ਸ਼ੇਰਿਨ ਮੈਥਿਊਜ ਦੇ ਮਾਤਾ-ਪਿਤਾ ਤੋਂ ਉਨ੍ਹਾਂ ਦੀ ਜੈਵਿਕ ਧੀ ਨਾਲ ਮਿਲਣ ਦਾ ਅਧਿਕਾਰ ਖੋਹਿਆ ਗਿਆ

12/06/2017 9:48:46 AM

ਹਿਊਸਟਨ(ਭਾਸ਼ਾ)— ਅਮਰੀਕਾ ਵਿਚ 3 ਸਾਲਾ ਬੱਚੀ ਸ਼ੇਰਿਨ ਮੈਥਿਊਜ ਦੀ ਦੇਖਭਾਲ ਕਰਨ ਵਾਲੇ ਭਾਰਤੀ ਮੂਲ ਦੇ ਮਾਤਾ-ਪਿਤਾ ਤੋਂ ਹੁਣ ਉਨ੍ਹਾਂ ਦੀ ਜੈਵਿਕ ਧੀ ਨਾਲ ਮਿਲਣ ਦੇ ਸਾਰੇ ਅਧਿਕਾਰ ਖੋਹ ਲਏ ਗਏ ਹਨ। 7 ਅਕਤੂਬਰ ਤੋਂ ਲਾਪਤਾ ਸ਼ੇਰੀਨ ਡਲਾਸ ਸਥਿਤ ਆਪਣੇ ਘਰ ਤੋਂ ਲੱਗਭਗ 1 ਕਿਲੋਮੀਟਰ ਮ੍ਰਿਤਕ ਪਾਈ ਗਈ ਸੀ। ਖੋਜ ਅਭਿਆਨ ਦੌਰਾਨ ਖੋਜੀ ਕੁੱਤੇ ਦੀ ਮਦਦ ਨਾਲ ਉਸ ਦੀ ਲਾਸ਼ ਬਰਾਮਦ ਕੀਤੀ ਗਈ। ਭਾਰਤੀ ਮੂਲ ਦੇ ਅਮਰੀਕੀ ਜੋੜੇ ਵੈਸਲੇ ਅਤੇ ਸਿਨੀ ਮੈਥਿਊਜ ਨੇ ਪਿਛਲੇ ਸਾਲ ਭਾਰਤ ਦੇ ਇਕ ਯਤੀਮਖਾਨੇ ਤੋਂ ਸ਼ੇਰਿਨ ਨੂੰ ਗੋਦ ਲਿਆ ਸੀ। ਸ਼ੇਰਿਨ ਦੇ ਲਾਪਤਾ ਹੋਣ ਤੋਂ ਬਾਅਦ ਉਸ ਨੂੰ ਗੋਦ ਲੈਣ ਵਾਲੇ ਮਾਤਾ-ਪਿਤਾ ਨੇ ਆਪਣੇ ਜੈਵਿਕ ਬੱਚੇ ਦੀ ਦੇਖਭਾਲ ਦਾ ਅਧਿਕਾਰ ਗਵਾ ਦਿੱਤਾ।
ਇਕ ਅਦਾਲਤ ਨੇ ਮੁਕੱਦਮੇ ਦੀ ਸੁਣਵਾਈ ਪੂਰੀ ਹੋਣ ਤੱਕ ਜੋੜੇ ਨੂੰ ਉਨ੍ਹਾਂ ਦੇ ਜੈਵਿਕ ਬੱਚੇ ਨੂੰ ਦੇਖਣ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਰਾਜ ਪ੍ਰਸ਼ਾਸਨ ਜੱਜ ਦੇ ਸਾਹਮਣੇ ਇਹ ਦਲੀਲ ਰੱਖਣ ਵਿਚ ਕਾਮਯਾਬ ਰਿਹਾ ਕਿ ਸ਼ੇਰਿਨ ਨਾਲ ਜੋ ਵੀ ਹੋਇਆ ਉਸ ਕਾਰਨ ਸਿਨੀ ਅਤੇ ਵੈਸਲੇ ਮਾਤਾ-ਪਿਤਾ ਹੋਣ ਦੇ ਮਾਪਦੰਡਾਂ 'ਤੇ ਖਰੇ ਨਹੀਂ ਉਤਰਦੇ ਅਤੇ ਉਨ੍ਹਾਂ ਨੂੰ ਉਨਾਂ ਦੀ ਜੈਵਿਕ ਧੀ ਨਾਲ ਮਿਲਣ ਦੀ ਮਨਜ਼ੂਰੀ ਨਹੀਂ ਦਿੱਤੀ ਚਾਹੀਦੀ ਹੈ। 4 ਸਾਲਾ ਬੱਚੀ ਹਿਊਸਟਨ ਦੇ ਬਾਹਰ ਆਪਣੇ ਰਿਸ਼ਤੇਦਾਰਾਂ ਨਾਲ ਹੀ ਰਹੇਗੀ। ਜੋੜੇ ਨੂੰ ਮਾਤਾ-ਪਿਤਾ ਦੇ ਅਧਿਕਾਰ ਤੋਂ ਸਥਾਈ ਤੌਰ 'ਤੇ ਵਾਂਝਾ ਕਰਨ ਦੇ ਮਾਮਲੇ ਦੀ ਸੁਣਵਾਈ ਸਾਲ 2018 ਵਿਚ ਹੋਣ ਦੀ ਸੰਭਾਵਨਾ ਹੈ।


Related News