ਕੈਨੇਡਾ ''ਚ 5 ਸਾਲਾ ਬੱਚੀ ਨੂੰ ਸਕੂਲ ਬੱਸ ''ਚੋਂ ਸੁੱਟਿਆ ਗਿਆ ਬਾਹਰ, ਮਾਂ ਨੇ ਕੀਤੀ ਇਨਸਾਫ ਦੀ ਮੰਗ

12/07/2017 12:57:49 PM

ਟੋਰਾਂਟੋ— ਕੈਨੇਡਾ ਦੇ ਸ਼ਹਿਰ ਟੋਰਾਂਟੋ 'ਚ ਰਹਿ ਰਹੀ ਮੁਸਲਮਾਨ ਔਰਤ ਨੇ ਦੱਸਿਆ ਕਿ ਬੀਤੇ ਸ਼ੁੱਕਰਵਾਰ ਨੂੰ ਉਸ ਦੀ ਬੱਚੀ ਨੂੰ ਸਕੂਲ ਦੀ ਬੱਸ 'ਚੋਂ ਬਾਹਰ ਸੁੱਟ ਦਿੱਤਾ ਗਿਆ। ਇਸ ਕਾਰਨ ਬੱਚੀ ਦੇ ਮੱਥੇ ਅਤੇ ਨੱਕ 'ਤੇ ਸੱਟਾਂ ਲੱਗੀਆਂ। ਬੱਚੀ ਨੇ ਦੱਸਿਆ ਕਿ ਉਸ ਨੂੰ ਇੰਝ ਲੱਗਾ ਕਿ ਉਸ ਨੂੰ ਧੱਕਾ ਮਾਰਿਆ ਗਿਆ ਹੈ। ਜਾਂਚ ਮਗਰੋਂ ਪਤਾ ਲੱਗਾ ਕਿ ਧੱਕਾ ਮਾਰਨ ਵਾਲਾ ਬੱਚਾ 5ਵੀਂ ਕਲਾਸ ਦਾ ਵਿਦਿਆਰਥੀ ਹੈ। ਬੱਚੀ ਦੀ ਮਾਂ ਨੇ ਇਨਸਾਫ ਦੀ ਮੰਗ ਕੀਤੀ ਹੈ। 

PunjabKesari
ਬੱਚੀ ਦੀ ਮਾਂ ਹਾਲਿਮਾ ਸ਼ੇਖ ਨੇ ਕਿਹਾ ਕਿ ਉਸ ਦੀ ਧੀ ਨਾਦੀਆ ਨੂੰ ਉਹ ਸਕੂਲ ਬੱਸ 'ਚ ਚੜ੍ਹਾਉਣ ਗਈ ਤੇ ਬੱਚੀ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ ਗਿਆ। ਬੱਚੀ ਰੋਣ ਲੱਗੀ ਤਾਂ ਮਾਂ ਨੇ ਬੱਚੀ ਨੂੰ ਚੁੱਪ ਕਰਵਾਇਆ। ਸ਼ੇਖ ਨੇ ਕਿਹਾ ਕਿ ਉਸ ਨੇ ਉਸ ਸਮੇਂ ਡਰਾਈਵਰ ਵੱਲ ਦੇਖਿਆ ਪਰ ਉਸ ਨੇ ਇੰਝ ਵਿਵਹਾਰ ਕੀਤਾ ਜਿਵੇਂ ਕੁੱਝ ਹੋਇਆ ਹੀ ਨਹੀਂ। ਉਸ ਨੇ ਕਿਹਾ ਕਿ ਧੀ ਦੀਆਂ ਚੀਖਾਂ ਸੁਣ ਕੇ ਉਹ ਆਪ ਰੋ ਪਈ ਪਰ ਡਰਾਈਵਰ ਨੂੰ ਤਰਸ ਨਾ ਆਇਆ। ਰੋਂਦੀ ਮਾਂ ਨੇ ਕਿਹਾ ਕਿ ਬੱਚੀ ਦੇ ਸਿਰ 'ਤੇ ਰੋੜ ਪੈ ਗਿਆ ਹੈ ਤੇ ਉਸ ਦੇ ਨੱਕ 'ਚੋਂ ਖੂਨ ਨਿਕਲ ਰਿਹਾ ਸੀ।

PunjabKesariਇਸ ਘਟਨਾ ਨਾਲ ਬੱਚੀ ਇੰਨੀ ਕੁ ਡਰ ਗਈ ਹੈ ਕਿ ਉਹ ਸਕੂਲ ਜਾਣ ਤੋਂ ਡਰ ਰਹੀ ਹੈ। ਉਸ ਨੇ ਕਿਹਾ ਕਿ ਸਕੂਲ ਅਧਿਕਾਰੀਆਂ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਤੇ ਨਾ ਹੀ ਕੋਈ ਜਾਂਚ ਕੀਤੀ ਗਈ ਹੈ। ਸਕੂਲ ਪ੍ਰਬੰਧਾਂ ਨੂੰ ਲੈ ਕੇ ਹੋਰ ਬੱਚਿਆਂ ਦੇ ਮਾਂ-ਬਾਪ ਵੀ ਚਿੰਤਾ 'ਚ ਹਨ।


Related News