ਪਾਕਿ ਵਿਦੇਸ਼ ਮੰਤਰੀ ਕੁਰੈਸ਼ੀ ਨੇ ਕੋਰੋਨਾ ਵੈਕਸੀਨ ਲਈ ਅਮਰੀਕਾ ਤੋਂ ਮੰਗੀ ਮਦਦ

Monday, May 24, 2021 - 01:40 PM (IST)

ਪਾਕਿ ਵਿਦੇਸ਼ ਮੰਤਰੀ ਕੁਰੈਸ਼ੀ ਨੇ ਕੋਰੋਨਾ ਵੈਕਸੀਨ ਲਈ ਅਮਰੀਕਾ ਤੋਂ ਮੰਗੀ ਮਦਦ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਆਪਣੇ ਦੇਸ਼ ਲਈ ਵੈਕਸੀਨ ਉਪਲਬਧ ਕਰਾਉਣ ਲਈ ਅਮਰੀਕਾ ਤੋਂ ਮਦਦ ਮੰਗੀ ਹੈ। ਵਿਦੇਸ਼ ਮੰਤਰੀ ਦੀ ਇਸ ਸੰਬੰਧ ਵਿਚ ਕੁਝ ਸਾਂਸਦਾਂ ਨਾਲ ਵਰਚੁਅਲ ਮੀਟਿੰਗ ਹੋਈ। ਵੈਕਸੀਨ ਸਮੇਤ ਫਿਲਸਤੀਨ ਅਤੇ ਅਫਗਾਨਿਸਤਾਨ ਦੇ ਮਾਮਲੇ 'ਤੇ ਵੀ ਵਾਰਤਾ ਹੋਈ। ਕੁਰੈਸ਼ੀ ਨੇ ਕੋਰੋਨਾ ਵਾਇਰਸ ਦੇ ਟੀਕਿਆਂ ਦੀ ਵਿਵਸਥਾ ਲਈ ਅਮਰੀਕੀ ਮਦਦ ਮੰਗਦੇ ਹੋਏ ਕਿਹਾ ਕਿ ਜ਼ਿਆਦਾ ਗਲੋਬਲ ਮੰਗ ਕਾਰਨ ਪਾਕਿਸਤਾਨ ਨੂੰ ਕੋਵੈਕਸ ਦੇ ਤਹਿਤ ਸਪਲਾਈ ਨਹੀਂ ਮਿਲੀ ਹੈ।

ਕੋਵੈਕਸ (COVAX) ਸਹੂਲਤ ਨੂੰ ਵਿਕਾਸਸ਼ੀਲ ਦੇਸ਼ਾਂ ਨੂੰ ਬੀਮਾਰੀ ਖਿ਼ਲਾਫ਼ ਨਿਦਾਨ, ਇਲਾਜ ਅਤੇ ਟੀਕਿਆਂ ਦੀ ਸਪਲਾਈ ਲਈ ਸਥਾਪਿਤ ਕੀਤਾ ਗਿਆ ਹੈ। ਕੋਵੈਕਸ ਦਾ ਉਦੇਸ਼ ਸਾਰਿਆਂ ਲਈ ਟੀਕਿਆਂ ਤੱਕ ਪਹੁੰਚ ਦੀ ਗਾਰੰਟੀ ਲਈ ਇਕ ਬੇਮਿਸਾਲ ਗਲੋਬਲ ਕੋਸ਼ਿਸ਼ 2021 ਦੇ ਅਖੀਰ ਤੱਕ ਟੀਕਿਆਂ ਦੀ ਲੱਗਭਗ 2 ਬਿਲੀਅਨ ਖੁਰਾਕ ਭੇਜਣਾ ਹੈ। ਦੀ ਐਕਸਪ੍ਰੈੱਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਵਰਚੁਅਲ ਮੀਟਿੰਗ ਦੌਰਾਨ ਕੁਰੈਸ਼ੀ ਨੇ ਅਮਰੀਕੀ ਕਾਂਗਰਸੀ ਟਾਮ ਸੁਓਜੀ ਅਤੇ ਸੈਨੇਟਰ ਲਿੰਡਸੇ ਗ੍ਰਾਹਮ ਨਾਲ ਗੱਲਬਾਤ ਕੀਤੀ ਅਤੇ ਦੋ-ਪੱਖੀ ਸੰਬੰਧਾਂ 'ਤੇ ਵੀ ਚਰਚਾ ਕੀਤੀ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਇਸ ਰਾਜ 'ਚ ਮਾਸਕ ਪਾਉਣੇ ਕੀਤੇ ਗਏ ਲਾਜ਼ਮੀ

ਨਿਊਯਾਰਕ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੁਰੈਸ਼ੀ ਨੇ ਕਿਹਾ ਕਿ ਅਮਰੀਕਾ ਪਾਕਿਸਤਾਨ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ ਕਿਉਂਕਿ ਉਹ ਪਾਕਿਸਤਾਨ ਦੇ ਮਹੱਤਵ ਨੂੰ ਨਕਾਰ ਨਹੀਂ ਸਕਦਾ। ਏਜੰਸੀ ਦੀ ਰਿਪੋਰਟ ਮੁਤਾਬਕ ਕੁਰੈਸ਼ੀ ਨਾਲ ਪਾਕਿਸਤਾਨ ਦੇ ਰਾਜਦੂਤ ਅਸਦ ਮਜੀਦ ਖਾਨ ਅਤੇ ਸੰਯੁਕਤ ਰਾਸ਼ਟਰ ਵਿਚ ਸਥਾਈ ਪ੍ਰਤੀਨਿਧੀ ਵਿਚ ਮੁਨੀਰ ਅਕਰਮ ਵੀ ਮੌਜੂਦ ਸਨ।


author

Vandana

Content Editor

Related News