ਦੱਖਣੀ ਸੁਡਾਨ ''ਚ ਜਹਾਜ਼ ਹਾਦਸੇ ਦੌਰਾਨ 17 ਲੋਕਾਂ ਦੀ ਮੌਤ

Saturday, Aug 22, 2020 - 06:45 PM (IST)

ਦੱਖਣੀ ਸੁਡਾਨ ''ਚ ਜਹਾਜ਼ ਹਾਦਸੇ ਦੌਰਾਨ 17 ਲੋਕਾਂ ਦੀ ਮੌਤ

ਜੁਬਾ (ਯੂ.ਐੱਨ.ਆਈ.): ਦੱਖਣੀ ਸੁਡਾਨ ਦੇ ਜੁਬਾ ਹਵਾਈ ਅੱਡੇ ਤੋਂ ਸ਼ਨੀਵਾਰ ਸਵੇਰੇ ਟੇਕਆਫ ਕਰਨ ਤੋਂ ਤੁਰੰਤ ਬਾਅਦ ਇਕ ਕਾਰਗੋ ਜਹਾਜ਼ ਦੇ ਹਾਦਸਾਗ੍ਰਸਤ ਹੋ ਜਾਣ ਕਾਰਣ 17 ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਦੀ ਜਾਨ ਇਸ ਹਾਦਸੇ ਦੌਰਾਨ ਬਚ ਗਈ।

ਜੁਬਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਡਾਇਰੈਕਟਰ ਕੁਰ ਕੁਓਲ ਨੇ ਪੁਸ਼ਟੀ ਕੀਤੀ ਕਿ ਜਹਾਜ਼ ਸਵੇਰੇ 9 ਵਜੇ ਦੇ ਕਰੀਬ ਕ੍ਰੈਸ਼ ਹੋਇਆ। ਇਸ ਦੌਰਾਨ ਜਹਾਜ਼ ਅਵੇਲ ਅਤੇ ਵਾਓ ਵੱਲ ਜਾ ਰਿਹਾ ਸੀ। ਸਿਨਹੂਆ ਮੁਤਾਬਕ ਜੋ ਵਿਅਕਤੀ ਬਚ ਗਿਆ, ਉਸਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਮੰਨਿਆ ਜਾ ਰਿਹਾ ਹੈ ਕਿ ਸਾਊਥ-ਵੈਸਟ ਏਵੀਏਸ਼ਨ ਨਾਲ ਸਬੰਧਤ ਕਾਰਗੋ ਜਹਾਜ਼ ਜੂਬਾ ਦੇ ਹੈਈ ਰੈਫਰੈਂਡਮ ਰਿਹਾਇਸ਼ੀ ਖੇਤਰ ਦੇ ਨੇੜੇ ਕ੍ਰੈਸ਼ ਹੋਇਆ ਸੀ।


author

Baljit Singh

Content Editor

Related News