ਲਾਹੌਰ ਦੇ ਬਰਕਤ ਬਾਜ਼ਾਰ ’ਚ ਕਈ ਸਿਲੰਡਰਾਂ ’ਚ ਹੋਇਆ ਧਮਾਕਾ, ਮਚੇ ਅੱਗ ਦੇ ਭਾਂਬੜ (ਵੀਡੀਓ)

Wednesday, Jun 30, 2021 - 12:05 PM (IST)

ਲਾਹੌਰ: ਸ਼ਹਿਰ ਵਿਚ ਹੋਏ ਅੱਤਵਾਦੀ ਹਮਲੇ ਦੇ ਕੁੱਝ ਦਿਨਾਂ ਬਾਅਦ ਲਾਹੌਰ ਦੇ ਬਰਕਤ ਬਾਜ਼ਾਰ ਵਿਚ ਮੰਗਲਵਾਰ ਨੂੰ ਇਕ ਦੇ ਬਾਅਦ ਇਕ ਕਰਕੇ 5 ਧਮਾਕੇ ਹੋਏ। ਬਚਾਅ ਸੂਤਰਾਂ ਮੁਤਾਬਕ ਬਾਜ਼ਾਰ ਵਿਚ ਇਕ ਦੇ ਬਾਅਦ ਇਕ ਕਰਕੇ ਗੈਸ ਸਿਲੰਡਰ ਫੱਟ ਗਏ। ਅਜੇ ਇਸ ਘਟਨਾ ’ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇੱਥੇ ਕਿਸੇ ਦੁਕਾਨ ਵਿਚ ਰੱਖੇ ਗੈਸ ਸਿਲੰਡਰ ਲੀਕ ਹੋਣ ਅਤੇ ਅੱਗ ਲੱਗ ਜਾਣ ਕਾਰਨ ਇਹ ਧਮਾਕੇ ਹੋਏ ਹਨ। ਜਾਣਕਾਰੀ ਹੈ ਕਿ ਇਸ ਹਾਦਸੇ ਵਿਚ 2-3 ਲੋਕ ਜ਼ਖ਼ਮੀ ਹੋਏ ਹਨ।

ਇਹ ਵੀ ਪੜ੍ਹੋ: ਪਾਕਿ ’ਚ ਵਿਆਹ ਦੀ ਇਜਾਜ਼ਤ ਮੰਗਣ 'ਤੇ ਕੁੜੀ ਦੇ ਪਿਓ ਨੇ ਕਤਲ ਕੀਤਾ ਨੌਜਵਾਨ, ਲਾਸ਼ ਦੇ ਟੋਟੇ ਕਰ ਨਦੀ ’ਚ ਸੁੱਟੇ

 

ਪਾਕਿਸਤਾਨ ਦੇ ਏ.ਆਰ.ਵਾਈ. ਨਿਊਜ਼ ਨੇ ਬਚਾਅ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਕਰੀਬ 10 ਸਿਲੰਡਰਾਂ ਵਿਚ ਧਮਾਕਾ ਹੋਇਆ ਹੈ। ਇਸ ਵਿਚ ਘੱਟ ਤੋਂ ਘੱਟ 1 ਵਿਅਕਤੀ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋਇਆ ਹੈ। ਕਰੀਬ 12 ਗੱਡੀਆਂ ਅਤੇ ਕਈ ਦੁਕਾਨਾਂ ਵੀ ਨੁਕਸਾਨੀਆਂ ਗਈਆਂ ਹਨ। ਦੇਸ਼ ਵਿਚ ਅਕਸਰ ਸਿਲੰਡਰ ਧਮਾਕੇ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ, ਜਿਸ ਦਾ ਮੁੱਖ ਕਾਰਨ ਘਟੀਆ ਉਤਪਾਦਾਂ ਦੀ ਵਰਤੋਂ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ ਟਰੱਕ ਤੇ ਟਰੇਨ ਵਿਚਾਲੇ ਹੋਈ ਭਿਆਨਕ ਟੱਕਰ, 2 ਪੰਜਾਬੀ ਨੌਜਵਾਨਾਂ ਦੀ ਮੌਤ

ਦੱਸ ਦੇਈਏ ਕਿ ਪਿਛਲੇ ਹਫ਼ਤੇ ਪਾਕਿਸਤਾਨ ਸ਼ਹਿਰ ਦੇ ਜ਼ੋਹਰ ਟਾਊਨ ਵਿਚ ਅਪਰਾਧੀ ਮਾਸਟਰਮਾਇੰਡ ਹਾਫਿਜ਼ ਸਈਦ ਦੇ ਘਰ ਦੇ ਬਾਹਰ ਧਮਾਕਾ ਹੋਇਆ ਸੀ। ਇਸ ਧਮਾਕੇ ਵਿਚ 3 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇਕ ਪੁਲਸ ਕਾਂਸਟੇਬਲ ਸਮੇਤ 24 ਲੋਕ ਜ਼ਖ਼ਮੀ ਹੋ ਗਏ ਸਨ।

ਇਹ ਵੀ ਪੜ੍ਹੋ: ਠੰਡੇ ਮੌਸਮ ਦੇ ਆਦੀ ਕੈਨੇਡਾ ਅਤੇ ਅਮਰੀਕਾ ’ਚ ਗਰਮੀ ਨੇ ਤੋੜਿਆ 84 ਸਾਲਾਂ ਦਾ ਰਿਕਾਰਡ


cherry

Content Editor

Related News