'ਸੇਵਾ ਇੰਟਰਨੈਸ਼ਨਲ' ਨੂੰ ਮਨੁੱਖੀ ਸੇਵਾ ਲਈ ਅਮਰੀਕਾ 'ਚ ਮਿਲਿਆ ਵੱਡਾ ਸਨਮਾਨ
Tuesday, Mar 08, 2022 - 11:23 AM (IST)
ਵਾਸ਼ਿੰਗਟਨ (ਭਾਸ਼ਾ)- ਭਾਰਤੀ-ਅਮਰੀਕੀ ਗੈਰ-ਲਾਭਕਾਰੀ ਸੰਸਥਾ 'ਸੇਵਾ ਇੰਟਰਨੈਸ਼ਨਲ' ਨੂੰ ਉਸ ਦੇ ਮਨੁੱਖੀ ਕੰਮਾਂ ਲਈ 'ਆਰਗੇਨਾਈਜ਼ੇਸ਼ਨ ਆਫ ਦਿ ਈਅਰ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਸੰਸਦ ਮੈਂਬਰ ਡੇਨੀ ਡੇਵਿਸ ਨੇ ਹਾਲ ਹੀ ਵਿਚ ਆਯੋਜਿਤ ਇਕ ਸਮਾਰੋਹ ਵਿਚ ਸੇਵਾ ਇੰਟਰਨੈਸ਼ਨਲ ਨੂੰ ‘ਅਮਰੀਕਨ ਮਲਟੀ ਐਥਨਿਕ ਕੋਲੇਜੇਨ’ (ਏ.ਐੱਮ.ਈ.ਸੀ.) ਦਾ ਇਹ ਸਾਲਾਨਾ ਪੁਰਸਕਾਰ ਦਿੱਤਾ। ਡੇਵਿਸ ਨੇ ਪਿਛਲੇ ਕੁਝ ਸਾਲਾਂ ਦੌਰਾਨ ਕਈ ਦੇਸ਼ਾਂ ਵਿਚ ਕੀਤੇ ਗਏ ਮਨੁੱਖੀ ਕੰਮਾਂ ਲਈ 'ਸੇਵਾ ਇੰਟਰਨੈਸ਼ਨਲ' ਦੀ ਸ਼ਲਾਘਾ ਕੀਤੀ ਅਤੇ ਆਸ ਪ੍ਰਗਟਾਈ ਕਿ ਇਹ ਸੰਸਥਾ ਆਉਣ ਵਾਲੇ ਸਾਲਾਂ ਵਿਚ ਵੀ ਲੋਕਾਂ ਦੀ ਸੇਵਾ ਕਰਨਾ ਜਾਰੀ ਰੱਖੇਗੀ।
ਇਹ ਵੀ ਪੜ੍ਹੋ: ਯੂਕ੍ਰੇਨ ਨੂੰ 72.3 ਕਰੋੜ ਡਾਲਰ ਦੀ ਮਦਦ ਦੇਵੇਗਾ ਵਿਸ਼ਵ ਬੈਂਕ
ਪ੍ਰੈਸ ਰਿਲੀਜ਼ ਅਨੁਸਾਰ, ਏ.ਐੱਮ.ਈ.ਸੀ. ਨੇ ਇਕ ਪਰਉਪਕਾਰੀ ਸਮੂਹ ਵਜੋਂ 'ਸੇਵਾ ਇੰਟਰਨੈਸ਼ਨਲ' ਦੀ ਸ਼ਲਾਘਾ ਕੀਤੀ ਅਤੇ ਕੋਵਿਡ -19 ਗਲੋਬਲ ਮਹਾਮਾਰੀ ਦੌਰਾਨ ਭਾਰਤ, ਪਾਕਿਸਤਾਨ, ਨੇਪਾਲ, ਬੰਗਲਾਦੇਸ਼, ਗੁਆਨਾ, ਦੱਖਣੀ ਅਫਰੀਕਾ ਅਤੇ ਹੋਰ ਦੇਸ਼ਾਂ ਦੀ ਮਦਦ ਕਰਨ ਵਿਚ ਉਸ ਦੀ ਭੂਮਿਕਾ ਲਈ ਉਸ ਨੂੰ 'ਗਲੋਬਲ ਕਮਿਊਨਿਟੀ ਅਵਾਰਡ' ਪ੍ਰਦਾਨ ਕੀਤਾ। 'ਸੇਵਾ ਇੰਟਰਨੈਸ਼ਨਲ' ਦੀ ਸ਼ਿਕਾਗੋ ਚੈਪਟਰ ਕੋਆਰਡੀਨੇਟਰ ਦੀਪਤੀ ਦੇਸਾਈ ਨੇ ਅਵਾਰਡ ਨੂੰ ਸਵੀਕਾਰ ਕਰਦੇ ਹੋਏ ਕਿਹਾ, '5,000 ਵਾਲੰਟੀਅਰਾਂ ਅਤੇ 1,50,000 ਤੋਂ ਵੱਧ ਦਾਨੀਆਂ ਦੇ ਨਾਲ, ਸੇਵਾ ਇੰਟਰਨੈਸ਼ਨਲ ਨੇ ਆਪਣੇ ਮਨੁੱਖੀ ਕੰਮਾਂ ਜ਼ਰੀਏ ਸਮਾਜ ਉੱਤੇ ਇਕ ਵੱਡਾ ਪ੍ਰਭਾਵ ਪਾਇਆ ਹੈ। ਅਸੀਂ ਹਮੇਸ਼ਾ ਸਮਰਥਕਾਂ ਅਤੇ ਵਲੰਟੀਅਰਾਂ ਦੀ ਤਲਾਸ਼ ਵਿਚ ਰਹਿੰਦੇ ਹਾਂ। ਕਿਰਪਾ ਕਰਕੇ ਸਾਡੇ ਨਾਲ ਜੁੜੋ।'
ਇਹ ਵੀ ਪੜ੍ਹੋ: ਸੁਨਹਿਰੀ ਭਵਿੱਖ ਲਈ ਕੈਨੇਡਾ ਗਏ ਬਠਿੰਡਾ ਦੇ 22 ਸਾਲਾ ਗੱਭਰੂ ਨੇ ਕੀਤੀ ਖ਼ੁਦਕੁਸ਼ੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।