ਨਵਾਜ਼ ਸ਼ਰੀਫ ਦੀ ਬ੍ਰਿਟੇਨ ''ਚ ਵੀਜ਼ਾ ਮਿਆਦ ਵਧਾਉਣ ਦੀ ''ਅਰਜ਼ੀ'' ਰੱਦ

Friday, Aug 06, 2021 - 04:58 PM (IST)

ਨਵਾਜ਼ ਸ਼ਰੀਫ ਦੀ ਬ੍ਰਿਟੇਨ ''ਚ ਵੀਜ਼ਾ ਮਿਆਦ ਵਧਾਉਣ ਦੀ ''ਅਰਜ਼ੀ'' ਰੱਦ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਵੀਜ਼ਾ ਵਿਸਥਾਰ ਦੀ ਅਰਜ਼ੀ ਨੂੰ ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਨੇ ਅਪੀਲ ਦੇ ਅਧਿਕਾਰ ਦੀ ਰਿਆਇਤ ਨਾਲ ਠੁਕਰਾ ਦਿੱਤਾ ਹੈ। ਮੀਡੀਆ ਵਿਚ ਸ਼ੁੱਕਰਵਾਰ ਨੂੰ ਆਈਆਂ ਖ਼ਬਰਾ ਵਿਚ ਇਹ ਜਾਣਕਾਰੀ ਦਿੱਤੀ ਗਈ। 

ਪਾਕਿਸਤਾਨ ਵਿਚ ਮੰਗਲਵਾਰ ਨੂੰ ਦੋ ਮਾਮਲਿਆਂ ਵਿਚ ਦੋਸ਼ੀ ਠਹਿਰਾਏ ਗਏ ਸ਼ਰੀਫ (71) ਨਵੰਬਰ 2019 ਤੋਂ ਲੰਡਨ ਵਿਚ ਰਹਿ ਰਹੇ ਹਨ।ਲਾਹੌਰ ਹਾਈ ਕੋਰਟ ਨੇ ਇਲਾਜ ਲਈ ਉਹਨਾਂ ਨੂੰ ਚਾਰ ਹਫ਼ਤਿਆਂ ਲਈ ਵਿਦੇਸ਼ ਜਾਣ ਦੀ ਇਜਾਜ਼ਤ ਦਿੱਤੀ ਸੀ। ਡਾਨ ਨਿਊਜ਼ ਨੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ.ਐੱਮ.ਐੱਲ.-ਐੱਨ.) ਦੀ ਬੁਲਾਰਨ ਮਰੀਅਮ ਔਰੰਗਜ਼ੇਬ ਦੇ ਹਵਾਲੇ ਨਾਲ ਕਿਹਾ,''ਬ੍ਰਿਟੇਨ ਗ੍ਰਹਿ ਮੰਤਰਾਲੇ ਨੇ ਮੁਹੰਮਦ ਨਵਾਜ਼ ਸ਼ਰੀਫ ਦਾ ਵੀਜ਼ਾ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ।'' ਔਰੰਗਜ਼ੇਬ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਦੇ ਫ਼ੈਸਲੇ ਖ਼ਿਲਾਫ਼ ਅਪੀਲ ਕੀਤੀ ਜਾ ਸਕਦੀ ਹੈ ਅਤੇ ਉਸ ਸਮੇਂ ਤੱਕ ਪੀ.ਐੱਮ.ਐੱਲ.-ਐੱਨ. ਸੁਪਰੀਮੋ ਬ੍ਰਿਟੇਨ ਵਿਚ ਹੀ ਰਹਿਣਗੇ। 

ਪੜ੍ਹੋ ਇਹ ਅਹਿਮ ਖਬਰ- ਪਾਕਿਸਤਾਨ ਦੇ ਬਲੋਚਿਸਤਾਨ 'ਚ ਮਿਲੀ ਲਾਪਤਾ ਪਸ਼ਤੂਨ ਨੇਤਾ ਦੀ ਲਾਸ਼ 

ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਨਵਾਜ਼ ਸ਼ਰੀਫ ਦੇ ਬੇਟੇ ਹੁਸੈਨ ਨਵਾਜ਼ ਸ਼ਰੀਫ ਨੇ ਜੀਓ ਨਿਊਜ਼ ਨੂੰ ਪੁਸ਼ਟੀ ਕੀਤੀਕਿ ਗ੍ਰਹਿ ਮੰਤਰਾਲੇ ਦੇ ਫ਼ੈਸਲੇ ਖ਼ਿਲਾਫ਼ ਬ੍ਰਿਟੇਨ ਦੀ ਇਮੀਗ੍ਰੇਸ਼ਨ ਅਥਾਰਿਟੀ ਵਿਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਕ ਵਿਦੇਸ਼ੀ ਨਾਗਰਿਕ ਵੀਜ਼ਾ ਮਿਆਦ ਵਿਸਥਾਰ ਪੈਂਡਿੰਗ ਰਹਿਣ ਤੱਕ ਇਕ ਵਾਰ ਵਿਚ 6 ਮਹੀਨੇ ਤੋਂ ਜ਼ਿਆਦਾ ਸਮਾਂ ਤੱਕ ਬ੍ਰਿਟੇਨ ਵਿਚ ਨਹੀਂ ਰਹਿ ਸਕਦਾ। ਸਮਝਿਆ ਜਾਂਦਾ ਹੈ ਕਿ ਸ਼ਰੀਫ ਹੁਣ ਤੱਕ ਵਿਸਥਾਰ ਲਈ ਅਰਜ਼ੀ ਦੇ ਰਹੇ ਸਨ ਅਤੇ ਉਹਨਾਂ ਦੀ ਅਰਜ਼ੀ ਸਵੀਕਾਰ ਕੀਤੀ ਜਾ ਰਹੀ ਸੀ। ਖ਼ਬਰ ਵਿਚ ਕਿਹਾ ਗਿਆ ਕਿ ਇਹ ਸਾਫ ਨਹੀਂ ਹੈ ਕਿ ਸ਼ਰੀਫ ਦਾ ਮੌਜੂਦਾ ਬ੍ਰਿਟੇਨ ਵੀਜ਼ਾ ਕਦੋਂ ਤੱਕ ਵੈਧ ਹੈ। 

ਪੜ੍ਹੋ ਇਹ ਅਹਿਮ ਖਬਰ -ਵਿਸ਼ਵ ਨੂੰ ਕੋਵਿਡ ਟੀਕੇ ਦੀਆਂ 2 ਅਰਬ ਖੁਰਾਕਾਂ ਦੇਵੇਗਾ ਚੀਨ, ਕੋਵੈਕਸ ਲਈ ਦੇਵੇਗਾ 10 ਕਰੋੜ

ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਦਾ ਨਿਰਦੇਸ਼ ਰਾਜਨੀਤਕ ਤੌਰ 'ਤੇ ਸ਼ਕਤੀਸ਼ਾਲੀ ਸ਼ਰੀਫ ਪਰਿਵਾਰ ਲਈ ਜਿੱਥੇ ਇਕ ਝਟਕਾ ਹੈ ਉੱਥੇ ਕਾਨੂੰਨੀ ਮਾਹਰਾਂ ਦਾ ਮੰਨਣਾ ਹੈਕਿ ਉਹਨਾਂ ਦੀ ਸਿਹਤ ਨੂੰ ਦੇਖਦੇ ਹੋਏ ਬ੍ਰਿਟੇਨ ਵਿਚ ਰਹਿਣ ਦੀ ਉਹਨਾਂ ਦੀ ਦਲੀਲ ਠੋਸ ਹੈ। ਇਸੇ ਗੱਲ ਨੂੰ ਪੀ.ਐੱਮ.ਐੱਲ-ਐੱਨ. ਲੀਡਰਸ਼ਿਪ ਨੇ ਵੀ ਸਪਸ਼ੱਟ ਤੌਰ 'ਤੇ ਜ਼ਾਹਰ ਕੀਤਾ ਹੈ। ਸ਼ਰੀਫ ਦੇ ਬੁਲਾਰੇ ਮੁਹੰਮਦ ਜੁਬੈਰ ਨੇ ਕਿਹਾ ਕਿ ਪਾਰਟੀ ਬ੍ਰਿਟੇਨ ਵਿਚ ਸ਼ਰੀਫ ਦੇ ਬਿਨਾਂ ਰੁਕਾਵਟ ਇਲਾਜ ਲਈ ਸਾਰੇ ਨਿਆਂਇਕ ਵਿਕਲਪ ਵਰਤੇਗੀ।


author

Vandana

Content Editor

Related News