ ਉਨ੍ਹਾਂ ਲੋਕਾਂ ਨੂੰ ਵੀ ਚੇਤਾਵਨੀ ਦਿੱਤੀ ਹੈ, ਜੋ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚ ਰਹੇ ਹਨ। ਉਨ੍ਹਾਂ ਕਿਹਾ, 'ਮੈਂ ਉਨ੍ਹਾਂ ਲੋਕਾਂ ਨੂੰ ਕਹਾਂਗਾ ਕਿ ਮੇਰੇ 'ਤੇ ਹਮਲਾ ਕਰਨ ਤੋਂ ਪਹਿਲਾਂ ਇਹ ਸੋਚ ਲਓ ਕਿ ਮੈਂ ਗਾਂਧੀ ਜੀ ਨਹੀਂ ਹਾਂ, ਜੇਕਰ ਮੈਨੂੰ ਜਾਂ ਰਾਖੀ ਨੂੰ ਇੱਕ ਝਰੀਟ ਵੀ ਲੱਗ ਗਈ ਤਾਂ ਮੈਂ ਉਹ ਕੰਮ ਕਰਾਂਗਾ, ਜੋ ਤੁਸੀਂ ਸੋਚ ਵੀ ਨਹੀਂ ਸਕਦੇ।'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News