ਨਾਇਜ਼ੀਰੀਆ ''ਚ ਫੌਜ ਦਾ ਜਹਾਜ਼ ਹਾਦਸੇ ਦਾ ਸ਼ਿਕਾਰ, 7 ਲੋਕਾਂ ਦੀ ਮੌਤ

02/22/2021 2:44:09 AM

ਲਾਗੋਸ - ਨਾਇਜ਼ੀਰੀਆ ਵਿਚ ਐਤਵਾਰ ਫੌਜ ਦਾ ਇਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਨਾਲ ਜਹਾਜ਼ ਵਿਚ ਸਵਾਰ 7 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਨਾਇਜ਼ੀਰੀਆ ਦੀ ਹਵਾਈ ਫੌਜ ਦੇ ਇਕ ਬੁਲਾਰੇ ਇਕੀਕੁਨਲੇ ਦਾਰਾਮੋਲਾ ਨੇ ਟਵੀਟ ਕਰਦੇ ਹੋਏ ਲਿਖਿਆ, 'ਕਿੰਗ ਏਅਰ-350 ਜਹਾਜ਼ ਨੇ ਰਾਜਧਾਨੀ ਅਬੁਜਾ ਦੇ ਹਵਾਈ ਅੱਡੇ ਤੋਂ ਉਡਾਣ ਭਰੀ ਹੀ ਸੀ ਕਿ ਉਦੋਂ ਜਹਾਜ਼ ਦੇ ਇੰਜਣ ਵਿਚ ਖਰਾਬੀ ਦਾ ਪਤਾ ਲੱਗਾ ਅਤੇ ਜਹਾਜ਼ ਨੇ ਵਾਪਸ ਪਰਤਣ ਦੀ ਕੋਸ਼ਿਸ਼ ਕੀਤੀ ਪਰ ਬਦਕਿਸਮਤੀ ਨਾਲ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਇਸ 'ਚ ਸਵਾਰ 7 ਲੋਕਾਂ ਦੀ ਮੌਤ ਹੋ ਗਈ।

PunjabKesari

ਨਾਇਜ਼ੀਰੀਆ ਦੇ ਹਵਾਬਾਜ਼ੀ ਮੰਤਰੀ ਹਾਦੀ ਸਿਰੀਕਾ ਨੇ ਟਵੀਟ ਕੀਤਾ ਕਿ ਘਟਨਾ ਘਾਤਕ ਹੋਈ ਜਾਪਦੀ ਹੈ। ਉਨ੍ਹਾਂ ਕਿਹਾ ਕਿ ਫੌਜ ਮਾਮਲੇ ਦੀ ਜਾਂਚ ਕਰ ਰਹੀ ਹੈ। ਜਹਾਜ਼ ਅਬੂਜਾ ਦੇ ਉੱਤਰ-ਪੱਛਮ ਵਿਚ ਲਗਭਗ 100 ਕਿਲੋਮੀਟਰ ਦੀ ਦੂਰੀ 'ਤੇ ਮਿੰਨਾ ਸ਼ਹਿਰ ਜਾ ਰਿਹਾ ਸੀ। ਚਸ਼ਮਦੀਦਾਂ ਨੇ ਦੱਸਿਆ ਕਿ ਘਟਨਾ ਕਾਫੀ ਭਿਆਨਕ ਸੀ। ਫੌਜ ਇੰਜਣ ਵਿਚ ਖਰਾਬੀ ਕਿਵੇਂ ਅਤੇ ਕਿਸ ਤਰ੍ਹਾਂ ਹੋਈ, ਸਬੰਧੀ ਜਾਂਚ ਕਰ ਰਹੀ ਹੈ। ਉਥੇ ਹੀ ਬੀਤੇ ਦਿਨੀਂ ਅਮਰੀਕਾ ਦੀ ਯੂਨਾਈਟਡ ਏਅਰਲਾਈਨਸ ਦੇ ਜਹਾਜ਼ (ਫਲਾਈਟ ਯੂ.ਏ. 328) ਦੇ ਇਕ ਇੰਜਣ ਨੂੰ ਉਸ ਸਮੇਂ ਅੱਗ ਲੱਗ ਗਈ ਜਦੋਂ ਉਡਾਣ ਲਗਭਗ 15,000 ਫੁੱਟ ਦੀ ਉਚਾਈ 'ਤੇ ਉੱਡ ਰਹੀ ਸੀ। ਹਾਦਸੇ ਤੋਂ ਬਾਅਦ ਬੋਇੰਗ-77 ਜਹਾਜ਼ ਦੇ ਵੱਡੇ ਟੁਕੜੇ ਰਿਹਾਇਸ਼ੀ ਇਲਾਕਿਆਂ ਵਿਚ ਡਿੱਗਣ ਲੱਗ ਗਏ। ਹਾਲਾਂਕਿ, ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਸੁਰੱਖਿਅਤ ਤਰੀਕੇ ਨਾਲ ਕਰ ਲਈ ਗਈ ਸੀ।

ਜਹਾਜ਼ ਵਿਚ 10 ਚਾਲਕ ਦਲ ਦੇ ਮੈਂਬਰਾਂ ਸਣੇ 231 ਲੋਕ ਸਵਾਰ ਸਨ। ਇਕ ਯਾਤਰੀ ਨੇ ਦੱਸਿਆ ਕਿ ਉਡਾਣ ਤੋਂ ਕੁਝ ਮਿੰਟਾਂ ਬਾਅਦ ਹੀ ਇਕ ਜਬਰਦਸ਼ਤ ਧਮਾਕਾ ਸੁਣਿਆ ਜਦੋਂ ਉਸ ਨੇ ਖਿੜਕੀ ਵਿੱਚੋਂ ਬਾਹਰ ਵੇਖਿਆ ਤਾਂ ਇੰਜਣ ਗਾਇਬ ਗਿਆ ਸੀ। ਉਸ ਵੇਲੇ ਜਹਾਜ਼ 1000 ਫੁੱਟ ਦੀ ਉਚਾਈ 'ਤੇ ਉੱਡ ਰਿਹਾ ਸੀ। ਸੁਰੱਖਿਅਤ ਲੈਂਡਿੰਗ ਤੋਂ ਬਾਅਦ ਯਾਤਰੀਆਂ ਨੂੰ ਨਵੀਂ ਉਡਾਣ ਜ਼ਰੀਏ ਉਨ੍ਹਾਂ ਦੀ ਮੰਜ਼ਿਲ 'ਤੇ ਭੇਜਣ ਦਾ ਪ੍ਰਬੰਧ ਕੀਤਾ ਗਿਆ।


Khushdeep Jassi

Content Editor

Related News