ਐਲੋਨ ਮਸਕ ਨੂੰ ਝਟਕਾ, 15 ਬਿਲੀਅਨ ਡਾਲਰ ਘਟੀ ਕੁੱਲ ਸੰਪੱਤੀ

Monday, Oct 14, 2024 - 11:46 AM (IST)

ਵਾਸ਼ਿੰਗਟਨ (ਰਾਜ ਗੋਗਨਾ)- ਐਲੋਨ ਮਸਕ ਟੇਸਲਾ ਦੇ 13 ਪ੍ਰਤੀਸ਼ਤ ਸ਼ੇਅਰਾਂ ਦੇ ਮਾਲਕ ਹਨ। ਟੇਸਲਾ ਦੇ ਸ਼ੇਅਰ ਹੁਣ 238 ਡਾਲਰ ਤੋਂ 217 ਡਾਲਰ ਤੱਕ ਡਿੱਗ ਗਏ ਹਨ।ਟੇਸਲਾ ਦੇ ਰੋਬੋਟੈਕਸਿਸ ਪ੍ਰੋਗਰਾਮ ਵਿੱਚ ਸੈਲਫ-ਡ੍ਰਾਈਵਿੰਗ ਟੈਕਸੀਆਂ ਨੂੰ ਪੇਸ਼ ਕੀਤਾ ਗਿਆ ਸੀ। ਹਾਲਾਂਕਿ ਇਸ ਟੈਕਸੀ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਦਿੱਤੀ ਗਈ ਸੀ, ਨਿਵੇਸ਼ਕ ਅਤੇ ਵਾਲ ਸਟਰੀਟ ਦੇ ਵਿਸ਼ਲੇਸ਼ਕ ਇਸ ਤੋਂ ਖਾਸ ਪ੍ਰਭਾਵਿਤ ਨਹੀਂ ਹੋਏ ਅਤੇ ਕੰਪਨੀ ਦੇ ਸ਼ੇਅਰ ਵੱਡੇ ਪੱਧਰ 'ਤੇ ਡਿੱਗ ਗਏ।ਟੇਸਲਾ ਦੇ ਸ਼ੇਅਰਾਂ 'ਚ ਗਿਰਾਵਟ ਕਾਰਨ ਐਲੋਨ ਮਸਕ ਦੀ ਜਾਇਦਾਦ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। 

ਮਸਕ ਕੋਲ ਟੇਸਲਾ ਦੇ 13 ਪ੍ਰਤੀਸ਼ਤ ਸ਼ੇਅਰ ਹਨ। ਸ਼ੁੱਕਰਵਾਰ ਨੂੰ ਟੇਸਲਾ ਦੇ ਸ਼ੇਅਰ 238.77 ਡਾਲਰ ਤੋਂ 217.80 ਡਾਲਰ ਤੱਕ 9 ਪ੍ਰਤੀਸ਼ਤ ਡਿੱਗ ਗਏ।ਬਲੂਮਬਰਗ ਬਿਲੀਨੇਅਰਸ ਇੰਡੈਕਸ ਅਨੁਸਾਰ ਸ਼ੁੱਕਰਵਾਰ ਨੂੰ ਅਮਰੀਕੀ ਸਟਾਕ ਬਾਜ਼ਾਰਾਂ ਦੇ ਬੰਦ ਹੋਣ ਤੋਂ ਬਾਅਦ ਮਸਕ ਦੀ ਕੁੱਲ ਜਾਇਦਾਦ 15 ਬਿਲੀਅਨ ਘਟ ਗਈ। 240 ਬਿਲੀਅਨ ਡਾਲਰ ਦੀ ਕੁੱਲ ਜਾਇਦਾਦ ਨਾਲ ਮਸਕ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਹੈ। ਜ਼ਿਕਰਯੋਗ ਹੈ ਕਿ ਟੇਸਲਾ ਦੇ ਸ਼ੇਅਰ ਜੁਲਾਈ 'ਚ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਏ ਸਨ। ਇਸ ਤੋਂ ਬਾਅਦ ਅਗਸਤ ਦੀ ਸ਼ੁਰੂਆਤ ਤੋਂ ਹੀ ਕੰਪਨੀ ਦੇ ਸ਼ੇਅਰਾਂ 'ਚ ਗਿਰਾਵਟ ਆਉਣੀ ਸ਼ੁਰੂ ਹੋ ਗਈ। ਹਾਲਾਂਕਿ, ਸਤੰਬਰ ਵਿੱਚ,ਟੇਸਲਾ ਦੇ ਸਟਾਕ ਦੀਆਂ ਕੀਮਤਾਂ ਫਿਰ ਤੋਂ ਵਧਣੀਆਂ ਸ਼ੁਰੂ ਹੋ ਗਈਆਂ, ਜਿਸ ਕਾਰਨ ਮਸਕ ਦੀ ਜਾਇਦਾਦ ਮੈਕਡੋਨਲਡ ਅਤੇ ਪੈਪਸੀ ਨਾਲੋਂ ਵੱਧ ਗਈ। 

ਪੜ੍ਹੋ ਇਹ ਅਹਿਮ ਖ਼ਬਰ- Family ਸਮੇਤ ਅਮਰੀਕਾ ਜਾਣ ਵਾਲੇ ਭਾਰਤੀਆਂ ਲਈ ਵੱਡੀ ਅਪਡੇਟ

ਸੂਤਰਾਂ ਮੁਤਾਬਕ ਨਿਵੇਸ਼ਕਾਂ ਨੂੰ ਨਿਰਾਸ਼ਾ ਹੋਈ ਕਿ ਟੇਸਲਾ ਦੇ ਰੋਬੋਟੈਕਸਿਸ ਪ੍ਰੋਗਰਾਮ ਨੇ ਟੈਕਸੀਆਂ ਬਾਰੇ ਹੋਰ ਜਾਣਕਾਰੀ ਨਹੀਂ ਦਿੱਤੀ। ਵਿਸ਼ਲੇਸ਼ਕਾਂ ਨੇ ਟੈਕਸੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਨਾ ਦੇਣ ਦੇ ਕੰਪਨੀ ਦੇ ਫ਼ੈਸਲੇ ਦੀ ਵੀ ਆਲੋਚਨਾ ਕੀਤੀ।ਟੈਕਸੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੀ ਘਾਟ ਕਾਰਨ ਕੰਪਨੀ ਦੇ ਭਵਿੱਖ ਦੇ ਉਤਪਾਦਾਂ ਅਤੇ ਇਸ ਦੇ ਲਾਂਚ ਦੇ ਨਿਰਧਾਰਤ ਸਮੇਂ ਨੂੰ ਲੈ ਕੇ ਸ਼ੰਕੇ ਖੜ੍ਹੇ ਕਰ ਰਹੇ ਹਨ। ਜਿਸ ਕਾਰਨ ਲੋਕਾਂ ਨੇ ਕੰਪਨੀ ਦੇ ਸ਼ੇਅਰ ਵੇਚ ਦਿੱਤੇ ਅਤੇ ਸ਼ੇਅਰ ਦੀ ਕੀਮਤ ਡਿੱਗ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News